ਜਲੰਧਰ (ਇੰਟ) : ਤੁਹਾਡੇ ਹੱਥ, ਪੈਰ, ਧੌਣ, ਢਿੱਡ ਅਤੇ ਇੱਥੋਂ ਤੱਕ ਕਿ ਸਰੀਰ ਦੇ ਕਿਸੇ ਵੀ ਹਿੱਸੇ ’ਤੇ ਬਣਾਏ ਜਾ ਰਹੇ ਰੰਗ-ਬਿਰੰਗੇ ਫੈਸ਼ਨੇਬਲ ਟੈਟੂ ਤੁਹਾਡੀ ਸਿਹਤ ਨੂੰ ਖ਼ਰਾਬ ਕਰ ਸਕਦੇ ਹਨ ਅਤੇ ਅਜਿਹੀ ਬੀਮਾਰੀ ਦੇ ਸਕਦੇ ਹਨ ਜੋ ਪੂਰੀ ਤਰ੍ਹਾਂ ਠੀਕ ਹੋ ਸਕਣੀ ਮੁਸ਼ਕਲ ਹੈ। ਜਰਨਲ ਐਨਾਲਿਟਿਕਲ ਕੈਮਿਸਟਰੀ ’ਚ ਪ੍ਰਕਾਸ਼ਿਤ ਇਕ ਨਵੇਂ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਟੈਟੂ ਦੀ ਸਿਆਹੀ ’ਚ ਮੌਜੂਦ ਕੈਮੀਕਲਜ਼ ਨਾਲ ਚਮੜੀ ਦੇ ਕੈਂਸਰ ਵਰਗੀ ਖ਼ਤਰਨਾਕ ਬੀਮਾਰੀ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਤੋਂ ਇਲਾਵਾ ਇਹ ਇਮਿਊਨ ਸਿਸਟਮ ਨੂੰ ਕਮਜ਼ੋਰ ਕਰ ਸਕਦਾ ਹੈ ਅਤੇ ਸਰੀਰ ਦੇ ਅੰਗਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਟੈਟੂ ਬਣਾਉਣ ’ਚ ਵਰਤੀ ਜਾਣ ਵਾਲੀ ਸਿਆਹੀ ’ਚ ਮੌਜੂਦ ਕੈਮੀਕਲਜ਼ ਦੀ ਨਿਗਰਾਨੀ ਸ਼ੁਰੂ ਕਰੇਗਾ।
ਇਹ ਵੀ ਪੜ੍ਹੋ: ਸ਼ਾਹਬਾਜ਼ ਸ਼ਰੀਫ਼ ਜਾਂ ਉਮਰ ਅਯੂਬ ਖ਼ਾਨ; ਪਾਕਿਸਤਾਨ ਨੂੰ ਇਸ ਦਿਨ ਮਿਲੇਗਾ ਨਵਾਂ ਪ੍ਰਧਾਨ ਮੰਤਰੀ
ਸਿਆਹੀ ਨਾਲ ਕਈ ਅੰਗਾਂ ਨੂੰ ਨੁਕਸਾਨ ਦਾ ਖ਼ਤਰਾ
ਅਮਰੀਕਾ ’ਚ ਕੀਤੇ ਗਏ ਇਸ ਅਧਿਐਨ ’ਚ ਟੈਟੂ ਦੀ ਸਿਆਹੀ ਦੇ 54 ਨਮੂਨਿਆਂ ਦੀ ਜਾਂਚ ਕੀਤੀ ਗਈ। ਇਸ ਦੇ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ’ਚੋਂ 90 ਫ਼ੀਸਦੀ ਨਮੂਨਿਆਂ ਵਿਚ ਅਜਿਹੇ ਕੈਮੀਕਲ ਪਾਏ ਗਏ, ਜੋ ਸਿਹਤ ਲਈ ਹਾਨੀਕਾਰਕ ਹਨ। ਇਨ੍ਹਾਂ ’ਚੋਂ ਪਾਲੀਥੀਲੀਨ ਗਲਾਈਕਾਲ ਅਤੇ 2-ਫੇਨਾਕਸੀਥੇਨਾਲ ਵਰਗੇ ਕੈਮੀਕਲ ਸ਼ਾਮਲ ਹਨ। ਪਾਲੀਥੀਲੀਨ ਗਲਾਈਕਾਲ ਕਿਡਨੀ ਦੇ ਨੇਕ੍ਰਾਸਿਸ ਸਮੇਤ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤਾਂ ਉਥੇ ਹੀ 2-ਫੇਨਾਕਸੀਥੇਨਾਲ ਨਰਵਸ ਸਿਸਟਮ ਨੂੰ ਪ੍ਰਭਾਵਤ ਕਰਦਾ ਹੈ। ਅਧਿਐਨ ਦੇ ਮੁਖੀ ਡਾ. ਜੌਹਨ ਸਵਾਰਕ ਨੇ ਕਿਹਾ ਕਿ ਟੈਟੂ ਦੀ ਸਿਆਹੀ ਬਣਾਉਣ ਵਾਲੀਆਂ ਕੰਪਨੀਆਂ ਆਪਣੀਆਂ ਪ੍ਰਕਿਰਿਆਵਾਂ ਨੂੰ ਬਿਹਤਰ ਬਣਾਉਣ ਲਈ ਇਨ੍ਹਾਂ ਕੈਮੀਕਲਾਂ ਦੀ ਵਰਤੋਂ ਕਰਦੀਆਂ ਹਨ।
