ਜਲੰਧਰ (ਚੋਪੜਾ, ਸੁਧੀਰ)- ਜਲੰਧਰ ਜ਼ਿਲ੍ਹਾ ਮੈਜਿਸਟ੍ਰੇਟ ਡਾ. ਹਿਮਾਂਸ਼ੂ ਅਗਰਵਾਲ ਨੇ ਪੁਲਸ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਨੂੰ ਪਟਾਕਾ ਮਾਰਕੀਟ ਲਈ ਪਠਾਨਕੋਟ ਬਾਈਪਾਸ ਜਲੰਧਰ ਨੇੜੇ ਖਾਲੀ ਪਈ ਜ਼ਮੀਨ ’ਤੇ ਸੁਰੱਖਿਆ ਅਤੇ ਹੋਰ ਜ਼ਰੂਰੀ ਪ੍ਰਬੰਧ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ: ਲੁਧਿਆਣਾ ਵਿਖੇ ਗੋਦਾਮ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਈਆਂ ਭਾਜੜਾਂ
ਜਾਰੀ ਹੁਕਮਾਂ ’ਚ ਸਿਵਲ ਸਰਜਨ, ਜਲੰਧਰ ਅਤੇ ਸਹਾਇਕ ਡਿਵੀਜ਼ਨਲ ਫਾਇਰ ਅਫ਼ਸਰ, ਜਲੰਧਰ ਨੂੰ ਐਂਬੂਲੈਂਸਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਹੁਕਮ ਦੇ ਅਨੁਸਾਰ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਦੇ ਨਿਰਦੇਸ਼ਾਂ ਤਹਿਤ ‘ਦਿ ਐਕਸਪਲੋਸਿਵ ਰੂਲਜ਼ 2008 ਦੇ ਅਧੀਨ ਅਸਥਾਈ ਦੁਕਾਨਾਂ ਲਈ ਲਾਇਸੈਂਸ ਜਾਰੀ ਕੀਤੇ ਜਾਂਦੇ ਹਨ।
ਜਲੰਧਰ ਜ਼ਿਲ੍ਹੇ ’ਚ ਹਰ ਸਾਲ ਦੀਵਾਲੀ ਦੇ ਮੌਕੇ ’ਤੇ ਪਟਾਕਾ ਮਾਰਕੀਟ ਬਲਟਰਨ ਪਾਰਕ ’ਚ ਲਾਈ ਜਾਂਦੀ ਹੈ ਪਰ ਇਸ ਸਾਲ ਬਲਟਰਨ ਪਾਰਕ ’ਚ ਚੱਲ ਰਹੇ ਨਿਰਮਾਣ ਅਤੇ ਮੁਰੰਮਤ ਦੇ ਕੰਮ ਕਾਰਨ ਇਸ ਜਗ੍ਹਾ ’ਤੇ ਇਕ ਅਸਥਾਈ ਪਟਾਕਾ ਮਾਰਕੀਟ ਨਹੀਂ ਲਾਈ ਜਾ ਸਕਦੀ। ਇਸ ਸਬੰਧੀ ਨਗਰ ਨਿਗਮ ਕਮਿਸ਼ਨਰ, ਜਲੰਧਰ ਅਤੇ ਪੁਲਸ ਕਮਿਸ਼ਨਰ, ਜਲੰਧਰ ਦੇ ਪੱਤਰ ’ਚ ਦਰਜ ਤੱਥਾਂ ਦੇ ਅਨੁਸਾਰ ਅਸਥਾਈ ਪਟਾਕਾ ਮਾਰਕੀਟ ਲਈ ਖਾਲੀ ਜ਼ਮੀਨ, ਪਠਾਨਕੋਟ ਬਾਈਪਾਸ ਕੋਲ, ਜਲੰਧਰ (2.2 ਏਕੜ + 2.5 ਏਕੜ) ਨਿਯਮਾਂ ਅਨੁਸਾਰ ਢੁੱਕਵੀਂ ਹੈ।
ਇਹ ਵੀ ਪੜ੍ਹੋ: ਸਿਆਸਤ 'ਚ ਹਲਚਲ! ਭਾਜਪਾ ਦੇ ਇਸ ਆਗੂ ਖ਼ਿਲਾਫ਼ ਹੋਈ ਵੱਡੀ ਕਾਰਵਾਈ, ਪਾਰਟੀ ’ਚੋਂ ਕੱਢਿਆ ਬਾਹਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਆਸਤ 'ਚ ਹਲਚਲ! ਭਾਜਪਾ ਦੇ ਇਸ ਆਗੂ ਖ਼ਿਲਾਫ਼ ਹੋਈ ਵੱਡੀ ਕਾਰਵਾਈ, ਪਾਰਟੀ ’ਚੋਂ ਕੱਢਿਆ ਬਾਹਰ
NEXT STORY