ਬੀਜਿੰਗ (ਵਾਰਤਾ)— ਵਿਸ਼ਵ ਵਿਚ ਹਵਾ ਪ੍ਰਦੂਸ਼ਣ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਪ੍ਰ੍ਰਦੂਸ਼ਣ ਕਾਰਨ ਵੱਧ ਰਹੀਆਂ ਗੰਭੀਰ ਸਮੱਸਿਆਵਾਂ ਦੇ ਵਿਚ ਚੀਨ ਵਿਚ ਲੋਕਾਂ ਨੇ ਮੁੜ ਸਾਈਕਲ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਚੀਨ ਵਿਚ ਇਕ ਸਮੇਂ ਜ਼ਿਆਦਾਤਰ ਲੋਕ ਸਾਈਕਲ ਚਲਾਉਂਦੇ ਸਨ ਇਸ ਲਈ ਉਸ ਨੂੰ 'ਸਾਈਕਲਾਂ ਦਾ ਗੜ੍ਹ' ਕਿਹਾ ਜਾਂਦਾ ਸੀ। ਬੀਤੇ ਚਾਰ ਦਹਾਕਿਆਂ ਵਿਚ ਹਾਲਾਂਕਿ ਚੀਨ ਦੀ ਆਰਥਿਕ ਸਥਿਤੀ ਬਦਲੀ ਹੈ ਅਤੇ ਜ਼ਿਆਦਾਤਰ ਲੋਕ ਮੋਟਰ ਗੱਡੀਆਂ ਦੀ ਵਰਤੋਂ ਕਰਨ ਲੱਗੇ ਹਨ। ਇਸ ਕਾਰਨ ਪ੍ਰਦੂਸ਼ਣ ਵਿਚ ਭਾਰੀ ਵਾਧਾ ਹੋਇਆ ਹੈ।
ਵੱਧਦੇ ਪ੍ਰਦੂਸ਼ਣ ਤੋਂ ਛੁਟਕਾਰਾ ਪਾਉਣ ਲਈ ਲੋਕਾਂ ਨੇ ਗੱਡੀਆਂ ਛੱਡ ਕੇ ਇਕ ਵਾਰ ਫਿਰ ਸਾਈਕਲਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਨਾਲ ਦੋ ਲਾਭ ਹੋਣਗੇ। ਇਕ ਤਾਂ ਪ੍ਰਦੂਸ਼ਣ ਘੱਟ ਹੋਵੇਗਾ ਅਤੇ ਦੂਜਾ ਟ੍ਰੈਫਿਕ ਜਾਮ ਦੀ ਸਥਿਤੀ ਤੋਂ ਵੀ ਛੁਟਕਾਰਾ ਮਿਲੇਗਾ। ਵਿਸ਼ਵ ਸਿਹਤ ਸੰਗਠਨ (WHO) ਦੀ ਰਿਪੋਰਟ ਮੁਤਾਬਕ ਚੀਨ ਦੇ ਹਾਂਗਝੇਊ ਸ਼ਹਿਰ ਵਿਚ ਪ੍ਰਦੂਸ਼ਣ ਇਕ ਸਮੇਂ ਭਿਆਨਕ ਸਮੱਸਿਆ ਸੀ ਪਰ ਹੁਣ ਇਹ ਸ਼ਹਿਰ ਡਬਲਊ. ਐੱਚ.ਓ. ਦੇ ਸਧਾਰਨ ਪ੍ਰਦੂਸ਼ਣ ਪੱਧਰ ਦੀ ਸ਼੍ਰੇਣੀ ਵਿਚ ਹੈ। ਸ਼ਹਿਰ ਦੀ ਸਥਿਤੀ ਨੂੰ ਬਦਲਣ ਵਿਚ ਅਧਿਕਾਰੀਆਂ ਦੀ ਮਹੱਤਵਪੂਰਣ ਭੂਮਿਕਾ ਰਹੀ ਹੈ।
ਆਸਟ੍ਰੇਲੀਅਨ ਸਮੇਤ ਲਾਪਤਾ 8 ਪਰਬਤਾਰੋਹੀਆਂ 'ਚੋਂ 5 ਦੀ ਮੌਤ
NEXT STORY