ਵਿਕਟੋਰੀਆ- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ 16 ਮਾਮਲੇ ਦਰਜ ਕੀਤੇ ਗਏ। ਇੱਥੇ ਲਗਭਗ ਇਕ ਹਫਤੇ ਬਾਅਦ ਕੋਰੋਨਾ ਕਾਰਨ ਇਕ ਵਿਅਕਤੀ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਸੂਬੇ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 168 ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਵਾਇਰਸ ਦਾ ਤਾਜ਼ਾ ਸ਼ਿਕਾਰ ਵੈਨਕੂਵਰ ਕੋਸਟਲ ਹੈਲਥ ਖੇਤਰ ਦਾ ਵਸਨੀਕ ਸੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਅਤੇ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਸ਼ੁੱਕਰਵਾਰ ਨੂੰ ਇੱਕ ਲਿਖਤੀ ਬਿਆਨ ਵਿਚ ਮ੍ਰਿਤਕ ਪ੍ਰਤੀ ਦੁੱਖ ਸਾਂਝਾ ਕੀਤਾ ਹੈ।
ਸਿਹਤ ਮੰਤਰਾਲੇ ਵਲੋਂ ਦੱਸਿਆ ਗਿਆ ਹੈ ਕਿ 16 ਨਵੇਂ ਕੋਰੋਨਾ ਮਾਮਲੇ ਆਉਣ ਨਾਲ ਸੂਬੇ ਵਿਚ ਪੀੜਤਾਂ ਦੀ ਗਿਣਤੀ 2,709 ਹੋ ਗਈ ਹੈ। ਸੂਬੇ ਵਿਚ ਕੋਰੋਨਾ ਦੇ 187 ਐਕਟਿਵ ਮਾਮਲੇ ਹਨ ਤੇ ਇਨ੍ਹਾਂ ਵਿਚੋਂ 12 ਵਿਅਕਤੀ ਹਸਪਤਾਲ ਵਿਚ ਭਰਤੀ ਹਨ ਤੇ ਤਿੰਨ ਆਈ. ਸੀ. ਯੂ. ਵਿਚ ਭਰਤੀ ਹਨ। ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਜੇ ਕੋਰੋਨਾ ਵਾਇਰਸ ਖਤਮ ਨਹੀਂ ਹੋਇਆ, ਇਹ ਅਜੇ ਵੀ ਸਾਡੇ ਨਾਲ ਹੈ ਤੇ ਇਸ ਦਾ ਹੱਲ ਕਰਨ ਲਈ ਸਾਨੂੰ ਇਕੱਠੇ ਕੰਮ ਕਰਨ ਦੀ ਜ਼ਰੂਰਤ ਹੈ।
ਬ੍ਰਿਟਿਸ਼ ਕੋਲੰਬੀਆ ਵਿਚ ਕੋਰੋਨਾ ਦੇ ਮਾਮਲੇ ਲੋਅਰ ਮੇਨਲੈਂਡ ਤੋਂ ਹਨ, ਜਿੱਥੇ ਲਗਭਗ 1396 ਲੋਕ ਫਰੈਜ਼ਰ ਹੈਲਥ ਰੀਜਨ ਅਤੇ 922 ਵਨੈਕੁਵਰ ਕੋਸਟਲ ਹੈਲਥ ਤੋਂ ਹਨ। ਕੋਰੋਨਾ ਦੀ ਲਪੇਟ ਵਿਚ ਆਏ 2 ਹਜ਼ਾਰ ਤੋਂ ਵੱਧ ਲੋਕ ਸਿਹਤਯਾਬ ਹੋ ਚੁੱਕੇ ਹਨ।
ਹਵਾ ਦੇ ਜ਼ਰੀਏ ਪ੍ਰਸਾਰ ਕੋਵਿਡ-19 ਮਹਾਮਾਰੀ ਦਾ ਫੈਲਣ ਦਾ ਪ੍ਰਮੁੱਖ ਸਰੋਤ
NEXT STORY