ਬ੍ਰਿਸਬੇਨ/ਸਿਡਨੀ (ਸੁਰਿੰਦਰ ਖੁਰਦ/ਸਨੀ ਚਾਂਦਪੁਰੀ, ਮਨਦੀਪ ਸੈਣੀ):- ਬ੍ਰਿਸਬੇਨ ਸਿੱਖ ਟੈਂਪਲ ਲੋਗਨ ਰੋਡ, ਮਾਝਾ ਯੂਥ ਕਲੱਬ ਬ੍ਰਿਸਬੇਨ ਅਤੇ ਆਸਟ੍ਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟ੍ਰੇਲੀਆ (ਇਪਸਾ) ਵੱਲੋ ਸਿੱਖ ਖੇਡਾਂ ਦੌਰਾਨ ਆਸਟ੍ਰੇਲੀਆ ਦੌਰੇ 'ਤੇ ਆਏ ਉੱਘੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਰਮਨਦੀਪ ਸੋਢੀ ਦਾ ਸਨਮਾਨ ਕਰਦਿਆਂ ਵੱਖ-ਵੱਖ ਸੰਸਥਾਵਾ ਜਿਹਨਾਂ 'ਚ ਧਾਰਮਿਕ, ਸਾਹਿਤਕ ਤੇ ਖੇਡ ਕਲੱਬ ਦੇ ਅਹੁਦੇਦਾਰਾਂ ਤੇ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਧਰਮਪਾਲ ਸਿੰਘ ਜੌਹਲ, ਭਾਈ ਗੁਰਤੇਜ ਸਿੰਘ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ, ਇਪਸਾ ਤੋ ਮਨਜੀਤ ਸਿੰਘ ਬੋਪਾਰਾਏ ਤੇ ਨੈਸ਼ਨਲ ਕਮੇਟੀ ਦੇ ਕਲਚਰਲ ਕੋਆਰਡੀਨੇਟਰ, ਗੀਤਕਾਰ ਸੁਰਜੀਤ ਸੰਧੂ, ਕਵੀ ਸਰਬਜੀਤ ਸੋਹੀ, ਗੁਰਦਿਆਲ ਸਿੰਘ ਰਾਏ ਪ੍ਰਧਾਨ ਖੇਡ ਆਰਗੇਨਾਈਜਿੰਗ ਕਮੇਟੀ ਕਾਫਸ ਹਾਰਬਰ, ਮਾਝਾ ਯੂਥ ਕਲੱਬ ਬ੍ਰਿਸਬੇਨ ਤੋ ਲਖਵੀਰ ਸਿੰਘ ਬੱਲ, ਜਗਦੀਪ ਸਿੰਘ ਭਿੰਡਰ, ਮਲਕੀਤ ਸਿੰਘ ਧਾਲੀਵਾਲ, ਰਣਜੀਤ ਸਿੰਘ ਗਿੱਲ, ਪਵਿੱਤਰ ਸਿੰਘ, ਮਨਸਿਮਰਨ ਸਿੰਘ, ਸਿਮਰਨ ਬਰਾੜ, ਚਰਨ ਬਰਾੜ, ਹਰਪ੍ਰੀਤ ਸਿੰਘ ਕੋਹਲੀ ਨੇ ਕਿਹਾ ਕਿ 34ਵੀਆਂ ਸਿੱਖ ਖੇਡਾਂ 'ਤੇ ਪਹੁੰਚੇ ਰਮਨਦੀਪ ਸੋਢੀ ਦਾ ਵੱਖ-ਵੱਖ ਸੰਸਥਾਵਾਂ ਅਤੇ ਆਸਟ੍ਰੇਲੀਆ ਦੇ ਪੰਜਾਬੀਆਂ ਵੱਲੋਂ ਸਵਾਗਤ ਕਰਦੇ ਹਾਂ।
ਰਮਨਦੀਪ ਸੋਢੀ ਵੱਲੋਂ ਪੰਜਾਬ ਦੇ ਮੁੱਦਿਆਂ ਨੂੰ ਬੇਬਾਕੀ ਨਾਲ ਲੀਡਰਾਂ ਮੂਹਰੇ ਚੁੱਕਣ ਦਾ ਢੰਗ ਉਹਨਾਂ ਦੀ ਪੱਤਰਕਾਰਤਾ ਦੀ ਪ੍ਰਪੱਕਤਾ ਦਾ ਸਬੂਤ ਹੈ। ਉਹਨਾ ਅੱਗੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਜਿਸ ਤਰ੍ਹਾਂ ਕਿਸਾਨਾਂ ਦੇ ਸੰਘਰਸ਼ ਅਤੇ ਅਸਲ ਮੁੱਦਿਆਂ 'ਤੇ ਜੱਗਬਾਣੀ ਰਾਹੀਂ ਰਮਨਜੀਤ ਸੋਢੀ ਵੱਲੋਂ ਲੋਕਾਈ ਦੀ ਆਵਾਜ਼ ਬੁਲੰਦ ਕੀਤੀ ਗਈ ਉਸ ਦੀ ਤਾਰੀਫ ਬਣਦੀ ਹੈ।