ਇਹ ਵੀ ਪੜ੍ਹੋ: ਅਨੰਤ-ਰਾਧਿਕਾ ਪ੍ਰੀ-ਵੈਡਿੰਗ ਪਾਰਟੀ: ਜਾਮਨਗਰ ਪਹੁੰਚੀ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ
ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਟੈਟੂ ਬਣਵਾਉਣ ਤੋਂ ਪਹਿਲਾਂ ਸਾਵਧਾਨੀ ਵਰਤਣੀ ਚਾਹੀਦੀ ਹੈ। ਟੈਟੂ ਬਣਾਉਣ ਤੋਂ ਪਹਿਲਾਂ ਸਿਆਹੀ ਦੀ ਗੁਣਵੱਤਾ ਅਤੇ ਇਸਦੇ ਸਿਹਤ ਪ੍ਰਭਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ। ਟੈਟੂ ਬਣਾਉਣ ਲਈ ਅੰਗ ਦੇ ਅੰਦਰ ਸਿਆਹੀ ਪਾਈ ਜਾਂਦੀ ਹੈ, ਜੋ ਖੂਨ ਦੇ ਚਿੱਟੇ ਰਕਤਾਣੂਆਂ ਦੇ ਮੈਕਰੋਫੇਜ ਦੁਆਰਾ ਸੋਖ ਲਿਆ ਜਾ ਸਕਦਾ ਹੈ ਜਿਸ ਨਾਲ ਅੰਗ ’ਤੇ ਬਣਾਉਣ ਤੋਂ ਬਾਅਦ ਆਪਣੀ ਥਾਂ ’ਤੇ ਰਹੇ, ਪਰ ਕੁਝ ਮਾਮਲਿਆਂ ਵਿਚ ਇਹ ਸੰਭਵ ਹੈ ਕਿ ਸਿਆਹੀ ਵਿਚ ਮੌਜੂਦ ਗੰਦਗੀ ਖੂਨ ਦੇ ਵਹਾਅ ਵਿਚ ਆ ਸਕਦੀ ਹੈ। ਇਹ ਪੂਰੇ ਸਰੀਰ ਵਿਚ ਫੈਲ ਜਾਵੇਗੀ, ਜਿਸ ਨਾਲ ਕਈ ਮਾੜੇ ਪ੍ਰਭਾਵਾਂ ਦਾ ਖ਼ਤਰਾ ਹੈ, ਇੱਥੋਂ ਤੱਕ ਕਿ ਕਈ ਅੰਗਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।
ਇਹ ਵੀ ਪੜ੍ਹੋ: ਰੂਸੀ ਰਾਸ਼ਟਰਪਤੀ ਪੁਤਿਨ ਦੀ ਪੱਛਮੀ ਦੇਸ਼ਾਂ ਨੂੰ ਖੁੱਲ੍ਹੀ ਚੇਤਾਵਨੀ, ਕਿਹਾ- ਯੂਕ੍ਰੇਨ 'ਚ ਫ਼ੌਜ ਭੇਜੀ ਤਾਂ...
ਟੈਟੂ ਤੋਂ ਹੋਰ ਸਿਹਤ ਸਮੱਸਿਆਵਾਂ
- ਲਿੰਫ ਨੋਡ ’ਚ ਸੋਜ਼
- ਅੰਗਾਂ ਨੂੰ ਨੁਕਸਾਨ
- ਐਲਰਜੀ
- ਇਨਫੈਕਸ਼ਨ
ਕੀ ਵਰਤੀਏ ਸਾਵਧਾਨੀਆਂ
- ਸਿਰਫ਼ ਪ੍ਰੋਫੈਸ਼ਨਲ ਟੈਟੂ ਕਲਾਕਾਰ ਤੋਂ ਟੈਟੂ ਬਣਵਾਓ
- ਸਿਆਹੀ ਦੀ ਗੁਣਵੱਤਾ ਅਤੇ ਇਸਦੇ ਸਿਹਤ ਪ੍ਰਭਾਵਾਂ ਬਾਰੇ ਜਾਣਕਾਰੀ ਹਾਸਲ ਕਰੋ
- ਟੈਟੂ ਬਣਵਾਉਣ ਤੋਂ ਬਾਅਦ ਚੰਗੀ ਦੇਖ਼ਭਾਲ ਕਰੋ
- ਜੇਕਰ ਤੁਹਾਨੂੰ ਕੋਈ ਸਿਹਤ ਸਮੱਸਿਆ ਹੈ ਤਾਂ ਡਾਕਟਰ ਦੀ ਸਲਾਹ ਲਓ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਗਾਜ਼ਾ ਨੂੰ ਹਵਾਈ ਰਸਤਿਓਂ ਮਨੁੱਖੀ ਸਹਾਇਤਾ ਭੇਜੇਗਾ ਅਮਰੀਕਾ, ਰਾਸ਼ਟਰਪਤੀ ਬਾਈਡਨ ਨੇ ਦਿੱਤੀ ਮਨਜ਼ੂਰੀ
NEXT STORY