ਢਾਕਾ (ਏਜੰਸੀ)- ਬੰਗਲਾਦੇਸ਼ ਵਿਚ ਸਿਆਸੀ ਝਗੜਿਆਂ ਅਤੇ ਅੰਡਰਵਰਲਡ ਦੀ ਦੁਸ਼ਮਣੀ ਨਾਲ ਜੁੜੀ ਗੋਲੀਬਾਰੀ, ਟਾਰਗੈੱਟ ਕਤਲਾਂ ਦੇ ਮਾਮਲਿਆਂ ਵਿਚ ਹੋ ਰਹੇ ਵਾਧੇ ਦੇ ਵਿਚਾਲੇ ਕਾਨੂੰਨ-ਵਿਵਸਥਾ ਦੀ ਵਿਗੜਦੀ ਸਥਿਤੀ ’ਤੇ ਚਿੰਤਾ ਵੱਧ ਰਹੀ ਹੈ। ਪੁਲਸ ਨੇ ਤਿੰਨ ਮਹੀਨਿਆਂ ਵਿਚ ਪੂਰੇ ਦੇਸ਼ ’ਚ ਕਤਲ ਦੇ 915 ਮਾਮਲੇ ਦਰਜ ਕੀਤੇ ਹਨ, ਭਾਵ ਹਰ ਦਿਨ ਔਸਤਨ 10 ਤੋਂ ਵੱਧ ਕਤਲ।
ਹਿੰਸਾ ’ਚ ਇਹ ਵਾਧਾ ਗੈਰ-ਕਾਨੂੰਨੀ ਹਥਿਆਰਾਂ ਦੇ ਵਧਣ, ਕਮਜ਼ੋਰ ਪੁਲਸ ਕਾਰਵਾਈ ਅਤੇ 2024 ਦੇ ਸਿਆਸੀ ਬਦਲਾਅ ਤੋਂ ਬਾਅਦ ਬਦਨਾਮ ਅਪਰਾਧੀਆਂ ਦੀ ਵਾਪਸੀ ਦੇ ਕਾਰਨ ਹੋ ਰਿਹਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਸਿਆਸੀ ਦੁਸ਼ਮਣੀ ਅਤੇ ਗੁੱਟਬਾਜ਼ੀ ਦੇ ਝਗੜੇ ਹੁਣ ਸੜਕਾਂ ’ਤੇ ਆ ਗਏ ਹਨ, ਜਿਸ ’ਚ ਗੈਂਗਜ਼ ਦੀ ਵਰਤੋਂ ਸੱਤਾ ਹਾਸਲ ਕਰਨ ਲਈ ਕੀਤੀ ਜਾ ਰਹੀ ਹੈ, ਜਿਸ ਨਾਲ ਪੂਰੇ ਦੇਸ਼ ਵਿਚ ਟਾਰਗੈੱਟ ਹਮਲੇ ਹੋ ਰਹੇ ਹਨ।
ਕੈਨੇਡਾ 'ਚ ਹੁਣ ਨਹੀਂ ਹੋਵੇਗਾ Hate Crime ! ਪ੍ਰਸ਼ਾਸਨ ਨੇ ਚੁੱਕਿਆ ਵੱਡਾ ਕਦਮ
NEXT STORY