ਡਕਾਰ-ਨਾਈਜਰ ਦੇ ਦੱਖਣੀ-ਪੱਛਮੀ ਖੇਤਰ ’ਚ ਦੋ ਪਿੰਡਾਂ ’ਤੇ ਹਮਲੇ ’ਚ 100 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਦੇਸ਼ ’ਚ ਤਿੰਨ ਦਿਨਾਂ ਦਾ ਕੌਮੀ ਸੋਗ ਰਹੇਗਾ। ਸਰਕਾਰ ਨੇ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ ਮੁਹੰਮਦ ਇੱਸੋਫੂ ਵੱਲੋਂ ਸੋਮਵਾਰ ਨੂੰ ਬੁਲਾਈ ਗਈ ਇਕ ਐਮਰਜੈਂਸੀ ਕੈਬਨਿਟ ਮੀਟਿੰਗ ਤੋਂ ਬਾਅਦ ਸਰਕਾਰ ਨੇ ਇਕ ਬਿਆਨ ’ਚ ਕਿਹਾ ਕਿ ਸਰਕਾਰ ਮਾਲੀ ਨਾਲ ਸਰਹੱਦ ਨੇੜੇ ਹਮਲੇ ਦੇ ਖੇਤਰ ’ਚ ਸੁਰੱਖਿਆ ਮਜ਼ਬੂਤ ਕਰ ਰਹੀ ਹੈ ਅਤੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰੇਗੀ।
ਇਹ ਵੀ ਪੜ੍ਹੋ -ਇਜ਼ਰਾਈਲ ਨੇ ਸਾਡੇ ਟੀਕੇ ਨੂੰ ਦਿੱਤੀ ਮਨਜ਼ੂਰੀ : ਮਾਡਰਨਾ
ਦੋ ਪਿੰਡਾਂ ’ਤੇ ਇਹ ਹਮਲੇ ਉਸ ਦਿਨ ਹੋਏ ਜਦ ਨਾਈਜਰ ਨੇ ਐਲਾਨ ਕੀਤਾ ਸੀ ਕਿ ਦੇਸ਼ ’ਚ ਰਾਸ਼ਟਰਪਤੀ ਅਹੁਦੇ ਦੇ ਦੂਜੇ ਦੌਰ ਦੀਆਂ ਚੋਣਾਂ 21 ਫਰਵਰੀ ਨੂੰ ਹੋਣਗੀਆਂ। ਇਹ ਹਮਲੇ ਸ਼ਨੀਵਾਰ ਨੂੰ ਤੋਚਬਾਂਗੋ ਅਤੇ ਜਰੌਮਦਾਰੇਯ ਪਿੰਡਾਂ ’ਚ ਹੋਏ ਸਨ। ਨਾਈਜਰ ਦੇ ਪ੍ਰਧਾਨ ਮੰਤਰੀ ਬਿ੍ਰਗੀ ਰਫਿਨੀ ਨੇ ਐਤਵਾਰ ਨੂੰ ਦੋਵਾਂ ਪਿੰਡਾਂ ਦਾ ਦੌਰ ਕੀਤਾ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਅਸੁਰੱਖਿਅਤ ਤਿੱਲਬੇਰੀ ਖੇਤਰ ਦੇ ਲੋਕਾਂ ਨੇ ਦੋ ਬਾਗੀ ਲੜਾਕਿਆਂ ਨੂੰ ਮਾਰ ਦਿੱਤਾ ਸੀ ਜਿਸ ਤੋਂ ਬਾਅਦ ਸ਼ਨੀਵਾਰ ਨੂੰ ਦੋ ਪਿੰਡਾਂ ’ਤੇ ਹਮਲਾ ਕੀਤਾ ਗਿਆ।
ਇਹ ਵੀ ਪੜ੍ਹੋ -ਕੋਰੋਨਾ ਵੈਕਸੀਨੇਸ਼ਨ ਲਈ ਅਹਿਮ ਭੂਮਿਕਾ ਨਿਭਾਏਗੀ ਇਹ ਮੋਬਾਇਲ ਐਪ
ਨਾਈਜਰ ਅਤੇ ਗੁਆਂਢੀ ਬੁਰਕੀਨਾ ਫਾਸੋ ਅਤੇ ਮਾਲੀ ਹਿੰਸਾ ਨਾਲ ਜੂਝ ਰਹੇ ਹਨ। ਹਾਲਾਂਕਿ ਖੇਤਰ ’ਚ ਖੇਤਰੀ ਅਤੇ ਅੰਤਰਰਾਸ਼ਟਰੀ ਫੌਜਾਂ ਦੀ ਮੌਜੂਦਗੀ ਹੈ। ਸ਼ਨੀਵਾਰ ਨੂੰ ਹੋਏ ਹਮਲੇ ਦੀ ਕਿਸੇ ਵੀ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਪਰ ‘ਗ੍ਰੇਟਰ ਸਹਾਰਾ’ ਖੇਤਰ ’ਚ ਇਸਲਾਮਿਕ ਸਟੇਟ ਨੇ ਕੁਝ ਸਮੇਂ ਤੋਂ ਹਮਲੇ ਤੇਜ਼ ਕਰ ਦਿੱਤੇ ਹਨ।
ਇਹ ਵੀ ਪੜ੍ਹੋ -ਮੈਕਸੀਕੋ : ਕੋਰੋਨਾ ਟੀਕਾ ਲਵਾਉਣ ਪਿੱਛੋਂ ਡਾਕਟਰ ਨੂੰ ਹੋਈਆਂ ਸਿਹਤ ਸਬੰਧੀ ਦਿੱਕਤਾਂ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਇਟਲੀ : ਵੈਕਸੀਨ ਲੱਗਣ ਦੇ ਬਾਵਜੂਦ ਡਾਕਟਰ ਹੋਇਆ ਕੋਰੋਨਾ ਦਾ ਸ਼ਿਕਾਰ
NEXT STORY