ਬੀਜਿੰਗ (ਭਾਸ਼ਾ) : ਚੀਨ ਵਿਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 29 ਨਵੇਂ ਮਾਮਲੇ ਸਾਹਮਣੇ ਆਏ। ਰਾਜਧਾਨੀ ਬੀਜਿੰਗ ਵਿਚ ਵਾਇਰਸ ਦੇ 13 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਇੱਥੇ 249 ਪੀੜਤਾਂ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐਨ.ਐਚ.ਸੀ.) ਮੁਤਾਬਕ ਦੇਸ਼ ਵਿਚ 29 ਨਵੇਂ ਮਾਮਲਿਆਂ ਦਾ ਪਤਾ ਲੱਗਾ ਹੈ। ਇਨ੍ਹਾਂ ਵਿਚੋਂ 7 ਮਰੀਜ਼ਾਂ ਵਿਚ ਕਿਸੇ ਵੀ ਤਰ੍ਹਾਂ ਦੇ ਲੱਛਣ ਨਹੀਂ ਮਿਲੇ। ਕਮਿਸ਼ਨ ਨੇ ਕਿਹਾ ਹੈ ਕਿ ਸੋਮਵਾਰ ਤੱਕ ਬਿਨਾਂ ਲੱਛਣਾਂ ਵਾਲੇ 99 ਮਰੀਜ਼ਾਂ ਨੂੰ ਡਾਕਟਰੀ ਨਿਗਰਾਨੀ ਵਿਚ ਰੱਖਿਆ ਗਿਆ ਹੈ।
ਮਈ ਦੇ ਅੰਤ ਵਿਚ ਕੁੱਝ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਦੇ ਬਾਅਦ ਤੋਂ ਬੀਜਿੰਗ ਵਿਚ ਲੱਖਾਂ ਲੋਕਾਂ ਦੀ ਜਾਂਚ ਕੀਤੀ ਗਈ। ਬੀਜਿੰਗ ਵਿਚ 11 ਤੋਂ 22 ਜੂਨ ਵਿਚਾਲੇ ਇਨਫੈਕਸ਼ਨ ਦੇ 249 ਮਾਮਲੇ ਆਏ । ਸਾਰੇ ਮਰੀਜ਼ਾਂ ਦਾ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਸਰਕਾਰ ਦੇ ਬੁਲਾਰੇ ਝੂ ਹੇਜਿਆਨ ਨੇ ਕਿਹਾ ਕਿ ਬੀਜਿੰਗ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪ੍ਰਭਾਵੀ ਕਦਮ ਚੁੱਕੇ ਹਨ ਅਤੇ ਰਾਜਧਾਨੀ ਵਿਚ ਨਵੇਂ ਮਾਮਲੇ ਘੱਟ ਰਹੇ ਹਨ। ਹਾਲਾਂਕਿ ਸਖ਼ਤ ਉਪਾਅ ਲਾਗੂ ਰਹਿਣਗੇ, ਕਿਉਂਕਿ ਮਹਾਮਾਰੀ 'ਤੇ ਕਾਬੂ ਪਾਉਣਾ ਹੁਣ ਵੀ ਮੁਸ਼ਕਲ ਕੰਮ ਬਣਿਆ ਹੋਇਆ ਹੈ। ਅਗਲੇ ਕਦਮ ਦੇ ਤੌਰ 'ਤੇ ਬੀਜਿੰਗ ਸਖ਼ਤ ਕਦਮ ਚੁੱਕੇਗਾ ਅਤੇ ਰੇਸਤਰਾਂ, ਹਸਪਤਾਲ ਅਤੇ ਸਕੂਲਾਂ ਵਿਚ ਰੋਕਥਾਮ ਦੇ ਉਪਾਵਾਂ ਨੂੰ ਲਾਗੂ ਕਰੇਗਾ। ਬੀਜਿੰਗ ਸਿਹਤ ਕਮਿਸ਼ਨ ਨੇ ਕਿਹਾ ਕਿ ਸ਼ਨੀਵਾਰ ਤੱਕ ਰਾਜਧਾਨੀ ਵਿਚ 23 ਲੱਖ ਲੋਕਾਂ ਦੀ ਜਾਂਚ ਕੀਤੀ ਗਈ। ਚੀਨ ਵਿਚ ਸੋਮਵਾਰ ਨੂੰ ਪੀੜਤ ਲੋਕਾਂ ਦੀ ਕੁੱਲ ਗਿਣਤੀ 83,418 ਹੋ ਗਈ। ਇਨ੍ਹਾਂ ਵਿਚੋਂ 359 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਐਨ.ਐਚ.ਸੀ. ਨੇ ਕਿਹਾ ਹੈ ਕਿ ਠੀਕ ਹੋਣ ਦੇ ਬਾਅਦ 78,425 ਲੋਕਾਂ ਨੂੰ ਛੁੱਟੀ ਮਿਲ ਚੁੱਕੀ ਹੈ ਅਤੇ ਵਾਇਰਸ ਨਾਲ 4,634 ਲੋਕਾਂ ਦੀ ਮੌਤ ਹੋਈ ਹੈ।
ਡੁੱਬ ਰਹੀ ਧੀ ਨੂੰ ਬਚਾਉਣ ਗਏ ਪਿਤਾ ਦੀ ਮੌਤ, 'ਪਿਤਾ ਦਿਹਾੜੇ' ਟੁੱਟਾ ਦੁੱਖਾਂ ਦਾ ਪਹਾੜ
NEXT STORY