ਨਵੀਂ ਦਿੱਲੀ (ਵਿਸ਼ੇਸ਼) : ਕੰਬੋਡੀਆ ਵਿੱਚ 5,000 ਤੋਂ ਵੱਧ ਭਾਰਤੀ ਫਸੇ ਹੋਏ ਹਨ, ਜਿੱਥੇ ਉਨ੍ਹਾਂ ਨੂੰ ਕਥਿਤ ਤੌਰ 'ਤੇ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਰੱਖਿਆ ਜਾ ਰਿਹਾ ਹੈ ਅਤੇ ਭਾਰਤ ਦੇ ਲੋਕਾਂ ਵਿਰੁੱਧ ਹੀ ਸਾਈਬਰ ਧੋਖਾਧੜੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਕੰਬੋਡੀਅਨ ਗੈਂਗ ਨੇ ਪਿਛਲੇ 6 ਮਹੀਨਿਆਂ ’ਚ ਹੀ ਭਾਰਤੀ ਨਾਗਰਿਕਾਂ ਨਾਲ ਲਗਭਗ 500 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਬੀਤੇ ਦਿਨੀਂ ਵਿਦੇਸ਼ ਮੰਤਰਾਲਾ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ, ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਅਤੇ ਹੋਰ ਸੁਰੱਖਿਆ ਮਾਹਿਰਾਂ ਨਾਲ ਹਾਲ ਹੀ ’ਚ ਹੋਈ ਮੀਟਿੰਗ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ। ਮੀਟਿੰਗ ’ਚ ਕੰਬੋਡੀਆ ਵਿਚ ਫਸੇ ਭਾਰਤੀਆਂ ਨੂੰ ਆਜ਼ਾਦ ਕਰਵਾਉਣ ਲਈ ਰਣਨੀਤੀ ਬਣਾਈ ਗਈ।
ਇਹ ਵੀ ਪੜ੍ਹੋ: ਜਵਾਨ ਹੁੰਦਾ ਦੇਸ਼, ਬਜ਼ੁਰਗ ਹੁੰਦੀ ਸੰਸਦ; 520 ਸੰਸਦ ਮੈਂਬਰਾਂ ’ਚੋਂ 407 ਦੀ ਉਮਰ 50 ਸਾਲ ਤੋਂ ਵੱਧ
ਜਾਣਕਾਰੀ ਦੇ ਅਨੁਸਾਰ ਇਸ ਮਹੀਨੇ ਦੀ ਸ਼ੁਰੂਆਤ ’ਚ ਗ੍ਰਹਿ ਮੰਤਰਾਲਾ, ਵਿਦੇਸ਼ ਮੰਤਰਾਲਾ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ, ਸਾਈਬਰ ਕ੍ਰਾਈਮ ਸੈਂਟਰ (14ਸੀ) ਅਤੇ ਹੋਰ ਸੁਰੱਖਿਆ ਅਧਿਕਾਰੀਆਂ ਵਿਚਾਲੇ ਬੈਠਕ ਹੋਈ ਸੀ। ਇਸ ਬੈਠਕ ਦਾ ਏਜੰਡਾ ਕੰਬੋਡੀਆ ’ਚ ਫਸੇ ਭਾਰਤੀਆਂ ਨੂੰ ਬਚਾਉਣ ਦੀ ਰਣਨੀਤੀ ’ਤੇ ਸੀ। ਕਰਨਾਟਕ ਸਰਕਾਰ ਦੇ ਗੈਰ-ਨਿਵਾਸੀ ਭਾਰਤੀ ਫੋਰਮ (ਐੱਨ.ਆਰ.ਆਈ.ਐਫ.ਕੇ.) ਦੀ ਉੱਪ-ਪ੍ਰਧਾਨ ਡਾ: ਆਰਤੀ ਕ੍ਰਿਸ਼ਨਾ ਨੇ ਦੱਸਿਆ ਕਿ ਕੰਬੋਡੀਆ ’ਚ ਫਸੇ ਸੂਬੇ ਦੇ ਤਿੰਨ ਵਿਅਕਤੀਆਂ ਨੂੰ ਵਿਦੇਸ਼ ਮੰਤਰਾਲਾ ਦੀ ਮਦਦ ਨਾਲ ਬਚਾਅ ਲਿਆ ਗਿਆ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸਾਡੀ ਸੰਸਥਾ ਨਾਲ ਸੰਪਰਕ ਕੀਤਾ ਅਤੇ ਸਾਨੂੰ ਦੱਸਿਆ ਕਿ ਉਹ ਡਾਟਾ ਐਂਟਰੀ ਆਪਰੇਟਰ ਵਜੋਂ ਕੰਮ ਕਰਨ ਲਈ ਗਏ ਸਨ ਪਰ ਉਨ੍ਹਾਂ ਨੂੰ ਸਾਈਬਰ ਅਪਰਾਧ ਕਰਨ ਲਈ ਮਜਬੂਰ ਕੀਤਾ ਗਿਆ।
ਇਹ ਵੀ ਪੜ੍ਹੋ: ਸਰਬਜੋਤ ਸਿੰਘ ਢਿੱਲੋਂ 6ਵੀਂ ਵਾਰ ਬਣੇ ਆਸਟਰੇਲੀਅਨ ਸਿੱਖ ਖੇਡਾਂ ਦੇ ਪ੍ਰਧਾਨ
ਸਾਡੀ ਸੰਗਠਨ ਨੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਵਿਦੇਸ਼ ਮੰਤਰਾਲਾ ਅਤੇ ਕੰਬੋਡੀਆ ’ਚ ਭਾਰਤੀ ਦੂਤਘਰ ਨਾਲ ਤਾਲਮੇਲ ਕੀਤਾ। ਬਚਾਏ ਗਏ ਤਿੰਨ ਵਿਅਕਤੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਇਲਾਕੇ ਦੇ 200 ਤੋਂ ਵੱਧ ਲੋਕ ਕੰਬੋਡੀਆ ’ਚ ਫਸੇ ਹੋਏ ਹਨ। ਉਨ੍ਹਾਂ ਤਿੰਨਾਂ ’ਚੋਂ ਇਕ ਸਟੀਫਨ ਨੇ ਦੱਸਿਆ ਕਿ ਮੰਗਲੁਰੂ ’ਚ ਇਕ ਏਜੰਟ ਨੇ ਮੈਨੂੰ ਕੰਬੋਡੀਆ ਵਿਚ ਡਾਟਾ ਐਂਟਰੀ ਦੀ ਨੌਕਰੀ ਦੀ ਪੇਸ਼ਕਸ਼ ਕੀਤੀ। ਮੇਰੇ ਕੋਲ ਆਈ.ਟੀ.ਆਈ. ਦੀ ਡਿਗਰੀ ਹੈ ਅਤੇ ਮੈਂ ਕੋਵਿਡ ਦੌਰਾਨ ਕੁਝ ਕੰਪਿਊਟਰ ਕੋਰਸ ਕੀਤੇ ਸਨ। ਅਸੀਂ 3 ਵਿਅਕਤੀ ਸੀ, ਜਿਨ੍ਹਾਂ ਵਿਚ ਆਂਧਰਾ ਦਾ ਬਾਬੂ ਰਾਓ ਨਾਂ ਦਾ ਇਕ ਵਿਅਕਤੀ ਵੀ ਸ਼ਾਮਲ ਸੀ। ਕੰਬੋਡੀਆ ’ਚ ਸਾਨੂੰ ਇਕ ਦਫ਼ਤਰ ’ਚ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੇ ਇਕ ਇੰਟਰਵਿਊ ਲਈ ਅਤੇ ਅਸੀਂ ਦੋਵਾਂ ਨੇ ਇਸ ਨੂੰ ਪਾਸ ਕਰ ਲਿਆ। ਬਾਅਦ ਵਿਚ ਸਾਨੂੰ ਪਤਾ ਲੱਗਾ ਕਿ ਸਾਡਾ ਕੰਮ ਫੇਸਬੁੱਕ ’ਤੇ ਪ੍ਰੋਫਾਈਲਾਂ ਲੱਭਣਾ ਅਤੇ ਉਨ੍ਹਾਂ ਲੋਕਾਂ ਦੀ ਪਛਾਣ ਕਰਨਾ ਸੀ ਜਿਨ੍ਹਾਂ ਨਾਲ ਧੋਖਾਦੇਹੀ ਕੀਤੀ ਜਾ ਸਕਦੀ ਹੈ।ਉਹ ਇਕ ਚੀਨੀ ਟੀਮ ਸੀ, ਪਰ ਇਕ ਮਲੇਸ਼ੀਅਨ ਨਾਗਰਿਕ ਸੀ ਜਿਸਨੇ ਉਨ੍ਹਾਂ ਦੀਆਂ ਹਦਾਇਤਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ।
ਇਹ ਵੀ ਪੜ੍ਹੋ: ਕੈਨੇਡਾ 'ਚ 'ਰੇਨ ਟੈਕਸ' ਦੇ ਐਲਾਨ ਮਗਰੋਂ ਲੋਕਾਂ 'ਚ ਗੁੱਸਾ, ਵਧੇਗਾ ਵਿੱਤੀ ਬੋਝ
ਕੀ ਹੈ ਪੂਰਾ ਮਾਮਲਾ
ਉੜੀਸਾ ਵਿਚ ਰੁੜਕੇਲਾ ਪੁਲਸ ਨੇ 30 ਦਸੰਬਰ, 2023 ਨੂੰ ਇਕ ਅੰਤਰਰਾਸ਼ਟਰੀ ਸਾਈਬਰ ਫਰਾਡ ਗਿਰੋਹ ਦਾ ਪਰਦਾਫਾਸ਼ ਕੀਤਾ ਸੀ। ਫਿਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਕਥਿਤ ਤੌਰ ’ਤੇ ਲੋਕਾਂ ਨੂੰ ਕੰਬੋਡੀਆ ਲਿਜਾਣ ਵਿਚ ਸ਼ਾਮਲ ਸਨ। ਇਹ ਮਾਮਲਾ ਕੇਂਦਰ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨਾਲ ਕਰੀਬ 70 ਲੱਖ ਰੁਪਏ ਦੀ ਧੋਖਾਦੇਹੀ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਸਾਹਮਣੇ ਆਇਆ। ਫੜੇ ਗਏ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਕੰਬੋਡੀਆ ’ਚ ਭਾਰਤੀਆਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ ਜਾਂਦਾ ਹੈ। ਫਿਰ ਭਾਰਤੀ ਸਾਈਬਰ ਅਪਰਾਧ ਕਰਨ ਲਈ ਮਜਬੂਰ ਹਨ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉੱਥੇ ਕਰੀਬ 5000 ਭਾਰਤੀ ਫਸੇ ਹੋਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਭਾਰਤ ’ਚ 10 ਫ਼ੀਸਦੀ ਦੀ ਦਰ ਨਾਲ ਵਧਣ ਦਾ ਦਮ, 2050 ਤੱਕ ਅਮਰੀਕਾ, ਚੀਨ ਵੀ ਰਹਿ ਜਾਣਗੇ ਪਿੱਛੇ
NEXT STORY