ਬੀਜਿੰਗ (ਏਜੰਸੀ)— ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਐਤਵਾਰ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ 'ਨਾਇਕਾਂ' ਦੀ ਇਕ ਸ਼੍ਰੇਣੀ ਨੂੰ ਮੈਡਲਾਂ ਅਤੇ ਆਨਰੇਰੀ ਖਿਤਾਬ ਨਾਲ ਸਨਮਾਨਿਤ ਕੀਤਾ। ਇਨ੍ਹਾਂ ਵਿਚ ਸਾਬਕਾ ਫ੍ਰਾਂਸੀਸੀ ਪ੍ਰਧਾਨ ਮੰਤਰੀ ਅਤੇ ਇਕ ਸਦੀ ਦੇ ਕੈਨੇਡੀਅਨ ਟੀਚਰ ਵੀ ਸ਼ਾਮਲ ਸਨ। ਇਹ ਪੁਰਸਕਾਰ ਸਮਾਰੋਹ 70 ਸਾਲ ਦੇ ਕਮਿਊਨਿਸਟ ਸ਼ਾਸਨ ਨੂੰ ਨਿਸ਼ਾਨਬੱਧ ਕਰਨ ਲਈ ਚੀਨ ਦੇ ਸਮਾਰੋਹ ਦਾ ਹਿੱਸਾ ਹੈ ਜੋ ਮੰਗਲਵਾਰ ਨੂੰ ਬੀਜਿੰਗ ਵਿਚ ਇਕ ਵਿਸ਼ਾਲ ਮਿਲਟਰੀ ਪਰੇਡ ਨਾਲ ਗਲੋਬਲ ਮਹਾਸ਼ਕਤੀ ਦੇ ਰੂਪ ਵਿਚ ਦੇਸ਼ ਦੇ ਉਭਰਨ ਨੂੰ ਪ੍ਰਦਰਸ਼ਿਤ ਕਰਨ ਦੇ ਉਦੇਸ਼ਾਂ ਨਾਲ ਖਤਮ ਹੋਵੇਗਾ।

ਇਕ ਅੰਗਰੇਜ਼ੀ ਅਖਬਾਰ ਮੁਤਾਬਕ 1915 ਵਿਚ ਪੈਦਾ ਹੋਏ ਇਸਾਬੇਲ ਕਰੂਕ, ਇਕ ਕੈਨੇਡੀਅਨ ਮਨੁੱਖੀ ਵਿਗਿਆਨੀ ਅਤੇ ਸਿੱਖਿਅਕ ਸਭ ਤੋਂ ਪੁਰਾਣੇ ਪੁਰਸਕਾਰ ਜੇਤੂ ਸਨ। ਉਹ 1949 ਵਿਚ ਪੀਪਲਜ਼ ਰੀਪਬਲਿਕ ਦੀ ਸਥਾਪਨਾ ਤੋਂ ਪਹਿਲਾਂ ਹੀ ਚੀਨ ਵਿਚ ਰਹਿ ਰਹੇ ਸਨ। ਏਜੰਸੀ ਮੁਤਾਬਕ ਫਰਾਂਸ ਦੇ ਸਾਬਕਾ ਪ੍ਰਧਾਨ ਮੰਤਰੀ ਜੀਨ ਪਿਈਰੇ ਰੈਫ਼ਰਿਨ ਜੋ ਚੀਨੀ ਲੋਕਾਂ ਦੇ ਪੁਰਾਣੇ ਦੋਸਤ ਸਨ, ਨੂੰ ਚੀਨ-ਫਰਾਂਸ ਦੋਸਤੀ ਨੂੰ ਉਤਸ਼ਾਹਿਤ ਕਰਨ ਲਈ ਸਨਮਾਨਿਤ ਕੀਤਾ ਗਿਆ। ਹੋਰ ਅੰਤਰਰਾਸ਼ਟਰੀ ਪੁਰਸਕਾਰ ਹਾਸਲ ਕਰਨ ਵਾਲਿਆਂ ਵਿਚ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਰਾਊਲ ਕਾਸਟਰੋ ਅਤੇ ਥਾਈ ਰਾਜਕੁਮਾਰੀ ਮਹਾ ਚੱਕਰੀ ਸਿਰੀਨਧੌਰਨ ਸ਼ਾਮਲ ਸੀ।

ਕੁੱਲ 42 ਸ਼ਖਸੀਅਤਾਂ ਨੂੰ ਪੁਰਸਕਾਰ ਦਿੱਤੇ ਗਏ ਭਾਵੇਂਕਿ ਸਮਾਰੋਹ ਵਿਚ ਸਿਰਫ 29 ਪ੍ਰਾਪਤ ਕਰਤਾ ਹੀ ਮੌਜੂਦ ਸਨ। ਮਲੇਰੀਆ ਵਿਰੋਧੀ ਦਵਾਈ ਬਣਾਉਣ ਵਿਚ ਮਦਦ ਕਰਨ ਲਈ ਨੋਬਲ ਸ਼ਾਂਤੀ ਪੁਰਸਕਾਰ ਹਾਸਲ ਕਰਨ ਵਾਲੀ ਪਹਿਲੀ ਚੀਨੀ ਨਾਗਰਿਕ ਟੂ ਯੂਯੂ ਵੀ ਚੀਨੀ ਪੁਰਸਕਾਰ ਜੇਤੂਆਂ ਦੀ ਸੂਚੀ ਵਿਚ ਸ਼ਾਮਲ ਸੀ। ਇਸ ਦੇ ਨਾਲ ਹੀ ਇਕ ਪਰਮਾਣੂ ਭੌਤਿਕ ਵਿਗਿਆਨੀ ਯੂ ਮਿਨ, ਜੋ ਚੀਨ ਦੇ ਹਾਈਡ੍ਰੋਜਨ ਬੰਬ ਦਾ ਪਿਤਾਮਾ ਮੰਨਿਆ ਜਾਂਦਾ ਸੀ ਦਾ ਨਾਮ ਵੀ ਸੂਚੀ ਵੀ ਸ਼ਾਮਲ ਸੀ।
ਬਹਿਰੀਨ ਨੂੰ ਸ਼ੱਕ-'ਸਾਊਦੀ ਤੇਲ ਪਲਾਂਟ 'ਤੇ ਹਮਲੇ 'ਚ ਈਰਾਨ ਦਾ ਹੱਥ'
NEXT STORY