ਇਸ ਦੌਰਾਨ ਰਮਨਦੀਪ ਸੋਢੀ ਨੇ ਗੁਰਦੁਆਰਾ ਕਮੇਟੀ, ਸਾਹਿਤਕ ਸੰਸਥਾ ਇਪਸਾ ਤੇ ਮਾਝਾ ਯੂਥ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਮਾਣ ਹੈ ਕਿ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਆਪਣੀ ਮਿਹਨਤ ਨਾਲ ਕਾਮਯਾਬ ਹੋ ਕੇ ਪੰਜਾਬ ਦਾ ਨਾਮ ਵਿਦੇਸ਼ਾਂ ਵਿੱਚ ਵੀ ਉੱਚਾ ਕੀਤਾ ਹੈ। ਆਪਣੀ ਆਸਟ੍ਰੇਲੀਆ ਯਾਤਰਾ ਦੌਰਾਨ ਪੰਜਾਬੀਆਂ ਵੱਲੋਂ ਦਿੱਤੇ ਗਏ ਪਿਆਰ ਲਈ ਧੰਨਵਾਦ ਕਰਦਿਆ ਕਿਹਾ ਪੰਜਾਬ ਦੀ ਧਰਤ ਛੱਡ ਬਾਹਰਲਿਆਂ ਮੁਲਕਾਂ ਵਿੱਚ ਵੀ ਪੰਜਾਬੀਆਂ ਦਾ ਨਾਮ ਉੁਹਨਾਂ ਦੀ ਮਿਹਨਤ ਸਦਕਾ ਬਣਿਆ ਹੋਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿ : ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਨਾਇਆ ਗਿਆ
ਇਸ ਸਮਾਗਮ 'ਚ ਗੁਰਦੁਆਰ ਸਾਹਿਬ ਜੀ ਦੇ ਪ੍ਰਧਾਨ ਧਰਮਪਾਲ ਸਿੰਘ ਜੌਹਲ,ਭਾਈ ਗੁਰਤੇਜ ਸਿੰਘ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ, ਸੁਰਿੰਦਰ ਸਿੰਘ ਸੈਕਟਰੀ ਗੁਰਦੁਆਰਾ ਸਾਹਿਬ, ਇਪਸਾ ਤੋ ਮਨਜੀਤ ਸਿੰਘ ਬੋਪਾਰਾਏ, ਗੀਤਕਾਰ ਸੁਰਜੀਤ ਸੰਧੂ, ਬਿੱਕਰ ਬਾਈ, ਗੁਰਦਿਆਲ ਸਿੰਘ ਰਾਏ ਪ੍ਰਧਾਨ ਖੇਡ ਆਰਗੇਨਾਈਜਿੰਗ ਕਮੇਟੀ ਕਾਫਸ ਹਾਰਬਰ, ਮਨਦੀਪ ਸੈਣੀ ਮੈਲਬੋਰਨ, ਸੰਨੀ ਚਾਂਦਪੁਰੀ ਸਿਡਨੀ, ਮਾਝਾ ਯੂਥ ਕਲੱਬ ਬ੍ਰਿਸਬੇਨ ਤੋ ਲਖਵੀਰ ਸਿੰਘ ਬੱਲ, ਜਗਦੀਪ ਸਿੰਘ ਭਿੰਡਰ, ਮਲਕੀਤ ਸਿੰਘ ਧਾਲੀਵਾਲ, ਰਣਜੀਤ ਸਿੰਘ ਗਿੱਲ, ਪਵਿੱਤਰ ਸਿੰਘ, ਮਨਸਿਮਰਨ ਸਿੰਘ, ਸਿਮਰਨ ਬਰਾੜ ਚਰਨ ਬਰਾੜ, ਹਰਪ੍ਰੀਤ ਸਿੰਘ ਕੋਹਲੀ, ਗੋਪਾ ਬੈਸ ਟੀ ਪੁੱਕੀ, ਮਾਨਾ ਆਕਲੈਡ ਆਦਿ ਸਮੇਤ ਹੋਰ ਵੀ ਪਤਵੰਤੇ ਹਾਜ਼ਰ ਸਨ।
UAE 'ਚ ਸ਼ਨੀਵਾਰ ਨੂੰ ਨਹੀਂ ਦਿਖਿਆ ਚੰਨ, ਸੋਮਵਾਰ ਨੂੰ ਮਨਾਈ ਜਾਵੇਗੀ ਈਦ
NEXT STORY