ਹਾਂਗਕਾਂਗ (ਬਿਊਰੋ): ਹਾਂਗਕਾਂਗ ਵਿਚ ਚੀਨ ਦਾ ਅੱਤਿਆਚਾਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਹਾਂਗਕਾਂਗ ਪੁਲਸ ਨੇ ਬੁੱਧਵਾਰ ਨੂੰ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਉਲੰਘਣਾ ਦੇ ਦੋਸ਼ ਵਿਚ 53 ਸਾਬਕਾ ਸਾਂਸਦਾਂ ਤੇ ਲੋਕਤੰਤਰ ਸਮਰਥਕ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ। ਇਹਨਾਂ ਨੇਤਾਵਾਂ 'ਤੇ ਦੋਸ਼ ਹੈ ਕਿ ਉਹਨਾਂ ਨੇ ਪਿਛਲੇ ਸਾਲ ਵਿਧਾਨ ਸਭਾ ਲਈ ਅਣਅਧਿਕਾਰਤ ਪ੍ਰਾਇਮਰੀ ਚੋਣਾਂ ਵਿਚ ਹਿੱਸਾ ਲੈ ਕੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਉਲੰਘਣਾ ਕੀਤੀ ਸੀ।
ਕਈ ਦੇਸ਼ਾਂ ਨੇ ਕਾਰਵਾਈ ਦੀ ਕੀਤੀ ਨਿੰਦਾ
ਸਾਸ਼ਦਾਂ ਅਤੇ ਲੋਕਤੰਤਰ ਸਮਰਥਕ ਕਾਰਕੁਨਾਂ ਦੀ ਗ੍ਰਿਫ਼ਤਾਰੀ 'ਤੇ ਅਮਰੀਕਾ, ਯੂਰਪੀ ਸੰਘ ਅਤੇ ਬ੍ਰਿਟੇਨ ਨੇ ਚੀਨ ਦੀ ਸਖ਼ਤ ਆਲੋਚਨਾ ਕੀਤੀ ਹੈ। ਅਮਰੀਕਾ ਨੇ ਤਾਂ ਚੀਨ ਨੂੰ ਤੁਰੰਤ ਇਹਨਾਂ ਨੇਤਾਵਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਇੰਨੀ ਵੱਡੀ ਗਿਣਤੀ ਵਿਚ ਸਾਬਕਾ ਸਾਂਸਦਾਂ ਅਤੇ ਲੋਕਤੰਤਰ ਸਮਰਥਕ ਕਾਰਕੁਨਾਂ ਦੀ ਗ੍ਰਿਫ਼ਤਾਰੀ ਬੀਜਿੰਗ ਦੇ ਲਾਗੂ ਕੀਤੇ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਬਾਅਦ ਹਾਂਗਕਾਂਗ ਦੇ ਲੋਕਤੰਤਰ ਸਮਰਥਕ ਅੰਦੋਲਨ ਦੇ ਖ਼ਿਲਾਫ਼ ਸਭ ਤੋਂ ਵੱਡਾ ਕਦਮ ਹੈ। ਚੀਨ ਨੇ ਅਰਧ ਖੁਦਮੁਖਤਿਆਰ ਖੇਤਰ ਵਿਚ ਅਸੰਤੁਸ਼ਟੀ ਨੂੰ ਦਬਾਉਣ ਲਈ ਪਿਛਲੇ ਸਾਲ ਜੂਨ ਵਿਚ ਇਹ ਕਾਨੂੰਨ ਪਾਸ ਕੀਤਾ ਗਿਆ ਸੀ।
ਹਾਂਗਕਾਂਗ ਸਰਕਾਰ ਨੇ ਕਹੀ ਇਹ ਗੱਲ
ਹਾਂਗਕਾਂਗ ਦੇ ਸੁਰੱਖਿਆ ਮੰਤਰੀ ਨੇ ਕਿਹਾ ਕਿ ਇਸ ਮੁਹਿੰਮ ਵਿਚ ਉਹਨਾ ਸਰਗਰਮ ਤੱਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਹਨਾਂ 'ਤੇ ਹਾਂਗਕਾਂਗ ਸਰਕਾਰ ਦੀ ਕਾਰਜਪਾਲਿਕਾ ਦੇ ਕਾਨੂੰਨੀ ਫਰਜ਼ਾਂ ਨੂੰ ਗੰਭੀਰ ਨੁਕਸਾਨ ਪਹੁੰਚਾਉਣ, ਇਸ ਵਿਚ ਦਖਲ ਅੰਦਾਜ਼ੀ ਕਰਨ ਜਾਂ ਉਸ ਨੂੰ ਗਦੀਓਂ ਲਾਹੇ ਜਾਣ ਦੇ ਅਪਰਾਧ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ। ਉਹਨਾਂ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ 'ਤੇ ਸ਼ੱਕ ਹੈ ਕਿ ਉਹਨਾਂ ਨੇ ਵਿਧਾਨ ਸਭਾ ਵਿਚ ਬਹੁਮਤ ਹਾਸਲ ਕਰਨ ਦੀ ਆਪਣੀ ਯੋਜਨਾ ਦੇ ਮਾਧਿਅਮ ਨਾਲ ਸਰਕਾਰ ਨੂੰ ਟੱਕਰ ਦੇਣ ਦੀ ਕੋਸਿਸ਼ ਕੀਤੀ ਤਾਂ ਜੋ ਅਜਿਹੇ ਹਾਲਾਤ ਪੈਦਾ ਹੋ ਜਾਣ ਜਿਹਨਾਂ ਦੇ ਕਾਰਨ ਹਾਂਗਕਾਂਗ ਦੀ ਚੋਟੀ ਦੀ ਨੇਤਾ ਨੂੰ ਅਸਤੀਫਾ ਦੇਣਾ ਪਵੇ ਅਤੇ ਸਰਕਾਰ ਦਾ ਕੰਮਕਾਜ ਬੰਦ ਹੋ ਜਾਵੇ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਹੰਗਾਮੇ ਦੌਰਾਨ ਹੁਣ ਤੱਕ 4 ਲੋਕਾਂ ਦੀ ਮੌਤ, ਵਾਸ਼ਿੰਗਟਨ 'ਚ 15 ਦਿਨ ਦੀ ਐਮਰਜੈਂਸੀ ਘੋਸ਼ਿਤ
ਪੁਲਸ ਨੇ ਜ਼ਬਰਦਸਤੀ ਕੀਤਾ ਗ੍ਰਿਫ਼ਤਾਰ
ਸਾਬਕਾ ਸਾਂਸਦ ਲਾਮ ਚੇਉਕ ਤਿੰਗ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਵੀਡੀਓ ਸਾਂਝਾ ਕੀਤਾ ਅਤੇ ਦੱਸਿਆ ਕਿ ਪੁਲਸ ਉਹਨਾਂ ਦੇ ਘਰ ਜ਼ਬਰਦਸਤੀ ਦਾਖਲ ਹੋਈ। ਪੁਲਸ ਨੇ ਦਸਿਆ ਕਿ ਉਹਨਾਂ 'ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਉਲੰਘਣਾ ਕਰਨ ਦਾ ਸ਼ੱਕ ਹੈ।ਸਥਾਨਕ ਅਖ਼ਬਾਰ 'ਸਾਊਥ ਚਾਈਨਾ ਮੋਰਨਿੰਗ ਪੋਸਟ' ਅਤੇ ਸਮਾਚਾਰ ਵੈਬਸਾਈਟ 'ਨਾਓ ਨਿਊਜ਼' ਦੀਆਂ ਖ਼ਬਰਾਂ ਦੇ ਮੁਤਾਬਕ, ਗ੍ਰਿਫ਼ਤਾਰ ਲੋਕਾਂ ਵਿਚ ਸਾਬਕਾ ਸਾਂਸਦ ਅਤੇ ਲੋਕਤੰਤਰ ਸਮਰਥਕ ਕਾਰਕੁਨ ਸ਼ਾਮਲ ਹਨ। ਹਾਂਗਕਾਂਗ ਦੀ ਸਭ ਤੋਂ ਵੱਡੀ ਵਿਰੋਧੀ 'ਡੈਮੋਕ੍ਰੈਟਿਕ ਪਾਰਟੀ' ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਕੀਤਾ ਕਿ ਉਸ ਦੇ 7 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹਨਾਂ ਵਿਚ ਪਾਰਟੀ ਦੇ ਸਾਬਕਾ ਪ੍ਰਧਾਨ ਵੁ ਚੀ-ਵਾਈ, ਸਾਬਕਾ ਸਾਂਸਦ ਹੇਲੇਨਾ ਵੋਂਗ, ਲਾਮ ਚਿਊਕ-ਲਿੰਗ ਅਤੇ ਜੇਮਜ਼ ਟੀ ਸ਼ਾਮਲ ਹਨ।
ਨੋਟ- ਹਾਂਗਕਾਂਗ 'ਚ ਚੀਨ ਦੀ ਵੱਡੀ ਕਾਰਵਾਈ, 53 ਲੋਕਤੰਤਰ ਸਮਰਥਕ ਕਾਰਕੁਨ ਕੀਤੇ ਗ੍ਰਿਫ਼ਤਾਰ, ਖ਼ਬਰ ਬਾਰੇ ਦੱਸੋ ਆਪਣੀ ਰਾਏ।
USA : ਇਕ ਦਿਨ 'ਚ 1.31 ਲੱਖ ਕੋਰੋਨਾ ਮਰੀਜ਼ਾਂ ਨੂੰ ਹਸਪਤਾਲਾਂ 'ਚ ਕੀਤਾ ਗਿਆ ਦਾਖ਼ਲ
NEXT STORY