ਵਾਸ਼ਿੰਗਟਨ - ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਚੀਨ ਨੂੰ ਇਕ ਵਧਦੀ ਹੋਈ ਚੁਣੌਤੀ ਦੱਸਦੇ ਹੋਏ ਅਮਰੀਕੀ ਸੰਸਦ ਮੈਂਬਰਾਂ ਨੂੰ ਕਿਹਾ ਕਿ ਪੇਈਚਿੰਗ ਦੇ ‘ਹਮਲਾਵਰ ਵਿਵਹਾਰ’ ਨਾਲ ਰਣਨੀਤਕ ਰੂਪ ਨਾਲ ਮਹੱਤਵਪੂਰਨ ਹਿੰਦ-ਪ੍ਰਸ਼ਾਂਤ ਖੇਤਰ ’ਚ ਸੰਕਟ ਪੈਦਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਦੋਨੋਂ ਦੇਸ਼ਾਂ ਦੀਆਂ ਫੌਜਾਂ ਅਤੇ ਸਰਕਾਰੀ ਅਧਿਕਾਰੀਆਂ ਵਿਚਾਲੇ ਸੰਵਾਦ ਦੀ ਸਿੱਧੀ ਲਾਈਨ ਹੋਣੀ ਚਾਹੀਦੀ ਹੈ।
ਆਸਟਿਨ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਆਪਣੇ ਸਹਿਯੋਗੀਆਂ ਅਤੇ ਸਾਂਝੇਦਾਰਾਂ ਅਤੇ ਦੁਸ਼ਮਣਾਂ ਜਾਂ ਸੰਭਾਵਿਤ ਦੁਸ਼ਮਣਾਂ ਨਾਲ ਗੱਲ ਕਰਨ ਦੀ ਸਮਰੱਥਾ ਸਾਡੇ ਕੋਲ ਹੋਵੇ। ਆਸਟਿਨ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਚੀਨ ਦੇ ਨਾਲ ਅਮਰੀਕਾ ਦੇ ਸਬੰਧ ਮੁਕਾਬਲੇ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਇਸ ਗ੍ਰਹਿ ਦਾ ਸਭ ਤੋਂ ਪ੍ਰਭਾਵਸ਼ਾਲੀ ਦੇਸ਼ ਬਣਨਾ ਚਾਹੁੰਦੇ ਹਨ। ਇਸ ਦਰਮਿਆਨ ਇਕ ਹੋਰ ਬਿਆਨ ਵਿਚ ਆਸਟਿਨ ਨੇ ਕਿਹਾ ਕਿ ਅਫਗਾਨਿਸਤਾਨ ’ਚ ਅਮਰੀਕਾ ਦੀ ਮੁਹਿੰਮ ਪੂਰੀ ਹੋ ਗਈ ਹੈ ਅਤੇ ਉਨ੍ਹਾਂ ਦਾ ਵਿਭਾਗ ਦੇਸ਼ ਤੋਂ ਆਪਣੇ ਲੋਕਾਂ ਅਤੇ ਸਾਜੋ-ਸਾਮਾਨ ਨੂੰ ਬਾਹਰ ਕੱਢਣ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
‘PAK ਸਰਕਾਰ ਨੂੰ ਭਾਰਤੀ ਦਿੱਗਜ ਕਲਾਕਾਰਾਂ ਦੇ ਜੱਦੀ ਘਰ ਰੱਖਣੇ ਚਾਹੀਦੇ ਸੁਰੱਖਿਅਤ’
NEXT STORY