ਬੀਜਿੰਗ (ਬਿਊਰੋ) ਚੀਨ ਵਿਚ ਫੈਲੇ ਕੋਰੋਨਾਵਾਇਰਸ ਨਾਲ ਦੁਨੀਆ ਦੇ ਕਈ ਦੇਸ਼ ਪ੍ਰਭਾਵਿਤ ਹੋਏ ਹਨ। ਜਿੱਥੇ ਚੀਨ ਦੇ ਵੁਹਾਨ ਸ਼ਹਿਰ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਉੱਥੇ ਇਸ ਵਾਇਰਸ ਨਾਲ ਪੀੜਤ ਲੋਕਾਂ ਦੇ ਇਲਾਜ ਲਈ 2 ਦਿਨ ਵਿਚ 1,000 ਬੈੱਡ ਵਾਲਾ ਹਸਪਤਾਲ ਤਿਆਰ ਕੀਤਾ ਗਿਆ ਹੈ। ਵਰਕਰਾਂ ਅਤੇ ਵਾਲੰਟੀਅਰਾਂ ਦੀ ਸਖਤ ਮਿਹਨਤ ਦੇ ਨਾਲ ਸਿਰਫ 2 ਦਿਨ ਵਿਚ ਹੀ ਚੀਨ ਦਾ ਪਹਿਲਾ ਕੋਰੋਨਾਵਾਇਰਸ ਹਸਪਤਾਲ ਸ਼ੁਰੂ ਹੋ ਗਿਆ ਹੈ।

ਇਕ ਖਾਲੀ ਇਮਾਰਤ ਨੂੰ 1,000 ਬੈੱਡ ਵਾਲੇ ਮੈਡੀਕਲ ਕੇਂਦਰ ਵਿਚ ਤਬਦੀਲ ਕੀਤਾ ਗਿਆ ਹੈ। ਚੀਨ ਵਿਚ ਇਸ ਵਾਇਰਸ ਨਾਲ ਹੁਣ ਤੱਕ 132 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 6000 ਤੋਂ ਵੱਧ ਲੋਕ ਇਸ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ।

ਜਾਣਕਾਰੀ ਮੁਤਾਬਕ ਇਕ ਕਰੋੜ ਦੱਸ ਲੱਖ ਦੀ ਆਬਾਦੀ ਵਾਲੇ ਵੁਹਾਨ ਸ਼ਹਿਰ ਵਿਚ ਹੀ ਇਹ ਜਾਨਲੇਵਾ ਵਾਇਰਸ ਦਾ ਫੈਲਣਾ ਸ਼ੁਰੂ ਹੋ ਗਿਆ ਸੀ। ਵੁਹਾਨ ਦੇ ਹਸਪਤਾਲਾਂ ਦੀ ਸਥਿਤੀ ਚਿੰਤਾਜਨਕ ਹੈ ਉੱਥੇ ਮਰੀਜ਼ਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।

ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਦਵਾਈਆਂ ਦੀਆਂ ਦੁਕਾਨਾਂ 'ਤੇ ਸਟਾਕ ਖਤਮ ਹੋ ਗਏ ਹਨ ਪਰ ਮੰਗ ਵੱਧ ਰਹੀ ਹੈ। ਇਹ ਹਸਪਤਾਲ ਹੁਆਂਗਝੂ ਜ਼ਿਲੇ ਵਿਚ ਹੈ। ਇਸ ਦਾ ਨਿਰਮਾਣ ਮੂਲ ਰੂਪ ਨਾਲ ਹੁਆਂਗਗਾਂਗ ਸੈਂਟਰਲ ਹਸਪਤਾਲ ਦੀ ਇਕ ਸ਼ਾਖਾ ਦੇ ਰੂਪ ਵਿਚ ਕੀਤਾ ਗਿਆ ਸੀ ਅਤੇ ਇਸ ਦੇ ਮਈ ਵਿਚ ਖੁੱਲ੍ਹਣ ਦੀ ਆਸ ਸੀ।

ਸ਼ੁੱਕਰਵਾਰ ਨੂੰ ਸਥਾਨਕ ਅਥਾਰਿਟੀ ਨੇ ਆਦੇਸ਼ ਦਿੱਤਾ ਸੀ ਕਿ ਇਮਾਰਤ ਪੂਰੀ ਤਰ੍ਹਾਂ ਤਿਆਰ ਹੈ ਪਰ ਖਾਲੀ ਹੈ। ਇਸ ਦੀ ਵਰਤੋਂ ਸਿਰਫ ਕੋਰੋਨਾਵਾਇਰਸ ਰੋਗੀਆਂ ਦੇ ਇਲਾਜ ਲਈ ਕੀਤੀ ਜਾਵੇਗੀ।

ਇਸ ਦੇ ਬਾਅਦ ਸ਼ਨੀਵਾਰ ਤੋਂ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਸੀ। ਹੁਆਂਗਗਾਂਗ ਪ੍ਰਸ਼ਾਸਨ ਦੇ ਮੁਤਾਬਕ ਸੋਮਵਾਰ ਤੱਕ ਸਾਰੇ ਬੈੱਡ ਵਾਲੰਟੀਅਰਾਂ ਵੱਲੋਂ ਸਥਾਪਿਤ ਕਰ ਦਿੱਤੇ ਗਏ ਸਨ। ਇਸ ਦੇ ਨਾਲ ਹੀ ਪਾਣੀ, ਬਿਜਲੀ ਅਤੇ ਇੰਟਰਨੈ੍ਰਟ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਹਸਪਤਾਲ ਦੇ ਕੰਮ ਨੂੰ ਜਲਦੀ ਪੂਰਾ ਕਰਨ ਲਈ ਦੇਸ਼ ਦੇ ਹਰ ਹਿੱਸੇ ਵਿਚੋਂ ਬਿਹਤਰੀਨ ਇੰਜੀਨੀਅਰਾਂ ਨੂੰ ਸੱਦਿਆ ਗਿਆ। ਹੁਆਂਗ ਨੇ ਦੱਸਿਆ ਕਿ ਇੰਜੀਨੀਅਰਿੰਗ ਦੇ ਕੰਮਾਂ ਵਿਚ ਚੀਨ ਦਾ ਪੂਰੀ ਦੁਨੀਆ ਵਿਚ ਦਬਦਬਾ ਹੈ।
Novel Coronavirus ਕਾਰਨ Apple ਕੰਪਨੀ ਹੋਈ ਅਲਰਟ, ਕਰਮਚਾਰੀਆਂ ਨੂੰ ਜਾਰੀ ਕੀਤੀ ਚਿਤਾਵਨੀ
NEXT STORY