ਟੋਕਿਓ : ਜਾਪਾਨ ਸਰਕਾਰ ਨੇ 12-15 ਸਾਲ ਦੀ ਉਮਰ ਵਰਗ ਦੇ ਬਾਲਗਾਂ ਵਿੱਚ ਫਾਈਜ਼ਰ ਕੰਪਨੀ ਦੁਆਰਾ ਵਿਕਸਿਤ ਕੋਵਿਡ-19 ਵੈਕਸੀਨ ਦੇ ਇਸਤੇਮਾਲ ਦੀ ਸੋਮਵਾਰ ਨੂੰ ਮਨਜ਼ੂਰੀ ਦੇ ਦਿੱਤੀ। ਸਰਕਾਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਵੀ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਤੁਰੰਤ ਵੈਕਸੀਨ ਨਹੀਂ ਲਗਾਈ ਜਾ ਸਕੇਗੀ ਕਿਉਂਕਿ ਜਾਪਾਨ ਵਿੱਚ ਹੁਣ ਤੱਕ ਸਿਹਤ ਕਰਮਚਾਰੀਆਂ ਅਤੇ 65 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਦਾ ਟੀਕਾਕਰਣ ਪੂਰਾ ਨਹੀਂ ਹੋ ਸਕਿਆ ਹੈ।
ਜਾਪਾਨ ਨੇ ਫਰਵਰੀ ਵਿੱਚ 16 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਫਾਈਜ਼ਰ ਦੀ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਅਤੇ 9.7 ਕਰੋੜ ਲੋਕਾਂ ਦੀ ਖੁਰਾਕ ਦੇ ਨਾਲ-ਨਾਲ ਅਮਰੀਕੀ ਕੰਪਨੀ ਮਾਡਰਨਾ ਅਤੇ ਬ੍ਰਿਟਿਸ਼ ਦਵਾਈ ਨਿਰਮਾਤਾ ਐਸਟਰਾਜੈਨੇਕਾ ਦੇ ਨਾਲ ਸਪਲਾਈ ਸੌਦੋਂ ਲਈ ਸਮਝੌਤੇ ਕੀਤੇ।
ਮਾਡਰਨਾ ਨੇ ਉਸ ਅਧਿਐਨ ਦੇ ਨਤੀਜੇ ਵੀ ਜਾਰੀ ਕੀਤੇ ਹਨ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਸ ਦੀ ਵੈਕਸੀਨ 18 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਅਤੇ ਜਿਨ੍ਹਾਂ 'ਤੇ ਇਸ ਨੂੰ ਵਰਤਮਾਨ ਵਿੱਚ ਵਰਤੋ ਦੀ ਮਨਜ਼ੂਰੀ ਦਿੱਤੀ ਗਈ ਹੈ, ਤੋਂ ਇਲਾਵਾ 12 ਤੋਂ 17 ਸਾਲ ਦੇ ਬੱਚਿਆਂ 'ਤੇ ਵੀ ਪ੍ਰਭਾਵੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਨੇ ਕਿਹਾ, ਕੋਵਿਡ-19 ਅਜੇ ਬਣਿਆ ਰਹੇਗਾ
NEXT STORY