ਬੀਜਿੰਗ-ਚੀਨ ਨੇ 90 ਲੱਖ ਦੀ ਆਬਾਦੀ ਵਾਲੇ ਉੱਤਰ-ਪੂਰਬੀ ਸ਼ਹਿਰ ਚਾਂਗਚੁਨ 'ਚ ਲਾਕਡਾਊਨ ਲਾਉਣ ਦਾ ਸ਼ੁੱਕਰਵਾਰ ਨੂੰ ਹੁਕਮ ਦਿੱਤਾ। ਚੀਨ 'ਚ ਲਾਕਡਾਊਨ ਲਾਉਣ ਦਾ ਇਹ ਹੁਕਮ ਇਸ ਖੇਤਰ 'ਚ ਕੋਵਿਡ-19 ਦੇ ਮਾਮਲਿਆਂ 'ਚ ਵਾਧੇ ਦਰਮਿਆਨ ਦਿੱਤਾ ਹੈ। ਇਸ ਦੇ ਤਹਿਤ ਨਿਵਾਸੀਆਂ ਨੂੰ ਘਰ 'ਚ ਹੀ ਰਹਿਣਾ ਹੋਵੇਗਾ ਅਤੇ ਤਿੰਨ ਦੌਰ ਦੀ ਸਹੂਮਿਕ ਜਾਂਚ ਤੋਂ ਲੰਘਣਾ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ 'ਆਪ' ਦੀ ਹੂੰਝਾਫੇਰ ਜਿੱਤ, ਜਾਣੋ ਕਿਹੜੇ ਹਲਕੇ ਤੋਂ ਕਿਸ ਪਾਰਟੀ ਦਾ ਉਮੀਦਵਾਰ ਰਿਹਾ ਜੇਤੂ
ਉਥੇ ਗੈਰ-ਜ਼ਰੂਰੀ ਕਾਰੋਬਾਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਟਰਾਂਸਪੋਰਟ ਸੰਪਰਕ ਮੁਅੱਤਲ ਕਰ ਦਿੱਤੇ ਗਏ ਹਨ। ਚੀਨ 'ਚ ਸ਼ੁੱਕਰਵਾਰ ਨੂੰ ਦੇਸ਼ ਭਰ 'ਚ ਸਥਾਨਕ ਸੰਚਾਰਨ ਦੇ 397 ਹੋਰ ਮਾਮਲੇ ਸਾਹਮਣੇ ਆਏ ਜਿਨ੍ਹਾਂ 'ਚੋਂ 98 ਮਾਮਲੇ ਜਿਲਿਨ ਸੂਬੇ 'ਤੋਂ ਆਏ ਹਨ। ਸ਼ਹਿਰ ਅੰਦਰ ਸਿਰਫ਼ ਦੋ ਮਾਮਲੇ ਸਾਹਮਣੇ ਆਏ। ਹਾਲਾਂਕਿ, ਅਧਿਕਾਰੀਆਂ ਨੇ ਮਹਾਮਾਰੀ ਦੇ ਪ੍ਰਤੀ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਚੀਨ ਦੀ ਨੀਤੀ ਤਹਿਤ ਇਕ ਜਾਂ ਜ਼ਿਆਦਾ ਮਾਮਲੇ ਵਾਲੇ ਖੇਤਰ 'ਚ ਲਾਕਡਾਊਨ ਲਾਉਣ ਦਾ ਸੰਕਲਪ ਲਿਆ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਨੂੰ ਮਿਗ ਲੜਾਕੂ ਜਹਾਜ਼ਾਂ ਦੀ ਸਪਲਾਈ ਕਰਨ ਲਈ ਪੋਲੈਂਡ ਤਿਆਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਸ਼੍ਰੀਲੰਕਾ ਵਿੱਚ ਭੋਜਨ ਸੰਕਟ ਹੋਇਆ ਹੋਰ ਡੂੰਘਾ, ਇੱਕ ਬ੍ਰੈੱਡ ਲਈ ਖਰਚਣੇ ਪੈ ਰਹੇ ਇੰਨੇ ਰੁਪਏ
NEXT STORY