ਬੀਜਿੰਗ (ਭਾਸ਼ਾ): ਚੀਨ ਦੀ ਰਾਜਧਾਨੀ ਬੀਜਿੰਗ ਵਿਚਕੋਰੋਨਾਵਾਇਰਸ ਦੇ 6 ਨਵੇਂ ਸਥਾਨਕ ਮਾਮਲੇ ਸਾਹਮਣੇ ਆਉਣ ਦੇ ਬਾਅਦ ਕਈ ਬਾਜ਼ਾਰ ਬੰਦ ਕਰ ਦਿੱਤੇ ਗਏ ਹਨ। ਇਹਨਾਂ ਨਵੇਂ ਮਾਮਲਿਆਂ ਦੇ ਨਾਲ ਹੀ ਬੀਜਿੰਗ ਵਿਚ ਪਿਛਲੇ 3 ਦਿਨਾਂ ਤੋਂ ਪੀੜਤਾਂ ਦੀ ਗਿਣਤੀ ਵੱਧ ਕੇ 9 ਹੋ ਗਈ ਹੈ। ਜਦਕਿ ਦੇਸ਼ ਦੇ ਹੋਰ ਹਿੱਸਿਆਂ ਵਿਚ ਇਨਫੈਕਸ਼ਨ ਦੇ 12 ਨਵੇਂ ਮਾਮਲੇ ਸਾਹਮਣੇ ਆਏ ਹਨ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਨੇ ਸ਼ਨੀਵਾਰ ਨੂੰ ਦੱਸਿਆ ਕਿ ਦੇਸ਼ ਵਿਚ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਦੇ ਕੁੱਲ 18 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਜਿਹਨਾਂ ਵਿਚੋਂ ਬੀਜਿੰਗ ਵਿਚ ਸਥਾਨਕ ਇਨਫੈਕਸ਼ਨ ਦੇ 6 ਮਾਮਲੇ ਸ਼ਾਮਲ ਹਨ।
ਉਸ ਨੇ ਦੱਸਿਆ ਕਿ ਸ਼ੁੱਕਰਵਾਰ ਤੱਕ ਬਿਨਾਂ ਲੱਛਣ ਵਾਲੇ 7 ਨਵੇਂ ਮਰੀਜ਼ ਸਾਹਮਣੇ ਆਏ ਜਿਸ ਨਾਲ ਕੁਆਰੰਟੀਨ ਵਿਚ ਰਹਿ ਰਹੇ ਮਰੀਜ਼ਾਂ ਦੀ ਕੁੱਲ ਗਿਣਤੀ 98 ਹੋ ਗਈ ਹੈ। ਬੀਜਿੰਗ ਵਿਚ ਅਧਿਕਾਰੀਆਂ ਨੇ ਸ਼ਿਨਫਾਦੀ ਬਾਜ਼ਾਰ ਵਿਚ ਆਯਤਿਤ ਸੈਲਮਨ ਮੱਛੀ ਨੂੰ ਕੱਟਣ ਵਾਲੇ ਬੋਰਡ 'ਤੇ ਕੋਰੋਨਾਵਾਇਰਸ ਪਾਇਆ। ਸ਼ਿਨਫਾਦੀ ਬਾਜ਼ਾਰ ਦੇ ਪ੍ਰਮੁੱਖ ਝਾਂਗ ਯੁਕਸੀ ਨੇ ਬੀਜਿੰਗ ਨਿਊਜ਼ ਨੂੰ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਦੇ ਬਾਅਦ ਸੰਪਰਕ ਵਿਚ ਆਏ 9 ਲੋਕਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ। ਭਾਵੇਂਕਿ ਉਹ ਜਾਂਚ ਵਿਚ ਪਾਜ਼ੇਟਿਵ ਨਹੀਂ ਪਾਏ ਗਏ ਹਨ।
ਬੀਜਿੰਗ ਵਿਚ ਇਨਫੈਕਸ਼ਨ ਦੇ ਮਾਮਲੇ ਵੱਧਣ ਨਾਲ ਅਧਿਕਾਰੀ ਚਿੰਤਤ ਹੋ ਗਏ ਹਨ ਕਿਉਂਕਿ ਸ਼ਹਿਰ ਵਿਚ ਕਰੀਬ 2 ਮਹੀਨਿਆਂ ਤੱਕ ਕੋਵਿਡ-19 ਦਾ ਕੋਈ ਨਵਾਂ ਮਾਮਲਾ ਨਹੀਂ ਆਇਆ ਸੀ। ਨਵੇਂ ਮਾਮਲਿਆਂ ਨੇ ਚੀਨ ਦੀ ਰਾਜਧਾਨੀ ਵਿਚ ਕੋਰੋਨਾਵਾਇਰਸ ਦੇ ਮੁੜ ਫੈਲਣ ਦੀਆਂ ਚਿੰਤਾਵਾਂ ਨੂੰ ਜਨਮ ਦਿੱਤਾ ਹੈ। ਸ਼ਹਿਰ ਦੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਸਕੱਤਰ ਕਾਈ ਕੀ ਨੇ ਦੱਸਿਆ ਕਿ ਸਥਾਨਕ ਅਧਿਕਾਰੀਆਂ ਨੂੰ ਵਾਇਰਸ ਦੇ ਮੁੜ ਫੈਲਣ ਦੇ ਖਦਸ਼ੇ ਨਾਲ ਨਜਿੱਠਣ ਲਈ ਯੁੱਧ ਪੱਧਰ 'ਤੇ ਤਿਆਰ ਰਹਿਣ ਲਈ ਕਿਹਾ ਗਿਆ ਹੈ। ਸਰਕਾਰੀ ਅਖਬਾਰ 'ਗਲੋਬਲ ਟਾਈਮਜ਼' ਦੇ ਮੁਤਾਬਕ ਚੀਨ ਦੇ ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਥੋੜ੍ਹੇ-ਬਹੁਤ ਮਾਮਲੇ ਆਉਣਾ ਸਧਾਰਨ ਹੈ ਕਿਉਂਕਿ ਇਸ ਛੂਤਕਾਰੀ ਬੀਮਾਰੀ ਦਾ ਖਾਤਮਾ ਨਹੀਂ ਹੋਇਆ ਹੈ ਪਰ ਇਸ ਮਹਾਮਾਰੀ ਦੇ ਮੁੜ ਫੈਲਣ ਦਾ ਖਦਸ਼ਾ ਨਹੀਂ ਹੈ ਕਿਉਂਕਿ 2 ਕਰੋੜ ਦੀ ਆਬਾਦੀ ਵਾਲੇ ਇਸ ਸ਼ਹਿਰ ਦੇ ਵਸਨੀਕ ਸਾਵਧਾਨੀ ਵਰਤਣ ਨੂੰ ਲੈਕੇ ਕਾਫੀ ਜਾਗਰੂਕ ਹਨ।
ਸ਼ੁੱਕਰਵਾਰ ਨੂੰ ਸਾਹਮਣੇ ਆਏ ਦੋ ਮਰੀਜ਼ ਬੀਜਿੰਗ ਦੇ ਫੇਂਗਤਈ ਜ਼ਿਲ੍ਹੇ ਵਿਚ ਇਕ ਮਾਂਸ ਰਿਸਰਚ ਕੇਂਦਰ ਦੇ ਸਾਥੀ ਹਨ ਅਤੇ ਉਹਨਾਂ ਦਾ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਲਿਯੁ ਉਪਨਾਮ ਦੇ ਇਕ ਮਰੀਜ਼ ਨੇ 5 ਦਿਨਾਂ ਦੇ ਲਈ ਪੂਰਬੀ ਚੀਨ ਦੇ ਸ਼ਾਂਗਡੋਂਗ ਸੂਬੇ ਦੀ ਯਾਤਰਾ ਕੀਤੀ ਸੀ ਜਦਕਿ ਦੂਜੇ ਨੇ ਹਾਲ ਵਿਚ ਕੋਈ ਯਾਤਰਾ ਨਹੀਂ ਕੀਤੀ ਸੀ। ਬੀਜਿੰਗ ਨੇ ਫੇਂਗਤਈ ਜ਼ਿਲ੍ਹੇ ਵਿਚ ਸ਼ਿਨਫਾਦੀ ਬਾਜ਼ਾਰ ਅਤੇ ਜਿੰਗਸ਼ੇਨ ਸੀਫੂਡ ਬਾਜ਼ਾਰ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ, ਜਿੱਥੇ ਪੀੜਤ ਮਰੀਜ਼ ਗਿਆ ਸੀ। ਬੀਜ਼ਿੰਗ ਵਿਚ ਕੁੱਲ ਮਿਲਾ ਕੇ 6 ਥੋਕ ਬਾਜ਼ਾਰਾਂ ਨੇ ਸ਼ੁੱਕਰਵਾਰ ਨੂੰ ਆਪਣਾ ਕੰਮਕਾਜ ਪੂਰੀ ਤਰ੍ਹਾਂ ਨਾਲ ਜਾਂ ਅਸ਼ੰਕ ਰੂਪ ਨਾਲ ਬੰਦ ਕਰ ਦਿੱਤਾ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਦੂਜੇ ਹਫਤੇ ਵੀ ਪ੍ਰਦਰਸ਼ਨ, ਕੋਰੋਨਾਵਾਇਰਸ ਫੈਲਣ ਦਾ ਖਦਸ਼ਾ
ਸ਼ਹਿਰ ਵਿਚ ਲਗਾਤਾਰ ਦੂਜੇ ਦਿਨ ਕੋਰੋਨਾਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਪਹਿਲੀ ਤੋਂ ਤੀਜੀ ਜਮਾਤ ਦੇ ਵਾਲੇ ਸਕੂਲਾਂ ਨੂੰ ਮੁੜ ਖੋਲ੍ਹਣ ਦਾ ਫੈਸਲਾ ਵੀ ਸ਼ੁੱਕਰਵਾਰ ਨੂੰ ਬਦਲ ਦਿੱਤਾ ਗਿਆ। ਸ਼ੁੱਕਰਵਾਰ ਤੱਕ ਚੀਨ ਵਿਚ ਕੁੱਲ ਪੀੜਤਾਂ ਦੀ ਗਿਣਤੀ 83,705 ਹੋ ਗਈ ਜਿਹਨਾਂ ਵਿਚੋਂ 74 ਮਰੀਜ਼ਾਂ ਦਾ ਹਾਲੇ ਵੀ ਇਲਾਜ ਜਾਰੀ ਹੈ। ਭਾਵੇਂਕਿ ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਹੈ। ਐੱਨ.ਐੱਚ.ਸੀ. ਨੇ ਦੱਸਿਆ ਕਿ 78,367 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ ਅਤੇ 4,634 ਲੋਕਾਂ ਦੀ ਇਸ ਬੀਮਾਰੀ ਕਾਰਨ ਮੌਤ ਹੋ ਚੁੱਕੀ ਹੈ।
ਬ੍ਰਿਟਿਸ਼ ਕੋਲੰਬੀਆ 'ਚ ਕੋਰੋਨਾ ਦੇ 16 ਨਵੇਂ ਮਾਮਲੇ, ਇਕ ਦੀ ਮੌਤ
NEXT STORY