ਬੀਜਿੰਗ (ਬਿਊਰੋ): ਚੀਨ ਵਿਚ ਕੋਰੋਨਾਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਫਿਲਹਾਲ ਚੀਨ ਕੋਰੋਨਾਵਾਇਰਸ ਦੇ ਇਲਾਜ ਲਈ ਦਵਾਈ ਬਣਾਉਣ ਦੀ ਕੋਸ਼ਿਸ਼ ਵਿਚ ਜੁਟਿਆ ਹੋਇਆ ਹੈ। ਇਸ ਵਿਚ ਚੀਨ ਨੇ ਕੋਰੋਨਾਵਾਇਰਸ ਦੇ ਕੁਝ ਮਰੀਜ਼ਾਂ ਲਈ ਇਕ ਦਵਾਈ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਮਾਚਾਰ ਏਜੰਸੀ ਰਾਇਟਰਜ਼ ਦੇ ਇਸ ਦੀ ਜਾਣਕਾਰੀ ਚੀਨ ਦੇ ਸਿਹਤ ਅਧਿਕਾਰੀਆਂ ਦੇ ਹਵਾਲੇ ਨਾਲ ਦਿੱਤੀ ਹੈ। ਚੀਨ ਨੇ ਕੋਰੋਨਾਵਾਇਰਸ ਦੇ ਮਰੀਜ਼ਾਂ ਲਈ ਜਿਸ ਦਵਾਈ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਹੈ ਉਸ ਦਾ ਨਾਮ ਟੋਸਿਲੀਜ਼ੁਮਾਬ (Tocilizumab) ਹੈ।
ਚੀਨ ਦੇ ਰਾਸ਼ਟਰੀ ਫਾਰਮਾ ਕਮਿਸ਼ਨ ਨੇ ਦੱਸਿਆ ਕਿ ਟੋਸਿਲੀਜ਼ੁਮਾਬ ਜਿਸ ਨੂੰ ਸਵਿਸ ਫਾਰਮਾ ਕੰਪਨੀ ਦੇ ਤਹਿਤ ਐਕਟੇਮਰਾ (Actemra) ਦੇ ਨਾਮ ਨਾਲ ਵੇਚਿਆ ਜਾਂਦਾ ਹੈ, ਇਹ ਕੋਰੋਨਾਵਾਇਰਸ ਦੇ ਉਹਨਾਂ ਮਰੀਜ਼ਾਂ ਨੂੰ ਦਿੱਤਾ ਜਾ ਸਕਦਾ ਹੈ ਜਿਹਨਾਂ ਦੇ ਫੇਫੜਿਆਂ ਵਿਚ ਗੰਭੀਰ ਬੀਮਾਰੀ ਅਤੇ ਇੰਟਰਲੈਯੂਕਿਨ 6 ਨਾਮ ਦੇ ਪ੍ਰੋਟੀਨ ਦਾ ਉੱਚ ਪੱਧਰ ਪਾਇਆ ਜਾਂਦਾ ਹੈ। ਇਸ ਦੇ ਕਾਰਨ ਉਹਨਾਂ ਵਿਚ ਸੋਜ ਜਾਂ ਰੋਗ ਵਿਰੋਧੀ ਸਮੱਰਥਾ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਦਵਾਈ ਕੰਪਨੀ ਦੇ ਮੁਤਾਬਕ ਐਕਟੇਮਰਾ ਇੰਟਰਲੈਯੂਕਿਨ 6 ਨਾਲ ਸਬੰਧਤ ਸੋਜ ਨੂੰ ਰੋਕਣ ਵਿਚ ਮਦਦ ਕਰ ਸਕਦਾ ਹੈ। ਭਾਵੇਂਕਿ ਇਸ ਦੇ ਕੋਈ ਮੈਡੀਕਲ ਪਰੀਖਣ ਸਬੂਤ ਨਹੀਂ ਹਨ ਕਿ ਉਹ ਦਵਾਈ ਕੋਰੋਨਾਵਾਇਰਸ ਰੋਗੀਆਂ 'ਤੇ ਪ੍ਰਭਾਵੀ ਹੋਵੇਗੀ।
ਇਹ ਵੀ ਪੜ੍ਹੋ - ਚੀਨ 'ਚ ਮ੍ਰਿਤਕਾਂ ਦੀ ਗਿਣਤੀ 2,981 ਹੋਈ, 80,270 ਮਾਮਲੇ ਆਏ ਸਾਹਮਣੇ
ਇੱਥੇ ਦੱਸ ਦਈਏ ਕਿ ਚੀਨ ਵਿਚ ਕੋਰੋਨਾਵਾਇਰਸ ਨਾਲ 38 ਹੋਰ ਲੋਕਾਂ ਦੀ ਮੌਤ ਨਾਲ ਮਰਨ ਵਾਲਿਆਂ ਦਾ ਅੰਕੜਾ 2,981 ਹੋ ਗਿਆ ਹੈ। ਉੱਥੇ 119 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਮਰੀਜ਼ਾਂ ਦੀ ਗਿਣਤੀ 80,270 ਹੋ ਗਈ ਹੈ। ਚੀਨੀ ਸ਼ੋਧ ਕਰਤਾਵਾਂ ਨੇ ਹਾਲ ਹੀ ਵਿਚ ਐਕਟੇਮਰਾ ਲਈ 3 ਮਹੀਨੇ ਦਾ ਕਲੀਨਿਕਲ ਪਰੀਖਣ ਦਰਜ ਕੀਤਾ ਹੈ ਜੋ ਕਿ 188 ਕੋਰੋਨਾਵਾਇਰਸ ਰੋਗੀਆਂ ਦੀ ਭਰਤੀ ਕਰੇਗਾ ਅਤੇ ਚੀਨ ਦੇ ਕਲੀਨਿਕਲ ਟ੍ਰਾਇਲ ਰਜਿਸਟਰ ਡਾਟਾਬੇਸ 'ਤੇ ਦਿਖਾਏ ਗਏ ਰਿਕਾਰਡਾਂ ਮੁਤਾਬਕ 10 ਫਰਵਰੀ ਤੋਂ 10 ਮਈ ਤੱਕ ਹੋਵੇਗਾ। ਟਿੱਪਣੀ ਲੈਣ ਲਈ ਤੁਰੰਤ ਰੇਚੇ ਨਾਲ ਸੰਪਰਕ ਨਹੀਂ ਕੀਤਾ ਜਾ ਸਕਿਆ। ਫਰਮ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਫਰਵਰੀ ਦੇ ਦੌਰਾਨ 14 ਮਿਲੀਅਨ ਯੁਆਨ (2.02 ਮਿਲੀਅਨ ਡਾਲਰ) ਦਾ ਐਕਟੇਮਰਾ ਦਾਨ ਕੀਤਾ।
ਬ੍ਰਾਜ਼ੀਲ 'ਚ ਹੜ੍ਹ ਦਾ ਕਹਿਰ, 21 ਲੋਕਾਂ ਦੀ ਮੌਤ
NEXT STORY