ਲੰਡਨ(ਬਿਊਰੋ)— ਕੈਦੀਆਂ ਨੂੰ ਹਮੇਸ਼ਾ ਜੇਲ ਦੇ ਖਾਣੇ ਤੋਂ ਸ਼ਿਕਾਇਤ ਹੁੰਦੀ ਹੈ । ਜੇਲ ਦੇ ਖਾਣੇ ਦੀ ਗੁਣਵੱਤਾ ਉੱਤੇ ਹਮੇਸ਼ਾ ਸਵਾਲ ਵੀ ਚੁੱਕੇ ਜਾਂਦੇ ਹਨ ਪਰ ਸੋਚੋ ਜੇਕਰ ਜੇਲ ਵਿਚ ਕੈਦੀਆਂ ਨੂੰ ਮੈਕਡਾਨਲਡ ਅਤੇ ਕੇ. ਐਫ. ਸੀ. ਦੇ ਮੈਨਿਊ ਨਾਲ ਮਿਲਦਾ-ਜੁਲਦਾ ਖਾਣਾ ਦਿੱਤਾ ਜਾਵੇ । ਅਜਿਹਾ ਹੀ ਕੁੱਝ ਹੁੰਦਾ ਹੈ ਇੰਗਲੈਂਡ ਦੇ ਲੈਂਕਸਟਰ ਫਾਰਮ ਦੇ ਕੈਦੀਆਂ ਨਾਲ ਜਿੱਥੇ ਉਨ੍ਹਾਂ ਨੂੰ ਖੁਸ਼ ਰੱਖਣ ਲਈ ਜੇਲ ਪ੍ਰਸ਼ਾਸਨ ਮੈਕਡਾਨਲਡ ਅਤੇ ਕੇ. ਐਫ. ਸੀ. ਸਟਾਇਲ ਦਾ ਖਾਣਾ ਦਿੰਦਾ ਹੈ।
ਇਕ ਖਬਰ ਅਨੁਸਾਰ ਲੈਂਕਸਟਰ ਫਾਰਮ ਜੇਲ ਆਪਣੇ ਕੈਦੀਆਂ ਨੂੰ ਫਾਸਟ ਫੂਡ ਨਾਲ ਮਿਲਦਾ-ਜੁਲਦਾ ਮੈਨਿਊ ਦਿੰਦੀ ਹੈ। ਇਸ ਮੈਨਿਊ ਵਿਚ ਬਰਗਰ, ਚਿੱਲੀ ਹਾਟ ਡਾਗਸ ਤੋਂ ਲੈ ਕੇ ਪਾਸਤਾ ਤੱਕ ਸ਼ਾਮਲ ਹੁੰਦੇ ਹਨ । ਇੰਨਾ ਹੀ ਨਹੀਂ ਕੈਦੀਆਂ ਨੂੰ ਇੱਥੇ ਮਿੱਠੇ ਵਿਚ ਫਲ, ਆਈਸਕਰੀਮ, ਰਾਈਸ ਪੁਡਿੰਗ ਅਤੇ ਕਰੀਮ ਟੀ ਵੀ ਦਿੱਤੀ ਜਾਂਦੀ ਹੈ। ਜੇਲ ਦੇ ਹੀ ਇਕ ਸੂਤਰ ਨੇ ਦੱਸਿਆ ਕਿ ਜੇਲ ਨੇ ਆਪਣੇ ਮੈਨਿਊ ਵਿਚ ਖਾਣ ਦੇ ਨਾਮਾਂ ਨੂੰ ਮਸ਼ਹੂਰ ਫਾਸਟ ਫੂਡ ਦੀਆਂ ਦੁਕਾਨਾਂ ਦੇ ਨਾਮ ਨਾਲ ਮਿਲਦਾ-ਜੁਲਦਾ ਰੱਖਿਆ ਹੈ ਤਾਂ ਕਿ ਕੈਦੀਆਂ ਨੂੰ ਜੇਲ ਵਿਚ ਰਹਿ ਕੇ ਵੀ ਅਜਿਹਾ ਅਹਿਸਾਸ ਹੋ ਕਿ ਉਹ ਬਾਹਰ ਦੀ ਦੁਨੀਆ ਨਾਲ ਜੁੜੇ ਹੋਏ ਹਨ । ਕੈਦੀਆਂ ਦੀ ਪਸੰਦ ਜਾਣਨ ਲਈ ਜੇਲ ਪ੍ਰਸ਼ਾਸਨ ਉਨ੍ਹਾਂ ਨੂੰ ਇਕ ਸ਼ੀਟ ਦਿੰਦਾ ਹੈ ਜਿਸ ਵਿਚ ਉਹ ਆਪਣੇ ਮਨਪਸੰਦ ਖਾਣੇ ਦੇ ਨਾਮ ਦੇ ਅੱਗੇ ਟਿੱਕ ਲਗਾ ਦਿੰਦੇ ਹਨ। ਜੇਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜੇਲ ਵਿਚ ਸਾਰਿਆਂ ਨੂੰ ਇਕ ਚੰਗੀ ਡਾਇਟ ਦਿੱਤੀ ਜਾਂਦੀ ਹੈ।
ਤਾਂ ਕੀ ਜ਼ੁਕਰਬਰਗ ਬੇਟੀਆਂ ਲਈ ਲੱਭ ਰਹੇ ਹਨ ਨੈਨੀ !
NEXT STORY