ਬੀਜਿੰਗ- ਅਮਰੀਕਾ ਸਣੇ ਪੂਰੀ ਦੁਨੀਆ ਕੋਰੋਨਾ ਵਾਇਰਸ ਫੈਲਾਉਣ ਦਾ ਦੋਸ਼ੀ ਚੀਨ ਨੂੰ ਹੀ ਮੰਨ ਰਹੀ ਹੈ ।ਚੀਨ ਨੇ ਘੋਸ਼ਣਾ ਕੀਤੀ ਹੈ ਕਿ ਉਹ ਆਪਣੇ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਟੀਕਾ ਬਣਾਉਣ ਜਾ ਰਿਹਾ ਹੈ। ਵਿਗਿਆਨ ਤੇ ਤਕਨੀਕੀ ਮੰਤਰੀ ਵਾਂਗ ਝਿਗਯਾਂਗ ਨੇ ਐਤਵਾਰ ਨੂੰ ਇੱਥੇ ਪ੍ਰੈੱਸ ਕਾਨਫਰੰਸ ਵਿਚ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਟੀਕਾ ਨਿਰਮਾਣ ਅਤੇ ਇਸ ਦੇ ਪ੍ਰੀਖਣ ਲਈ ਕੌਮਾਂਤਰੀ ਸਹਿਯੋਗ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਟੀਕਾਕਰਣ ਦਾ ਨਿਰਮਾਣ ਸੁਰੱਖਿਆ, ਪ੍ਰਭਾਵਸ਼ੀਲ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਹਰ ਕੋਈ ਇਸ ਨੂੰ ਲੈ ਸਕੇ ਇਸ ਦੀ ਵੀ ਤਸੱਲੀ ਹੋਣੀ ਚਾਹੀਦੀ ਹੈ।
ਸਟੇਟ ਕੌਂਸਲ ਇੰਫਰਮੇਸ਼ਨ ਦਫਤਰ ਨੇ ਕਿਹਾ ਕਿ 'ਫਾਈਟਿੰਗ ਕੋਵਿਡ-19: ਚੀਨ ਇਨ ਐਕਸ਼ਨ' ਸਿਰਲੇਖ ਤੋਂ ਜਾਰੀ ਪੱਤਰ ਵਿਚ ਦੱਸਿਆ ਕਿ ਫਿਲਹਾਲ ਪ੍ਰੀਖਣ ਲਈ ਪੈਸਿਵ ਚਾਰ ਟੀਕੇ ਅਤੇ ਇਕ ਐਡਨੋਵਾਇਰਸ ਟੀਕੇ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਚੀਨ ਨੇ ਕੋਵਿਡ-19 'ਤੇ ਜਾਰੀ ਵ੍ਹਾਈਟ ਪੇਪਰ 'ਚ ਖੁਦ ਨੂੰ ਦੱਸਿਆ ਬੇਕਸੂਰ
NEXT STORY