ਪੇਈਚਿੰਗ- ਚੀਨ ਨੇ ਦੱਖਣੀ ਸੂਬੇ ਗਵਾਂਗਦੋਂਗ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਵੇਂ ਮਾਮਲੇ ਆਉਣ ਤੋਂ ਬਾਅਦ ਸੋਮਵਾਰ ਨੂੰ ਯਾਤਰਾ ਪਾਬੰਦੀਆਂ ਫਿਰ ਤੋਂ ਲਾਗੂ ਕਰ ਦਿੱਤੀਆਂ ਹਨ। ਚੀਨੀ ਅਥਾਰਿਟੀਜ਼ ਨੇ ਐਲਾਨ ਕੀਤਾ ਕਿ ਗਵਾਂਗਦੋਂਗ ਤੋਂ ਜਾਣ ਵਾਲੇ ਲੋਕਾਂ ਲਈ ਕੋਰੋਨਾ ਵਾਇਰਸ ਸਬੰਧੀ ਜਾਂਚ ਕਰਵਾਉਣੀ ਲਾਜ਼ਮੀ ਹੋਵੇਗੀ। ਹਾਂਗਕਾਂਗ ਦੀ ਸਰਹੱਦ ਨਾਲ ਲਗਦੇ ਗਵਾਂਗਦੋਂਗ ’ਚ ਪਿਛਲੇ 24 ਘੰਟਿਆਂ ਦੌਰਾਨ ਇਨਫੈਕਸ਼ਨ ਦੇ 20 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਹ ਲੋਕ ਘਰੇੂਲ ਪੱਧਰ ’ਤੇ ਹੀ ਇਨਫੈਕਟਿਕ ਹੋਏ ਹਨ। ਗਵਾਂਗਦੋਂਗ ’ਚ ਇਨਫੈਕਸ਼ਨ ਦੇ ਨਵੇਂ ਮਾਮਲੇ ਦੁਨੀਆ ਦੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ’ਚ ਘੱਟ ਹਨ ਪਰ ਇਨ੍ਹਾਂ ਮਾਮਲਿਆਂ ਨੇ ਚੀਨੀ ਅਥਾਰਿਟੀਜ਼ ਨੂੰ ਸੁਚੇਤ ਕਰ ਦਿੱਤਾ ਜਿਨ੍ਹਾਂ ਨੂੰ ਲੱਗਾ ਸੀ ਕੀ ਬੀਮਾਰੀ ਹੁਣ ਕਾਬੂ ਵਿਚ ਹੈ। ਸੂਬਾਈ ਸਰਕਾਰ ਨੇ ਐਲਾਨ ਕੀਤਾ ਕਿ ਜਹਾਜ਼, ਟਰੇਨ, ਬੱਸ ਜਾਂ ਨਿੱਜੀ ਵਾਹਨ ਤੋਂ ਸੋਮਵਾਰ ਰਾਤ 1 ਵਜੇ ਤੋਂ ਬਾਅਦ ਗਵਾਂਗਦੋਂਗ ਤੋਂ ਜਾਣ ਵਾਲੇ ਲੋਕਾਂ ਨੂੰ ਪਿਛਲੇ 72 ਘੰਟੇ ’ਚ ਕਰਵਾਈ ਗਈ ਜਾਂਚ ਦੀ ਰਿਪੋਰਟ ਦਿਖਾਉਣੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਮੁੱਖ ਸੜਕਾਂ ’ਤੇ ਟਰੱਕ ਚਾਲਕਾਂ ਲਈ ਜਾਂਚ ਕੇਂਦਰ ਬਣਾਏ ਜਾਣਗੇ। ਇਸ ਦਰਮਿਆਨ ਗਵਾਂਗਝੋਉ ਨੇ 21 ਮਈ ਨੂੰ ਸਥਾਨਕ ਪੱਧਰ ’ਤੇ ਇਨਫੈਕਸਨ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਮੂਹਿਕ ਜਾਂਚ ਕਰਵਾਉਣ ਦੇ ਹੁਕਮ ਦਿੱਤੇ।
ਇਹ ਖ਼ਬਰ ਪੜ੍ਹੋ- ਜੇਮਸ ਐਂਡਰਸਨ ਤੋੜ ਸਕਦੇ ਹਨ ਸਚਿਨ ਦਾ ਇਹ ਵੱਡਾ ਰਿਕਾਰਡ
ਸਰਕਾਰ ਨੇ ਦੱਸਿਆ ਕਿ ਪਿਛਲੇ ਬੁੱਧਵਾਰ ਤੋਂ 7 ਲੱਖ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਦੇਸ਼ ’ਚ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਮਾਰਚ ’ਚ ਇਨਫੈਕਸ਼ਨ ਦੇ ਕਾਬੂ ’ਚ ਹੋਣ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਪਾਬੰਦੀਆਂ ’ਚ ਢਿੱਲ ਦਿੱਤੀ ਗਈ ਸੀ। ਅਧਿਕਾਰਿਕ ਅੰਕੜਿਆਂ ਮੁਤਾਬਕ ਮੁੱਖ ਭੂਮੀ ’ਚ ਇਨਫੈਕਸ਼ਨ ਦੇ 91,099 ਮਾਮਲੇ ਸਾਹਮਣੇ ਆਏ ਹਨ ਅਤੇ 4,636 ਲੋਕਾਂ ਦੀ ਮੌਤ ਹੋਈ ਹੈ।
ਇਹ ਖ਼ਬਰ ਪੜ੍ਹੋ- ਧੋਨੀ ਨੇ ਖਰੀਦਿਆ ਨਵਾਂ ਘਰ, ਪਹਿਲਾਂ ਖਰੀਦ ਚੁੱਕੇ ਹਨ 7 ਏਕੜ ਦਾ ਫਾਰਮਹਾਊਸ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਜਾਪਾਨ ਨੇ 12-15 ਉਮਰ ਵਰਗ ਲਈ ਫਾਈਜ਼ਰ ਟੀਕੇ ਨੂੰ ਦਿੱਤੀ ਮਨਜ਼ੂਰੀ
NEXT STORY