ਬੀਜਿੰਗ- ਕੋਵਿਡ ਦੇ ਵੱਧਦੇ ਮਾਮਲਿਆਂ ਨੂੰ ਦੇਖ ਕੇ ਚੀਨੀ ਸਰਕਾਰ ਕਾਫ਼ੀ ਚੌਕਸ ਹੈ ਅਤੇ 'ਜ਼ੀਰੋ ਕੋਵਿਡ' ਪਾਲਿਸੀ ਨੂੰ ਅਪਣਾ ਰਹੀ ਹੈ। ਚੀਨ ਦੀ ਸਰਕਾਰ ਆਪਣੇ ਨਿਵਾਸੀਆਂ ਨੂੰ ਕੋਵਿਡ ਤੋਂ ਬਚਾਉਣ ਲਈ ਪਾਬੰਦੀਆਂ ਲਗਾ ਰਹੀਆਂ ਹੈ। ਸ਼ੁੱਕਰਵਾਰ ਨੂੰ ਦੱਖਣੀ-ਪੱਛਮੀ ਚੀਨੀ ਸ਼ਹਿਰ ਚੇਂਗਦੂ 'ਚ ਕੋਰੋਨਾ ਵਾਇਰਸ ਦੇ 200 ਤੋਂ ਜ਼ਿਆਦਾ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਆਪਣੇ 21 ਮਿਲੀਅਨ ਨਿਵਾਸੀਆਂ ਨੂੰ ਘਰ 'ਚ ਰਹਿਣ ਦਾ ਫਰਮਾਨ ਜਾਰੀ ਕਰ ਦਿੱਤਾ।
ਸ਼ਹਿਰ ਦੀ ਸਰਕਾਰ ਨੇ ਇਕ ਘੋਸ਼ਣਾ 'ਚ ਕਿਹਾ ਕਿ ਵੱਡੇ ਪੈਮਾਨੇ 'ਤੇ ਕੋਰੋਨਾ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਇਹ ਵੀਰਵਾਰ ਰਾਤ ਤੋਂ ਸ਼ੁਰੂ ਹੋਈ ਜੋ ਪਾਜ਼ੇਟਿਵ ਮਾਮਲਿਆਂ ਦਾ ਪਤਾ ਲਗਾਉਣ ਲਈ ਐਤਵਾਰ ਤੱਕ ਚੱਲੇਗੀ। ਸਥਾਨਕ ਸਿਹਤ ਅਥਾਰਿਟੀ ਦੇ ਅਨੁਸਾਰ 60 ਲੱਖ ਦੀ ਆਬਾਦੀ ਵਾਲੇ ਪੂਰਬ ਉੱਤਰ ਸ਼ਹਿਰ ਡਾਲਿਆਨ 'ਚ ਵੀਰਵਾਰ ਨੂੰ 100 ਤੋਂ ਜ਼ਿਆਦਾ ਕੋਵਿਡ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ। ਡਾਲਿਆਨ 'ਚ ਤਾਲਾਬੰਦੀ ਮੰਗਲਵਾਰ ਤੋਂ ਸ਼ੁਰੂ ਹੋਈ ਅਤੇ ਹਫ਼ਤੇ ਦੇ ਅੰਤ ਤੱਕ ਸ਼ਹਿਰ 'ਚ ਲੋਕਾਂ ਦੇ ਨਿਕਲਣ 'ਤੇ ਪਾਬੰਦੀ ਰਹੇਗੀ।
ਚੀਨ ਦੀ ਰਾਜਧਾਨੀ ਬੀਜਿੰਗ ਕੋਰੋਨਾ ਵਾਇਰਸ ਦੀ ਚਪੇਟ ਤੋਂ ਬਾਹਰ ਹੈ। ਹਾਲਾਂਕਿ ਸਰਕਾਰ ਨੇ ਰਾਜਧਾਨੀ ਦੇ ਅੰਦਰ ਅਤੇ ਬਾਹਰ ਯਾਤਰਾ ਕਰਨ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਇਸ ਦੇ ਨਾਲ ਲੋਕਾਂ ਨੂੰ ਸਮੇਂ-ਸਮੇਂ 'ਤੇ ਕੋਵਿਡ ਟੈਸਟਿੰਗ ਲਈ ਪ੍ਰੇਰਿਤ ਵੀ ਕੀਤਾ ਜਾਂਦਾ ਹੈ।
ਮਹਾਰਾਣੀ ਦੀ ਮੌਤ 'ਤੇ ਆਸਟ੍ਰੇਲੀਆ 'ਚ ਸੋਗ ਮਨਾਉਣ ਲਈ ਜਨਤਕ ਛੁੱਟੀ ਦਾ ਐਲਾਨ
NEXT STORY