ਬੀਜਿੰਗ-ਚੀਨ ਤੋਂ ਸ਼ੁਰੂ ਹੋ ਕੇ ਪੂਰੀ ਦੁਨੀਆ ’ਚ ਫੈਲੇ ਕੋਰੋਨਾ ਵਾਇਰਸ ਦੀ ਜਾਂਚ ਲਈ ਹੁਣ ਬੀਜਿੰਗ ਨੇ ਵੱਖਰਾ ਤਰੀਕਾ ਕੱਢਿਆ ਹੈ। ਦਰਅਸਲ, ਚੀਨ ਦੇ ਕਈ ਸ਼ਹਿਰਾਂ ਨੇ ਹੁਣ ਕੋਵਿਡ-19 ਦੀ ਜਾਂਚ ਲਈ ਗਲੇ ਅਤੇ ਨੱਕ ਦੀ ਥਾਂ ਐਲਨ ਸਵੈਬ (ਮਲਦੁਆਰ ਰਾਹੀਂ) ਲੈਣਾ ਸ਼ੁਰੂ ਕਰ ਦਿੱਤਾ ਹੈ। ਚੀਨ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਐਲਨ ਸਵੈਬ ਤੋਂ ਮਿਲੇ ਨਤੀਜੇ ਜ਼ਿਆਦਾ ਸਹੀ ਹੋਣਗੇ।
ਇਹ ਵੀ ਪੜ੍ਹੋ -ਅਮਰੀਕਾ ਨਾਲ ਤਣਾਅ ਦਰਮਿਆਨ ਦੱਖਣੀ ਚੀਨ ਸਾਗਰ 'ਚ ਅਭਿਆਸ ਕਰੇਗਾ ਚੀਨ
ਅਧਿਕਾਰੀਆਂ ਨੇ ਬੀਤੇ ਹਫਤੇ ਬੀਜਿੰਗ ’ਚ ਰਹਿਣ ਵਾਲੇ ਕਈ ਕੋਰੋਨਾ ਇਨਫੈਕਟਿਡਾਂ ਦੇ ਐਲਨ ਸਵੈਬ ਰਾਹੀਂ ਜਾਂਚ ਕੀਤੀ। ਇਨ੍ਹਾਂ ਤੋਂ ਇਲਾਵਾ ਜੋ ਲੋਕ ਕੁਆਰੰਟਾਈਨ ਫੈਸਿਲਿਟੀ ’ਚ ਸਨ, ਉਨ੍ਹਾਂ ਦੇ ਵੀ ਮਲਦੁਆਰ ਤੋਂ ਸਵੈਬ ਲਿਆ ਗਿਆ।ਹਾਲ ਹੀ ਦੇ ਹਫਤਿਆਂ ’ਚ ਉੱਤਰੀ ਚੀਨ ’ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ ਜਿਸ ਦੇ ਬਾਅਦ ਦੇਸ਼ ’ਚ ਕੋਵਿਡ ਜਾਂਚ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ -ਅਗਸਤ ਤੋਂ ਬਾਅਦ ਪਹਿਲੀ ਵਾਰ ਨੇਪਾਲ 'ਚ ਕੋਵਿਡ-19 ਨਾਲ ਕੋਈ ਮੌਤ ਨਹੀਂ ਹੋਈ : ਸਿਹਤ ਮੰਤਰਾਲਾ
ਬੀਜਿੰਗ ਦੇ ਯੂਆਨ ਹਸਪਤਾਲ ਦੇ ਡਾਕਟਰ ਲੀ ਤੋਂਗੇਜੈਂਗ ਨੇ ਦੱਸਿਆ ਕਿ ਐਲਨ ਸਵੈਬ ਪ੍ਰਕਿਰਿਆ ਨਾਲ ਇਨਫੈਕਟਿਡਾਂ ਦਾ ਪਤਾ ਲਗਾਉਣ ਦੀ ਦਰ ’ਚ ਤੇਜ਼ੀ ਆ ਸਕਦੀ ਹੈ ਕਿਉਂਕਿ ਰੈਸਿਪਰੇਟਰੀ ਟ੍ਰੈਕਟ ਦੀ ਤੁਲਨਾ ’ਚ ਵਾਇਰਸ ਮਲਦੁਆਰ ’ਚ ਜ਼ਿਆਦਾ ਸਮੇਂ ਤਕ ਮੌਜੂਦ ਰਹਿੰਦਾ ਹੈ। ਹਾਲਾਂਕਿ, ਸਰਕਾਰੀ ਟੀ. ਵੀ. ਚੈਨਲ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਇਹ ਤਰੀਕਾ ਬਾਕੀ ਪ੍ਰਕਿਰਿਆਵਾਂ ਵਾਂਗ ਵੱਡੇ ਪੱਧਰ ’ਤੇ ਇਸਤੇਮਾਲ ਨਹੀਂ ਕੀਤਾ ਜਾਏਗਾ ਕਿਉਂਕਿ ਇਹ ਓਨਾਂ ਸੌਖਾ ਨਹੀਂ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਫਾਈਜ਼ਰ-ਬਾਇਓਨਟੈੱਕ ਦਾ ਦਾਅਵਾ-ਕੋਰੋਨਾ ਦੇ ਨਵੇਂ ਵੈਰੀਐਂਟ 'ਤੇ ਵੀ ਅਸਰ ਕਰੇਗੀ ਉਨ੍ਹਾਂ ਦੀ ਵੈਕਸੀਨ
NEXT STORY