ਇੰਟਰਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਅਮਰੀਕੀ ਪ੍ਰਸ਼ਾਸਨ ਪਹਿਲਾਂ ਹੀ ਗੈਰ-ਕਾਨੂੰਨੀ ਪ੍ਰਵਾਸੀਆਂ ਪਿੱਛੇ ਹੱਥ ਧੋ ਕੇ ਪਿਆ ਹੋਇਆ ਹੈ, ਉੱਥੇ ਹੀ ਫਲੋਰੀਡਾ ਦੇ ਇੱਕ ਸਿਆਸਤਦਾਨ, ਚੈਂਡਲਰ ਲੈਂਗੇਵਿਨ ਨੂੰ ਸੋਸ਼ਲ ਮੀਡੀਆ 'ਤੇ ਭਾਰਤੀਆਂ ਦੇ ਸਮੂਹਿਕ ਦੇਸ਼ ਨਿਕਾਲੇ ਦੀ ਮੰਗ ਕਰਨ ਵਾਲੀਆਂ ਟਿੱਪਣੀਆਂ ਦੀ ਲੜੀ ਕਾਰਨ ਸ਼ਨੀਵਾਰ ਨੂੰ ਸਿਟੀ ਕੌਂਸਲ ਵੱਲੋਂ ਨਿੰਦਿਆ ਗਿਆ ਹੈ।
ਲੈਂਗੇਵਿਨ ਨੇ ਆਪਣੀਆਂ ਪੋਸਟਾਂ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਮੌਜੂਦ ਭਾਰਤੀਆਂ ਦੇ ਸਮੂਹਿਕ ਦੇਸ਼ ਨਿਕਾਲੇ ਦੀ ਮੰਗ ਕੀਤੀ ਸੀ। ਆਪਣੀਆਂ ਟਿੱਪਣੀਆਂ ਰਾਹੀਂ ਉਸ ਨੇ ਭਾਰਤੀਆਂ 'ਤੇ "ਅਮਰੀਕਾ ਦਾ ਫਾਇਦਾ ਉਠਾਉਣ" ਦਾ ਦੋਸ਼ ਲਗਾਇਆ। ਉਸ ਨੇ ਇੱਕ ਪੋਸਟ ਵਿੱਚ ਲਿਖਿਆ, "ਇੱਕ ਵੀ ਭਾਰਤੀ ਅਜਿਹਾ ਨਹੀਂ ਹੈ ਜੋ ਅਮਰੀਕਾ ਦੀ ਪਰਵਾਹ ਕਰਦਾ ਹੋਵੇ। ਉਹ ਸਾਨੂੰ ਵਿੱਤੀ ਤੌਰ 'ਤੇ ਲੁੱਟਣ ਅਤੇ ਭਾਰਤ ਅਤੇ ਭਾਰਤੀਆਂ ਨੂੰ ਅਮੀਰ ਬਣਾਉਣ ਲਈ ਇੱਥੇ ਹਨ। ਅਮਰੀਕਾ ਅਮਰੀਕੀਆਂ ਲਈ ਹੈ।"
ਇੱਕ ਹੋਰ ਮੌਕੇ 'ਤੇ 2 ਅਕਤੂਬਰ ਨੂੰ ਲੈਂਗੇਵਿਨ ਨੇ ਯੂ.ਐੱਸ. ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ "ਬਰਥਡੇ ਵਿਸ਼" ਵਜੋਂ ਸਾਰੇ ਭਾਰਤੀ ਵੀਜ਼ੇ ਰੱਦ ਕਰਨ ਅਤੇ ਉਨ੍ਹਾਂ ਨੂੰ ਤੁਰੰਤ ਦੇਸ਼ ਨਿਕਾਲਾ ਦੇਣ ਦੀ ਮੰਗ ਕੀਤੀ ਸੀ। ਪੱਤਰਕਾਰਾਂ ਨੇ ਲੈਂਗੇਵਿਨ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ ਵਿੱਚ ਭਾਰਤੀ ਸਿਰਫ਼ ਅਮਰੀਕੀਆਂ ਦੀਆਂ "ਜੇਬਾਂ ਖਾਲੀ ਕਰਨ" ਲਈ ਹਨ। ਉਸ ਨੇ ਦੋਸ਼ ਲਗਾਇਆ, "ਭਾਰਤੀ ਸਮਾਜ ਵਿੱਚ ਰਲਦੇ ਨਹੀਂ ਹਨ। ਉਹ ਇੱਥੇ ਸਾਡੀਆਂ ਜੇਬਾਂ ਖਾਲੀ ਕਰਨ ਅਤੇ ਭਾਰਤ ਅਮੀਰ ਹੋ ਕੇ ਵਾਪਸ ਜਾਣ ਲਈ ਹਨ, ਜਾਂ ਇਸ ਤੋਂ ਵੀ ਬੁਰਾ, ਇੱਥੇ ਰਹਿਣ ਲਈ।"
ਇਹ ਵੀ ਪੜ੍ਹੋ- ਖ਼ਤਮ ਹੋਈ ਜੰਗ ! ਸੀਜ਼ਫਾਇਰ ਲਈ ਰਾਜ਼ੀ ਹੋਏ ਪਾਕਿਸਤਾਨ ਤੇ ਅਫ਼ਗਾਨਿਸਤਾਨ
