ਜਲੰਧਰ (ਮਾਹੀ)–ਪਠਾਨਕੋਟ ਚੌਕ ਵਿਚ ਲੱਗੀ ਪਟਾਕਾ ਮਾਰਕੀਟ ਕਾਰਨ ਚਾਰੇ ਪਾਸੇ ਲੰਮਾ ਜਾਮ ਲੱਗ ਗਿਆ, ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਚੌਕ ਵਿਚ ਟ੍ਰੈਫਿਕ ਜਾਮ ਇੰਨਾ ਸੀ ਕਿ ਲੋਕਾਂ ਦੇ ਨਾਲ-ਨਾਲ ਬੱਚੇ ਵੀ ਉਥੇ ਫਸ ਗਏ ਪਰ ਟ੍ਰੈਫਿਕ ਕਰਮਚਾਰੀਆਂ ਦੀ ਘੱਟ ਮੌਜੂਦਗੀ ਕਾਰਨ ਜਾਮ ਲਗਭਗ ਇਕ ਕਿਲੋਮੀਟਰ ਤੱਕ ਲੱਗਾ ਰਿਹਾ। ਇਸ ਜਾਮ ਦਾ ਮੁੱਖ ਕਾਰਨ ਸੀ ਕਿ ਪਟਾਕੇ ਖ਼ਰੀਦਣ ਵਾਲੇ ਲੋਕ ਕਾਰਾਂ ਨੂੰ ਹਾਈਵੇਅ ’ਤੇ ਲਗਾ ਕੇ ਮਾਰਕੀਟ ਵਿਚ ਚਲੇ ਗਏ ਸਨ, ਜਿਸ ਕਾਰਨ ਜਾਮ ਲੱਗਿਆ ਰਿਹਾ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਪਟਾਕਿਆਂ ਦੀ ਦੁਕਾਨ ਨੂੰ ਲੱਗੀ ਅੱਗ, ਮਚੀ ਹੜਫ਼ਾ-ਦਫ਼ੜੀ, ਟਲਿਆ ਵੱਡਾ ਹਾਦਸਾ
ਜਾਮ ਵਿਚ ਹੀ ਫਸੇ 2 ਕਾਰ ਚਾਲਕਾਂ ਨੇ ਜਦੋਂ ਜਾਮ ਨੂੰ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਮੁਲਾਜ਼ਮ ਉਨ੍ਹਾਂ ਨਾਲ ਭਿੜ ਗਏ। ਇਸ ਤੋਂ ਬਾਅਦ ਉਨ੍ਹਾਂ ਦੋਵਾਂ ਨੌਜਵਾਨਾਂ ਨੇ ਮੁਲਾਜ਼ਮਾਂ ਦੀ ਸ਼ਿਕਾਇਤ ਏ. ਡੀ. ਸੀ. ਪੀ. ਟ੍ਰੈਫਿਕ ਗੁਰਬਾਜ ਸਿੰਘ ਨੂੰ ਕੀਤੀ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਸ ਮੁਲਾਜ਼ਮ ਗਲਤ ਦਿਸ਼ਾ ਤੋਂ ਆ ਰਹੇ ਵਾਹਨਾਂ ਨੂੰ ਰੋਕ ਨਹੀਂ ਰਹੇ ਸਨ, ਜਦਕਿ ਉਨ੍ਹਾਂ ਨੇ ਟ੍ਰੈਫਿਕ ਮੁਲਾਜ਼ਮਾਂ ਨੂੰ ਇਸ ਬਾਰੇ ਦੱਸਿਆ ਤਾਂ ਉਹ ਉਲਟਾ ਸਾਡੇ ਨਾਲ ਹੀ ਬਹਿਸ ਕਰਨ ਲੱਗ ਪਏ। ਦੁਪਹਿਰ ਤੱਕ ਜਲੰਧਰ ਤੋਂ ਭੋਗਪੁਰ, ਪਠਾਨਕੋਟ ਚੌਕ ਤੋਂ ਅੰਮ੍ਰਿਤਸਰ ਰੋਡ, ਲੰਮਾ ਪਿੰਡ ਤੋਂ ਪਠਾਨਕੋਟ ਚੌਕ, ਪਠਾਨਕੋਟ ਚੌਕ ਤੋਂ ਦੋਆਬਾ ਚੌਕ ਤੱਕ ਭਾਰੀ ਜਾਮ ਲੱਗਾ ਰਿਹਾ।
ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ! ਕਾਰੋਬਾਰੀ ਦੇ ਘਰ 'ਤੇ ਹੋਈ ਤਾਬੜਤੋੜ ਫਾਇਰਿੰਗ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਸ਼ਿਆਰਪੁਰ 'ਚ ਪਟਾਕਿਆਂ ਦੀ ਦੁਕਾਨ ਨੂੰ ਲੱਗੀ ਅੱਗ, ਮਚੀ ਹੜਫ਼ਾ-ਦਫ਼ੜੀ, ਟਲਿਆ ਵੱਡਾ ਹਾਦਸਾ
NEXT STORY