ਬਹਿਰਾਇਚ/ਯੂ.ਪੀ. (ਏਜੰਸੀ)- ਭਾਰਤ-ਨੇਪਾਲ ਸਰਹੱਦ ਨੇੜੇ ਬਹਿਰਾਇਚ ਜ਼ਿਲ੍ਹੇ ਦੀ ਰੁਪੈਡੀਹਾ ਪੁਲਸ ਅਤੇ ਸਸ਼ਤ੍ਰ ਸੀਮਾ ਬਲ (ਐੱਸ.ਐੱਸ.ਬੀ.) ਦੀ ਸਾਂਝੀ ਟੀਮ ਨੇ ਇੱਕ ਔਰਤ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ 2 ਕਿਲੋ 300 ਗ੍ਰਾਮ ਹਸ਼ੀਸ਼ ਬਰਾਮਦ ਕੀਤੀ ਹੈ। ਪੁਲਸ ਅਤੇ ਐੱਸ.ਐੱਸ.ਬੀ. ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੌਮਾਂਤਰੀ ਬਾਜ਼ਾਰ 'ਚ ਚਰਸ ਦੀ ਕੀਮਤ 60 ਲੱਖ ਰੁਪਏ ਦੱਸੀ ਜਾ ਰਹੀ ਹੈ।ਐੱਸ.ਐੱਸ.ਬੀ. ਦੀ 42ਵੀਂ ਬਟਾਲੀਅਨ ਦੇ ਡਿਪਟੀ ਕਮਾਂਡਰ ਦਿਲੀਪ ਕੁਮਾਰ ਮੁਤਾਬਕ ਖੁਫੀਆ ਸੂਚਨਾ ਮਿਲਣ 'ਤੇ ਐੱਸ.ਐੱਸ.ਬੀ. ਅਤੇ ਉੱਤਰ ਪ੍ਰਦੇਸ਼ ਪੁਲਸ ਦੀ ਸਾਂਝੀ ਟੀਮ ਨੇ ਵੀਰਵਾਰ ਸ਼ਾਮ ਨੂੰ ਰੁਪੈਡੀਹਾ ਸਥਿਤ ਏਕੀਕ੍ਰਿਤ ਜਾਂਚ ਚੌਕੀ 'ਤੇ ਇੱਕ ਨੇਪਾਲੀ ਔਰਤ ਦੀ ਤਲਾਸ਼ੀ ਲਈ। ਉਨ੍ਹਾਂ ਦੱਸਿਆ ਕਿ ਔਰਤ ਕੋਲੋਂ 2 ਕਿਲੋ 300 ਗ੍ਰਾਮ ਚਰਸ ਬਰਾਮਦ ਹੋਈ, ਜੋ ਉਸ ਨੇ ਆਪਣੀ ਕਮਰ ਦੁਆਲੇ ਲਪੇਟੇ 3 ਛੋਟੇ-ਛੋਟੇ ਬੈਗ ਵਿਚ ਲੁਕਾ ਕੇ ਰੱਖੀ ਸੀ।
ਕੁਮਾਰ ਨੇ ਦੱਸਿਆ ਕਿ ਔਰਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਚਰਸ ਦੀ ਇਹ ਖੇਪ ਨੇਪਾਲ ਦੇ ਕਿਸੇ ਵਿਅਕਤੀ ਨੇ ਉੱਤਰਾਖੰਡ ਦੇ ਟਿਹਰੀ ਗੜ੍ਹਵਾਲ ਲਿਜਾਣ ਲਈ ਦਿੱਤੀ ਸੀ। ਬਹਿਰਾਇਚ ਦੇ ਪੁਲਸ ਸੁਪਰੀਡੈਂਟ (ਐੱਸ.ਪੀ.) ਰਾਮ ਨਯਨ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਕਿ ਬਰਾਮਦ ਕੀਤੀ ਗਈ ਚਰਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 60 ਲੱਖ ਰੁਪਏ ਦੱਸੀ ਗਈ ਹੈ। ਸਿੰਘ ਨੇ ਦੱਸਿਆ ਕਿ ਨੇਪਾਲੀ ਔਰਤ ਦੀ ਪਛਾਣ ਨੇਪਾਲ ਦੇ ਰੋਲਪਾ ਜ਼ਿਲ੍ਹੇ ਦੀ ਰਹਿਣ ਵਾਲੀ ਮਨਮਾਲੀ ਘਰਤੀ (52) ਵਜੋਂ ਹੋਈ ਹੈ। ਐੱਸ.ਪੀ. ਨੇ ਦੱਸਿਆ ਕਿ ਨੇਪਾਲੀ ਔਰਤ ਵਿਰੁੱਧ ਰੁਪੈਡੀਹਾ ਥਾਣੇ ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐੱਨ.ਡੀ.ਪੀ.ਐੱਸ.) ਐਕਟ ਤਹਿਤ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ।
ਪੰਜਾਬ ’ਚ ਬੱਸ ਹਾਦਸੇ ’ਚ 8 ਮੌਤਾਂ, ਡਾ. ਮਨਮੋਹਨ ਸਿੰਘ ਦੇ ਦਿਹਾਂਤ ਮਗਰੋਂ ਰਾਸ਼ਟਰੀ ਸੋਗ, ਜਾਣੋ ਅੱਜ ਦੀਆਂ TOP-10 ਖ਼ਬਰ
NEXT STORY