ਸਿਟੀ ਕੌਂਸਲ ਵੱਲੋਂ ਲੈਂਗੇਵਿਨ ਦੀ ਨਿੰਦਿਆ ਕੀਤੇ ਜਾਣ ਦੇ ਨਤੀਜੇ ਵਜੋਂ ਹੁਣ ਉਸ ਨੂੰ ਏਜੰਡੇ 'ਤੇ ਕੋਈ ਵੀ ਚੀਜ਼ ਰੱਖਣ ਤੋਂ ਪਹਿਲਾਂ ਸਹਿਮਤੀ ਲੈਣੀ ਪਵੇਗੀ। ਇਸ ਤੋਂ ਇਲਾਵਾ ਉਸ ਨੂੰ ਕਮਿਸ਼ਨਰ ਟਿੱਪਣੀਆਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਉਸਨੂੰ ਕਮੇਟੀਆਂ ਤੋਂ ਹਟਾ ਦਿੱਤਾ ਗਿਆ ਹੈ।
ਸਿਆਸਤਦਾਨ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਉਸ ਦੀਆਂ ਟਿੱਪਣੀਆਂ ਭਾਰਤੀ ਅਮਰੀਕੀ ਭਾਈਚਾਰੇ ਬਾਰੇ ਨਹੀਂ ਸਗੋਂ ਅਸਥਾਈ ਵੀਜ਼ਾ ਧਾਰਕਾਂ (temporary visa holders) ਬਾਰੇ ਸਨ। ਆਪਣੀ ਸਭ ਤੋਂ ਤਾਜ਼ਾ ਪੋਸਟ ਜੋ 18 ਅਕਤੂਬਰ ਦੀ ਹੈ, ਵਿੱਚ ਲੈਂਗੇਵਿਨ ਨੇ ਫਲੋਰੀਡਾ ਵਿੱਚ ਰੂੜੀਵਾਦੀ ਹਿੰਦੂਆਂ ਅਤੇ ਭਾਰਤੀਆਂ ਦੀ ਮੌਜੂਦਗੀ ਦਾ ਜ਼ਿਕਰ ਕੀਤਾ, ਜੋ ਕਥਿਤ ਤੌਰ 'ਤੇ ਸਮੂਹਿਕ ਦੇਸ਼ ਨਿਕਾਲੇ ਦੇ ਪੱਖ ਵਿੱਚ ਹਨ।
ਉਸ ਨੇ ਕਿਹਾ ਕਿ ਇਹ ਸਮੂਹ ਵੱਡੇ ਪੱਧਰ 'ਤੇ ਇਮੀਗ੍ਰੇਸ਼ਨ (ਭਾਵੇਂ ਭਾਰਤ ਤੋਂ ਵੀ) ਤੋਂ ਅਮਰੀਕਾ ਨੂੰ ਹੋ ਰਹੇ ਨੁਕਸਾਨ ਨੂੰ ਮਹਿਸੂਸ ਕਰ ਰਹੇ ਹਨ। ਦੂਜੇ ਪਾਸੇ ਲੈਂਗੇਵਿਨ ਨੇ ਨਿੰਦਿਆ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਸਿਟੀ ਕੌਂਸਲ ਦਾ ਇਹ ਕਦਮ ਉਸ ਦੇ ਆਜ਼ਾਦੀ ਨਾਲ ਬੋਲਣ ਦੇ ਅਧਿਕਾਰ ਦੀ ਉਲੰਘਣਾ ਹੈ। ਇਨ੍ਹਾਂ ਟਿੱਪਣੀਆਂ ਤੋਂ ਬਾਅਦ ਪੂਰੇ ਅਮਰੀਕਾ ਵਿੱਚ ਕਈ ਭਾਰਤੀ ਅਮਰੀਕੀ ਸਮੂਹਾਂ ਨੇ ਲੈਂਗੇਵਿਨ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਉਸ ਦੇ ਅਸਤੀਫੇ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਅਮਰੀਕੀ ਫ਼ੌਜ ਦੀ ਸਮੁੰਦਰ ਵਿਚਾਲੇ ਵੱਡੀ ਕਾਰਵਾਈ ! ਟਰੰਪ ਦੇ ਇਸ਼ਾਰੇ 'ਤੇ ਉਡਾ'ਤੀ ਪਣਡੁੱਬੀ
US ਨੇ ਕੀਤਾ ਨੈਸ਼ਨਲ ਟਾਈਮ ਸੈਂਟਰ 'ਤੇ Cyber Attack! ਚੀਨ ਨੇ ਲਾਏ ਇਲਜ਼ਾਮ
NEXT STORY