ਵਾਰਸਾ-ਪੋਲੈਂਡ ਦੇ ਪ੍ਰਧਾਨ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਯੂਕ੍ਰੇਨ ਨੂੰ ਰੂਸ ਨਿਰਮਿਤ ਆਪਣੇ ਮਿਗ ਲੜਾਕੂ ਜਹਾਜ਼ਾਂ ਦੀ ਨਾਟੋ ਰਾਹੀਂ ਸਪਲਾਈ ਕਰਨ ਨੂੰ ਤਿਆਰ ਹੈ। ਉਨ੍ਹਾਂ ਕਿਹਾ ਕਿ ਇਹ ਇਕ ਬਹੁਤ ਗੰਭੀਰ ਫੈਸਲਾ ਹੈ, ਜੋ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਾਰੇ ਮੈਂਬਰਾਂ ਵੱਲੋਂ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਵਿਆਪਕ ਸੁਰੱਖਿਆ ਨੂੰ ਪ੍ਰਭਾਵਿਤ ਕਰਦਾ ਹੈ।
ਇਹ ਵੀ ਪੜ੍ਹੋ : ਕੀਵ ਤੋਂ ਹਜ਼ਾਰਾਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਜਾਰੀ : ਜ਼ੇਲੇਂਸਕੀ
ਪ੍ਰਧਾਨ ਮੰਤਰੀ ਮੇਤਯੁਸਜ ਮੋਰਾਵੇਕੀ ਨੇ ਕਿਹਾ ਕਿ ਰੂਸ ਦੇ ਹਮਲੇ ਦਾ ਮੁਕਾਬਲਾ ਕਰ ਰਹੇ ਯੂਕ੍ਰੇਨ ਨੂੰ ਮਿਗ-29 ਲੜਾਕੂ ਜਹਾਜ਼ ਉਪਲੱਬਧ ਕਰਵਾਉਣ ਦੇ ਸਵਾਲ 'ਤੇ ਫੈਸਲਾ ਕਰਨਾ ਅਤੇ ਹੁਣ ਨਾਟੋ ਅਤੇ ਅਮਰੀਕਾ 'ਤੇ ਨਿਰਭਰ ਕਰਦਾ ਹੈ। ਪ੍ਰਧਾਨ ਮੰਤਰੀ ਨੇ ਵਿਆਨਾ ਦੀ ਯਾਤਰਾ 'ਤੇ ਕਿਹਾ ਕਿ ਇਸ ਯੁੱਧ 'ਚ ਪੋਲੈਂਡ ਕੋਈ ਧਿਰ ਨਹੀਂ ਹੈ ਅਤੇ ਨਾਟੋ ਵੀ ਇਸ ਯੁੱਧ 'ਚ ਇਕ ਧਿਰ ਨਹੀਂ ਹੈ।
ਇਹ ਵੀ ਪੜ੍ਹੋ : ਗਲੋਬਲ ਪੱਧਰ 'ਤੇ ਕੋਰੋਨਾ ਦੇ ਮਾਮਲਿਆਂ ਤੇ ਜਾਨ ਗੁਆਉਣ ਵਾਲਿਆਂ ਦੀ ਗਿਣਤੀ 'ਚ ਆਈ ਕਮੀ : WHO
ਉਨ੍ਹਾਂ ਕਿਹਾ ਕਿ ਜਹਾਜ਼ ਸੌਂਪਣ ਵਰਗਾ, ਇਸ ਤਰ੍ਹਾਂ ਦਾ ਇਕ ਗੰਭੀਰ ਫੈਸਲਾ ਜ਼ਰੂਰਤ ਹੀ ਆਮ ਸਹਿਮਤੀ ਨਾਲ ਅਤੇ ਇਕ ਆਵਾਜ਼ ਨਾਲ ਨਾਟੋ ਦੇ ਸਾਰੇ ਮੈਂਬਰ ਦੇਸ਼ਾਂ ਵੱਲੋਂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿਸ਼ੇ 'ਤੇ ਗੱਲਬਾਤ ਜਾਰੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਪੱਛਮੀ ਦੇਸ਼ਾਂ ਤੋਂ ਯੂਕ੍ਰੇਨ ਲੜਾਕੂ ਜਹਾਜ਼ ਉਪਲੱਬਧ ਕਰਵਾਉਣ ਦੀ ਅਪੀਲ ਕਰ ਰਿਹਾ ਹੈ। ਪੋਲੈਂਡ ਨੇ ਆਪਣੇ ਜਹਾਜ਼ ਜਰਮਨੀ 'ਚ ਇਕ ਅਮਰੀਕੀ ਫੌਜੀ ਅੱਡੇ 'ਤੇ ਭੇਜਣ ਦੀ ਪੇਸ਼ਕਸ਼ ਕਰਦੇ ਹੋਏ ਮੰਗਲਵਾਰ ਨੂੰ ਇਸ ਦਾ ਜਵਾਬ ਦਿੱਤਾ। ਪੋਲੈਂਡ ਨੇ ਨਾਲ ਹੀ ਇਹ ਉਮੀਦ ਜਤਾਈ ਹੈ ਕਿ ਉਸ ਤੋਂ ਬਾਅਦ ਜਹਾਜ਼ਾਂ ਨੂੰ ਯੂਕ੍ਰੇਨ ਦੇ ਪਾਇਲਟ ਨੂੰ ਸੌਂਪ ਦਿੱਤੇ ਜਾਣਗੇ।
ਇਹ ਵੀ ਪੜ੍ਹੋ : WHO ਨੇ ਯੂਕ੍ਰੇਨ 'ਚ ਸਿਹਤ ਮੁਲਾਜ਼ਮਾਂ 'ਤੇ ਹਮਲਿਆਂ ਦੀ ਕਹੀ ਗੱਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਕੀਵ ਤੋਂ ਹਜ਼ਾਰਾਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਜਾਰੀ : ਜ਼ੇਲੇਂਸਕੀ
NEXT STORY