ਬੀਜਿੰਗ (ਬਿਊਰੋ): ਕੋਵਿਡ-19 ਮਹਾਮਾਰੀ ਤੋਂ ਬਚਣ ਲਈ ਲੋਕ ਜਿੱਥੇ ਘਰਾਂ ਵਿਚ ਕੈਦ ਹਨ ਉੱਥੇ ਉਹਨਾਂ ਵਿਚਾਲੇ ਝਗੜੇ ਵੀ ਵੱਧ ਗਏ ਹਨ। ਇਸ ਕਾਰਨ ਬੁਆਏਫ੍ਰੈਂਡ ਅਤੇ ਗਰਲਫ੍ਰੈਂਡ ਵਿਚਾਲੇ ਵੀ ਬ੍ਰੇਕਅੱਪ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਸਬੰਧੀ ਚੀਨ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨਾਰਾਜ਼ ਗਰਲਫ੍ਰੈਂਡ ਨੇ ਆਪਣੇ ਬੁਆਏਫ੍ਰੈਂਡ ਤੋਂ ਬਦਲਾ ਲੈਣ ਦਾ ਅਨੋਖਾ ਤਰੀਕਾ ਵਰਤਿਆ। ਕੁੜੀ ਦਾ ਇਹ ਕਦਮ ਦੁਨੀਆ ਭਰ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਅਸਲ ਵਿਚ ਪੂਰਬੀ ਚੀਨ ਦੇ ਸ਼ਾਂਦੋਂਗ ਸੂਬੇ ਵਿਚ ਬੁਆਏਫ੍ਰੈਂਡ ਦੇ ਧੋਖਾ ਦੇਣ 'ਤੇ ਕੁੜੀ ਨੇ ਉਸ ਨੂੰ ਸਜ਼ਾ ਦੇਣ ਦੇ ਲਈ ਉਸ ਦੇ ਘਰ ਇਕ ਟਨ ਪਿਆਜ਼ ਭੇਜ ਦਿੱਤਾ। ਅਸਲ ਵਿਚ ਕੁੜੀ ਆਪਣੇ ਬੁਆਏਫ੍ਰੈਂਡ ਵੱਲੋਂ ਦਿੱਤੇ ਧੋਖੇ ਦੇ ਕਾਰਨ ਕਈ ਦਿਨਾਂ ਤੱਕ ਰੋਂਦੀ ਰਹੀ ਸੀ।ਫਿਰ ਉਸ ਨੇ ਆਪਣੇ ਬੁਆਏਫ੍ਰੈਂਡ ਤੋਂ ਬਦਲਾ ਲੈਣ ਦੇ ਲਈ ਇਹ ਅਨੋਖਾ ਤਰੀਕਾ ਕੱਢਿਆ।

ਗਲੋਬਲ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਝਾਓ ਨਾਮ ਦੀ ਕੁੜੀ ਜਿਬਰੋ ਵਿਚ ਰਹਿੰਦੀ ਹੈ। ਬੁਆਏਫ੍ਰੈਂਡ ਵੱਲੋਂ ਬ੍ਰੇਕਅੱਪ ਬਾਰੇ ਕਹਿਣ ਮਗਰੋਂ ਝਾਓ 3 ਦਿਨ ਤੱਕ ਰੋਂਦੀ ਰਹੀ। ਝਾਓ ਆਪਣੇ ਬੁਆਏਫ੍ਰੈਂਡ ਨੂੰ ਇਹ ਅਹਿਸਾਸ ਕਰਾਉਣਾ ਚਾਹੁੰਦੀ ਸੀ ਕਿ ਉਸ ਨੇ 3 ਦਿਨ ਤੱਕ ਕਿੰਨਾ ਦਰਦ ਸਹਿਨ ਕੀਤਾ ਹੈ। ਇਸ ਲਈ ਉਸ ਨੇ ਆਨਲਾਈਨ ਇਕ ਟਨ ਪਿਆਜ਼ ਖਰੀਦਿਆ ਅਤੇ ਉਸ ਨੂੰ ਆਪਣੇ ਬੁਆਏਫ੍ਰੈਂਡ ਦੇ ਘਰ ਭੇਜ ਦਿੱਤਾ।

