ਬੀਜਿੰਗ-ਚੀਨ ਅਤੇ ਅਮਰੀਕਾ ਇਕ-ਦੂਜੇ ਨੂੰ ਮੀਡੀਆ ਕਰਮਚਾਰੀਆਂ 'ਤੇ ਲਾਈਆਂ ਗਈਆਂ ਪਾਬੰਦੀਆਂ 'ਚ ਢਿੱਲ ਦੇਣ ਨੂੰ ਸਹਿਮਤ ਹੋ ਗਏ ਹਨ। ਅਧਿਕਾਰਤ ਸਮਾਚਾਰ ਪੱਤਰ 'ਚਾਈਨਾ ਡੇਲੀ' ਨੇ ਬੁੱਧਵਾਰ ਨੂੰ ਇਕ ਖ਼ਬਰ 'ਚ ਦੱਸਿਆ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਜੋਅ ਬਾਈਡੇਨ ਦਰਮਿਆਨ ਮੰਗਲਵਾਰ ਨੂੰ ਆਨਲਾਈਨ ਹੋਈ ਸ਼ਿਖਰ ਗੱਲਬਾਤ ਤੋਂ ਪਹਿਲਾਂ ਇਸ 'ਤੇ ਸਮਝੌਤਾ ਹੋਇਆ। 'ਚਾਈਨਾ ਡੇਲੀ' ਨੇ ਦੱਸਿਆ ਕਿ ਇਸ ਸਮਝੌਤੇ ਤਹਿਤ ਅਮਰੀਕਾ, ਚੀਨ ਦੇ ਮੀਡੀਆ ਕਰਮਚਾਰੀਆਂ ਨੂੰ ਇਕ ਸਾਲ ਦਾ ਮਲਟੀਪਲ-ਐਂਟਰੀ ਵੀਜ਼ਾ ਜਾਰੀ ਕਰੇਗਾ।
ਇਹ ਵੀ ਪੜ੍ਹੋ : ਕੋਵਿਡ-19 ਟੀਕਾ ਉਤਪਾਦਨ ਸਮਰੱਥਾ ਵਧਾਉਣ ਲਈ ਨਿਵੇਸ਼ ਦੀ ਪੇਸ਼ਕਸ਼ ਕਰ ਰਿਹੈ ਅਮਰੀਕੀ ਪ੍ਰਸ਼ਾਸਨ
ਮਲਟੀਪਲ-ਐਂਟਰੀ ਵੀਜ਼ਾ ਤਹਿਤ ਇਕ ਵਿਅਕਤੀ ਇਕ ਤੋਂ ਜ਼ਿਆਦਾ ਵਾਰ ਉਸ ਦੇਸ਼ ਦੀ ਯਾਤਰਾ ਕਰ ਸਕਦਾ ਹੈ, ਜਿਸ ਦਾ ਵੀਜ਼ਾ ਉਸ ਨੂੰ ਦਿੱਤਾ ਗਿਆ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜੀਅਨ ਨੇ ਲਾਗੂ ਕਰਨ ਦੀ ਸਮੇਂ-ਸੀਮਾ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਸਮਝੌਤੇ ਨੂੰ 'ਸਖ਼ਤ ਮਿਹਨਤ ਨਾਲ ਹਾਸਲ ਕੀਤੀ ਗਈ ਉਪਲੱਬਧੀ' ਕਿਹਾ ਜੋ ਦੋਵਾਂ ਪੱਖਾਂ ਦੇ ਹਿੱਤ 'ਚ ਹੈ ਅਤੇ ਇਸ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ।
ਇਹ ਵੀ ਪੜ੍ਹੋ : ਈਰਾਨ ਹੋਰ ਵਧਾ ਰਿਹੈ ਪ੍ਰਮਾਣੂ ਭੰਡਾਰ : IAEA
ਝਾਓ ਨੇ ਇਕ ਰੋਜ਼ਾਨਾ ਬ੍ਰੀਫਿੰਗ 'ਚ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਮਰੀਕਾ ਸੰਬੰਧ ਉਪਾਅ ਅਤੇ ਨੀਤੀਆਂ ਨੂੰ ਜਲਦ ਤੋਂ ਜਲਦ ਲਾਗੂ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰੇਗਾ ਅਤੇ ਦੋਵਾਂ (ਰਾਸ਼ਟਰਾਂ) ਦੇ ਮੀਡੀਆ ਕਰਮਚਾਰੀਆਂ ਲਈ ਇਕ-ਦੂਜੇ ਦੇ ਦੇਸ਼ਾਂ 'ਚ ਕੰਮ ਕਰਨ ਅਤੇ ਰਹਿਣ ਲਈ ਅਨੁਕੂਲ ਸਥਿਤੀਆਂ ਦਾ ਨਿਰਮਾਣ ਕਰਨ ਲਈ ਚੀਨ ਨਾਲ ਕੰਮ ਕਰੇਗਾ। ਇਸ ਤੋਂ ਪਹਿਲਾਂ, ਚੀਨੀ ਵਿਦੇਸ਼ ਮੰਤਰਾਲਾ ਨੇ ਮੰਗਲਵਾਰ ਦੇਰ ਰਾਤ 'ਐਸੋਸੀਏਟੇਡ ਪ੍ਰੈੱਸ' (ਏ.ਪੀ.) ਨੂੰ ਇਕ ਬਿਆਨ 'ਚ ਦੱਸਿਆ ਕਿ ਚੀਨ, ਅਮਰੀਕੀ ਪੱਤਰਕਾਰਾਂ ਦੇ ਸਮੂਹ ਨੂੰ ਵੀਜ਼ਾ ਜਾਰੀ ਕਰਨ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ : ਜਨਰਲ ਨਰਵਣੇ ਨੇ ਇਜ਼ਾਈਰਲ ਰੱਖਿਆ ਬਲ ਹੈੱਡਕੁਆਰਟਰ ਦਾ ਕੀਤਾ ਦੌਰਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਵਿਡ-19 ਟੀਕਾ ਉਤਪਾਦਨ ਸਮਰੱਥਾ ਵਧਾਉਣ ਲਈ ਨਿਵੇਸ਼ ਦੀ ਪੇਸ਼ਕਸ਼ ਕਰ ਰਿਹੈ ਅਮਰੀਕੀ ਪ੍ਰਸ਼ਾਸਨ
NEXT STORY