ਬੀਜਿੰਗ-ਨਵੇਂ ਸਾਲ ਦੀਆਂ ਛੁੱਟੀਆਂ ਤੋਂ ਬਾਅਦ ਚੀਨ ਦੇ ਸ਼ਹਿਰਾਂ ਨੇ ਕੋਵਿਡ-19 ਦੇ ਟੀਕਾਕਰਣ ਨੂੰ ਵੱਡੇ ਪੱਧਰ ’ਤੇ ਸ਼ੁਰੂ ਕਰ ਦਿੱਤਾ ਹੈ। ਚੀਨ ਨੇ ਦੇਸ਼ ’ਚ ਪੈਦਾ ਹੋਣ ਵਾਲੇ ਟੀਕੇ ਨੂੰ ਸ਼ਰਤਾਂ ਨਾਲ ਲਾਉਣ ਦੀ ਮਨਜ਼ੂਰੀ ਦਿੱਤੀ ਹੈ। ਸਰਕਾਰੀ ਅਖਬਾਰ ‘ਗਲੋਬਲ ਟਾਈਮਜ਼’ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਕਈ ਸ਼ਹਿਰਾਂ ਨੇ ਬਸੰਤ ਤੋਂ ਪਹਿਲਾਂ ਪੰਜ ਕਰੋੜ ਲੋਕਾਂ ਨੂੰ ਟੀਕਾ ਲਗਾਉਣ ਦਾ ਟੀਚਾ ਰੱਖਿਆ ਹੈ। ਇਨ੍ਹਾਂ ਸ਼ਹਿਰਾਂ ’ਚ ਬੀਜਿੰਗ, ਸ਼ੰਘਾਈ, ਸ਼ੇਨਝੇਨ ਆਦਿ ਸ਼ਾਮਲ ਹਨ। ਇਨ੍ਹਾਂ ਸ਼ਹਿਰਾਂ ਨੇ ਲੋਕਾਂ ਦੇ 9 ਅਹਿਮ ਸਮੂਹਾਂ ਨੂੰ ਟੀਕਾ ਲਾਉਣ ਲਈ ਪਹਿਲੇ ਵੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ -ਨਾਈਜਰ ’ਚ ਜਾਨਲੇਵਾ ਹਮਲੇ ਪਿੱਛੋਂ ਤਿੰਨ ਦਿਨਾਂ ਕੌਮੀ ਸੋਗ
ਵੱਖ-ਵੱਖ ਸ਼ਹਿਰਾਂ ’ਚ ਕੋਰੋਨਾ ਵਾਇਰਸ ਦੇ ਮਾਮਲੇ ਰਿਪੋਰਟ ਹੋਣ ਦਰਮਿਆਨ ਟੀਕਾਕਰਣ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਸੋਮਵਾਰ ਨੂੰ ਚੀਨ ਦੀ ਮੁੱਖ ਭੂਮੀ ਤੋਂ ਕੋਰੋਨਾ ਵਾਇਰਸ ਦੇ 33 ਨਵੇਂ ਮਾਮਲੇ ਸਾਹਮਣੇ ਆਏ ਹਨ। ਚੀਨ ਨੇ ਪਿਛਲੇ ਵੀਰਵਾਰ ਨੂੰ ਦੇਸ਼ ’ਚ ਹੀ ਵਿਕਸਿਤ ਕੀਤੇ ਗਏ ਕੋਰੋਨਾ ਵਾਇਰਸ ਦੇ ਟੀਕੇ ਦੇ ਇਸਤੇਮਾਲ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਇਹ ਟੀਕਾ ਸਰਕਾਰੀ ਦਵਾਈ ਕੰਪਨੀ ਸਿਨੋਫਾਰਮ ਨੇ ਵਿਕਸਿਤ ਕੀਤਾ ਹੈ। ਚੀਨੀ ਸਰਕਾਰ ਨੇ ਕਿਹਾ ਕਿ ਸਾਰੇ ਨਾਗਰਿਕਾਂ ਨੂੰ ਟੀਕਾ ਮੁਫਤ ਲਾਇਆ ਜਾਵੇਗਾ।
ਇਹ ਵੀ ਪੜ੍ਹੋ -ਇਜ਼ਰਾਈਲ ਨੇ ਸਾਡੇ ਟੀਕੇ ਨੂੰ ਦਿੱਤੀ ਮਨਜ਼ੂਰੀ : ਮਾਡਰਨਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਜਾਪਾਨ : ਕੋਰੋਨਾ ਪ੍ਰਭਾਵਿਤ ਖੇਤਰਾਂ 'ਚ ਐਮਰਜੈਂਸੀ ਲਾਉਣ ਦੀ ਯੋਜਨਾ
NEXT STORY