ਬੀਜਿੰਗ(ਭਾਸ਼ਾ)— ਚੀਨ ਵਿਚ ਪੂਰਬੀ ਝੇਜਿਆਂਗ ਸੂਬੇ ਵਿਚ 2 ਮਕਾਨਾਂ ਵਿਚ ਅੱਗ ਲੱਗਣ ਨਾਲ 11 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 12 ਹੋਰ ਜ਼ਖਮੀ ਹੋ ਗਏ । ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ । ਇਕ ਸਰਕਾਰੀ ਸਮਾਚਾਰ ਏਜੰਸੀ ਦੀ ਖਬਰ ਅਨੁਸਾਰ ਇਹ ਅੱਗ ਯੁਹੁਆਨ ਸ਼ਹਿਰ ਵਿਚ ਰਾਤ ਕਰੀਬ ਡੇਢ ਵਜੇ ਲੱਗੀ । ਅੱਗ ਲੱਗਣ ਨਾਲ 11 ਲੋਕਾਂ ਦੀ ਮੌਤ ਹੋ ਗਈ । ਇਸ ਘਟਨਾ ਵਿਚ 2 ਲੋਗ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਦੋਂ ਕਿ 10 ਹੋਰ ਲੋਕ ਮਾਮੂਲੀ ਤੌਰ ਉੱਤੇ ਝੁਲਸ ਗਏ ਹਨ । ਖਬਰ ਵਿਚ ਕਿਹਾ ਗਿਆ ਹੈ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ।
ਇਸ ਦੇਸ਼ 'ਚ ਹੈ ਇਕ ਅਜਿਹੀ ਜੇਲ ਜਿੱਥੇ ਕੈਦੀਆਂ ਨੂੰ ਦਿੱਤਾ ਜਾਂਦਾ ਹੈ ਮੈਕਡਾਨਲਡ ਤੇ ਕੇ. ਐਫ. ਸੀ. ਤਰ੍ਹਾਂ ਦਾ ਮੈਨਿਊ
NEXT STORY