ਵਾਸ਼ਿੰਗਟਨ (ਬਿਊਰੋ) ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੇ ਆਖਰੀ ਦਿਨਾਂ ਵਿਚ ਅਮਰੀਕਾ ਵਿਚ ਇਕ ਵਾਰ ਫਿਰ ਹਿੰਸਾ ਦੀ ਘਟਨਾ ਵਾਪਰੀ ਹੈ। ਇਸ ਵਾਰ ਵਾਸ਼ਿੰਗਟਨ ਸਥਿਤ ਕੈਪਿਟਲ ਹਿਲ ਵਿਚ ਟਰੰਪ ਦੇ ਸਮਰਥਕਾਂ ਨੇ ਜ਼ਬਰਦਤ ਹੰਗਾਮਾ ਕੀਤਾ। ਜਦੋਂ ਭਾਰਤ ਵਿਚ ਰਾਤ ਦਾ ਸਮਾਂ ਸੀ, ਉਸ ਸਮੇਂ ਹਜ਼ਾਰਾਂ ਦੀ ਗਿਣਤੀ ਵਿਚ ਟਰੰਪ ਸਮਰਥਕ ਹਥਿਆਰਾਂ ਦੇ ਨਾਲ ਕੈਪਿਟਲ ਹਿਲ ਵਿਚ ਦਾਖਲ ਹੋ ਗਏ ਉੱਥੇ ਭੰਨ-ਤੋੜ ਕੀਤੀ, ਸੈਨੇਟਰਾਂ ਨੂੰ ਬਾਹਰ ਕੀਤਾ ਅਤੇ ਉੱਥੇ ਕਬਜ਼ਾ ਕਰ ਲਿਆ।
ਭਾਵੇਂਕਿ ਲੰਬੇ ਸੰਘਰਸ਼ ਦੇ ਬਾਅਦ ਸੁਰੱਖਿਆ ਬਲਾਂ ਨੇ ਇਹਨਾਂ ਲੋਕਾਂ ਨੂੰ ਬਾਹਰ ਕੱਢਿਆ ਅਤੇ ਕੈਪਿਟਲ ਹਿਲ ਨੂੰ ਸੁਰੱਖਿਅਤ ਕੀਤਾ। ਵਾਸ਼ਿੰਗਟਨ ਦੀ ਹਿੰਸਾ ਵਿਚ ਹੁਣ ਤੱਕ 4 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।
ਅਸਲ ਵਿਚ ਕੈਪਿਟਲ ਹਿਲ ਵਿਚ ਇਲੈਕਟੋਰਲ ਕਾਲਜ ਦੀ ਪ੍ਰਕਿਰਿਆ ਚੱਲ ਰਹੀ ਸੀ, ਜਿਸ ਦੇ ਤਹਿਤ ਜੋਅ ਬਾਈਡੇਨ ਦੇ ਰਾਸ਼ਟਰਪਤੀ ਬਣਨ 'ਤੇ ਮੋਹਰ ਲੱਗਣ ਦੀ ਤਿਆਰੀ ਸੀ। ਇਸੇ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਟਰੰਪ ਸਮਰਥਕਾਂ ਨੇ ਵਾਸ਼ਿੰਗਟਨ ਵਿਚ ਮਾਰਚ ਕੱਢਿਆ ਅਤੇ ਕੈਪਿਟਲ ਹਿਲ 'ਤੇ ਹੱਲਾ ਬੋਲ ਦਿੱਤਾ। ਇੱਥੇ ਟਰੰਪ ਨੂੰ ਸੱਤਾ ਵਿਚ ਬਣਾਈ ਰੱਖਣ, ਵੋਟਾਂ ਦੀ ਦੁਬਾਰਾ ਗਿਣਤੀ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਸੀ।
ਵਾਸ਼ਿੰਗਟਨ ਵਿਚ ਐਮਰਜੈਂਸੀ
ਕੈਪਿਟਲ ਹਿਲ ਵਿਚ ਚੱਲ ਰਹੀ ਕਾਰਵਾਈ ਤੋਂ ਵੱਖ ਜਦੋਂ ਟਰੰਪ ਸਮਰਥਾਂ ਨੇ ਆਪਣਾ ਮਾਰਚ ਕੱਢਣਾ ਸ਼ੁਰੂ ਕੀਤਾ ਤਾਂ ਹੰਗਾਮਾ ਹੁੰਦੇ ਦੇਖ ਸੁਰੱਖਿਆ ਨੂੰ ਵਧਾਇਆ ਗਿਆ ਪਰ ਇਹ ਹੰਗਾਮਾ ਰੁਕਿਆ ਨਹੀਂ। ਦੇਖਦੇ ਹੀ ਦੇਖਦੇ ਸਾਰੇ ਸਮਰਥਕ ਕੈਪਿਟਲ ਹਿਲ ਵੱਲ ਚਲੇ ਗਏ।
ਇਸ ਦੌਰਾਨ ਸੁਰੱਖਿਆ ਬਲਾਂ ਨੇ ਉਹਨਾਂ ਨੂੰ ਰੋਕਣ ਲਈ ਲਾਠੀਚਾਰਜ, ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ। ਵਾਸ਼ਿੰਗਟਨ ਪੁਲਸ ਮੁਤਾਬਕ, ਵੀਰਵਾਰ ਨੂੰ ਹੋਈ ਇਸ ਹਿੰਸਾ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ।
ਇਸ ਦੌਰਾਨ ਪੁਲਸ ਦੀ ਗੋਲੀ ਨਾਲ ਇਕ ਬੀਬੀ ਦੀ ਮੌਤ ਵੀ ਹੋ ਚੁੱਕੀ ਹੈ। ਜਦੋਂ ਪੂਰੇ ਇਲਾਕੇ ਨੂੰ ਖਾਲੀ ਕਰਵਾਇਆ ਗਿਆ ਤਾਂ ਟਰੰਪ ਦੇ ਸਮਰਥਕਾਂ ਦੇ ਕੋਲ ਬੰਦੂਕਾਂ ਦੇ ਇਲਾਵਾ ਹੋਰ ਖਤਰਨਾਕ ਚੀਜ਼ਾਂ ਵੀ ਮੌਜੂਦ ਸਨ। ਅਮਰੀਕ ਦੇ ਵਾਸ਼ਿੰਗਟਨ ਵਿਚ ਹਿੰਸਾ ਦੇ ਬਾਅਦ ਪਬਲਿਕ ਐਮਰਜੈਂਸੀ ਲਗਾ ਦਿੱਤੀ ਗਈ ਹੈ। ਵਾਸ਼ਿੰਗਟਨ ਦੇ ਮੇਅਰ ਦੇ ਮੁਤਾਬਕ, ਐਮਰਜੈਂਸੀ ਨੂੰ 15 ਦਿਨ ਦੇ ਲਈ ਵਧਾਇਆ ਗਿਆ ਹੈ।
ਨੋਚ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਵਾਸ਼ਿੰਗਟਨ ਵਿਚ ਹਿੰਸਾ ਨੂੰ ਡੋਨਾਲਡ ਟਰੰਪ ਨੇ ਉਕਸਾਇਆ : ਬਰਾਕ ਓਬਾਮਾ
NEXT STORY