ਝਾਓ ਨੇ ਪਿਆਜ਼ ਵਿਕਰੇਤਾ ਨੂੰ ਕਿਹਾ ਕਿ ਜੇਕਰ ਉਹ ਉਸ ਦੇ ਬੁਆਏਫ੍ਰੈਂਡ ਨਾਲ ਸੰਪਰਕ ਨਾ ਕਰ ਪਾਉਣ ਤਾਂ ਪਿਆਜ਼ ਉਸ ਦੇ ਘਰ ਦੇ ਦਰਵਾਜ਼ੇ ਦੇ ਬਾਹਰ ਰੱਖ ਦੇਣ। ਝਾਓ ਨੇ ਪਿਆਜ਼ ਵਿਕਰੇਤਾ ਨੂੰ ਇਕ ਸੰਦੇਸ਼ ਛੱਡਣ ਲਈ ਵੀ ਕਿਹਾ। ਇਸ ਸੰਦੇਸ਼ ਵਿਚ ਲਿਖਿਆ ਸੀ,''ਐਕਸ! ਤੁਹਾਡੇ ਕਾਰਨ ਮੈਂ 3 ਦਿਨ ਤਕ ਰੋਈ ਹਾਂ। ਹੁਣ ਰੋਣ ਦੀ ਬਾਰੀ ਤੁਹਾਡੀ ਹੈ।'' ਝਾਓ ਨੇ ਸਥਾਨਕ ਮੀਡੀਆ ਨੂੰ ਗੱਲਬਾਤ ਵਿਚ ਕਿਹਾ ਕਿ ਅਸੀਂ ਪਿਛਲੇ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਰਿਲੇਸ਼ਨਸ਼ਿਪ ਵਿਚ ਸੀ ਅਤੇ ਮੈਂ ਉਸ ਨੂੰ ਇਵੇਂ ਹੀ ਜਾਣ ਦੇਣਾ ਨਹੀਂ ਚਾਹੁੰਦੀ ਸੀ।

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਲਾਕਡਾਊਨ ਖਤਮ ਹੁੰਦੇ ਹੀ ਦਿਸੀ ਲੋਕਾਂ ਦੇ ਚਿਹਰੇ 'ਤੇ ਖੁਸ਼ੀ
ਬੁਆਏਫ੍ਰੈਂਡ ਦੇ ਘਰ ਪਹੁੰਚੇ ਡਿਲੀਵਰੀ ਬੁਆਏ ਦਾ ਜਦੋਂ ਉਸ ਨਾਲ ਸੰਪਰਕ ਨਾਲ ਹੋ ਪਾਇਆ ਤਾਂ ਉਸ ਨੇ ਅਪਾਰਟਮੈਂਟ ਦੇ ਬਾਹਰ ਹੀ ਪਿਆਜ਼ ਦੀਆਂ ਬੋਰੀਆਂ ਰੱਖ ਦਿੱਤੀਆਂ। ਹਾਲਾਤ ਇਹ ਸਨ ਕਿ ਡਿਲੀਵਰੀ ਟਰੱਕ ਵਿਚ ਇਕ ਟਨ ਪਿਆਜ਼ ਨੂੰ ਬੁਆਏਫ੍ਰੈਂਡ ਦੇ ਅਪਾਰਟਮੈਂਟ ਤੱਕ ਪਹੁੰਚਾਉਣ ਵਿਚ 5 ਘੰਟੇ ਲੱਗੇ। ਇਸ ਪੂਰੇ ਵਿਵਾਦ 'ਤੇ ਝਾਓ ਦੇ ਐਕਸ ਬੁਆਏਫ੍ਰੈਂਡ ਨੇ ਮੀਡੀਆ ਨੂੰ ਕਿਹਾ,''ਕੀ ਬ੍ਰੇਕਅੱਪ ਦੇ ਬਾਅਦ ਜਿਹੜਾ ਵਿਅਕਤੀ ਨਹੀਂ ਰੋਂਦਾ ਹੈ ਇਹ ਜ਼ਰੂਰੀ ਹੈ ਕਿ ਉਹ ਇਕ ਖਰਾਬ ਇਨਸਾਨ ਹੋਵੇ।'' ਉੱਧਰ ਝਾਓ ਨੇ ਇਸ ਵਿਵਹਾਰ ਨਾਲ ਉਸ ਦੇ ਬੁਆਏਫ੍ਰੈਂਡ ਦੇ ਨਾਲ-ਨਾਲ ਗੁਆਂਢੀ ਵੀ ਪਰੇਸ਼ਾਨ ਹੋ ਗਏ। ਉਹਨਾਂ ਨੇ ਕਿਹਾ ਕਿ ਝਾਓ ਦਾ ਬੁਆਏਫ੍ਰੈਂਡ ਰੋਵੇ ਜਾਂ ਨਹੀਂ ਇੰਨਾ ਸਾਰਾ ਪਿਆਜ਼ ਦੇਖ ਕੇ ਉਹ ਰੋ ਰਹੇ ਹਨ।
ਬੈਲਜੀਅਮ : ਹਸਪਤਾਲ ਪੁੱਜੀ ਪੀ. ਐੱਮ. ਸੋਫੀ ਤਾਂ ਸਿਹਤ ਕਰਮਚਾਰੀਆਂ ਨੇ ਫੇਰ ਲਿਆ ਮੂੰਹ
NEXT STORY