ਬੀਜਿੰਗ-ਚੀਨ ਨੇ 12 ਫਰਵਰੀ ਤੋਂ ਪਹਿਲਾਂ ਪੰਜ ਕਰੋੜ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਲਾਉਣ ਦਾ ਟੀਚਾ ਰੱਖਿਆ ਹੈ। ਸਥਾਨਕ ਅਖਬਾਰ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਇਸ ਹਫਤੇ ਦੀ ਸ਼ੁਰੂਆਤ 'ਚ ਦੇਸ਼ ਭਰ 'ਚ ਖੇਤਰੀ ਰੋਗ ਕੰਟਰੋਲ ਅਤੇ ਰੋਕਥਾਮ ਖੇਤਰ ਦੇ ਅਧਿਕਾਰੀਆਂ ਨੇ ਉੱਚ-ਤਰਜੀਹ ਸਮੂਹਾਂ ਦੇ ਸਮੂਹਕ ਟੀਕਾਕਰਣ ਦੀ ਤਿਆਰੀ ਲਈ ਇਕ ਵਰਚੁਅਲ ਸਿਖਲਾਈ ਮੀਟਿੰਗ ਕੀਤੀ।
ਇਹ ਵੀ ਪੜ੍ਹੋ -ਨੇਪਾਲ 'ਚ ਕੋਵਿਡ-19 ਦੇ 782 ਨਵੇਂ ਮਾਮਲੇ ਆਏ ਸਾਹਮਣੇ : ਸਿਹਤ ਮੰਤਰਾਲਾ
ਸਮਾਚਾਰ ਪੱਤਰ ਨੇ ਮੀਟਿੰਗ ਦੇ ਬਾਰੇ 'ਚ ਜਾਣਕਾਰੀ ਰੱਖਣ ਵਾਲੇ ਇਕ ਵਿਅਕਤੀ ਦੇ ਹਵਾਲੇ ਤੋਂ ਦੱਸਿਆ ਕਿ ਚੀਨ ਦਵਾਈ ਕੰਪਨੀਆਂ ਸਾਈਨੋਫਰਮ ਅਤੇ ਸਾਈਨੋਵੈਕ ਵੱਲੋਂ ਨਿਰਮਿਤ ਦੋ ਖੁਰਾਕ ਵਾਲੇ ਟੀਕਿਆਂ ਦੀ 10 ਕਰੋੜ ਖੁਰਾਕ ਦੇਣ ਲਈ ਤਿਆਰ ਹੈ। ਦੇਸ਼ 'ਚ ਨੇੜਲੇ ਭਵਿੱਖ 'ਚ ਟੀਕਾਕਰਣ ਮੁਹਿੰਮ ਸ਼ੁਰੂ ਹੋਣ ਦੀ ਉਮੀਦ ਹੈ ਪਰ ਵੱਖ-ਵੱਖ ਸੂਬਿਆਂ 'ਚ ਇਸ ਦੀਆਂ ਤਰੀਕਾਂ ਵੱਖ ਹੋ ਸਕਦੀਆਂ ਹਨ। ਸਮਾਚਾਰ ਪੱਤਰ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਪਹਿਲੀ ਪੰਜ ਕਰੋੜ ਖੁਰਾਕ ਦਾ ਇੰਜੈਕਸ਼ਨ 15 ਜਨਵਰੀ ਤੱਕ ਅਤੇ ਦੂਜੀ ਪੰਜ ਕਰੋੜ ਖੁਰਾਕ ਦਾ ਪੰਜ ਫਰਵਰੀ ਤੱਕ ਪੂਰਾ ਕਰਨ ਦਾ ਟੀਚਾ ਹੈ।
ਉੱਥੇ ਦੂਜੇ ਪਾਸੇ, ਸਮੁੱਚੀ ਦੁਨੀਆ 'ਚ 7.49 ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਮਹਾਮਾਰੀ ਦੀ ਲਪੇਟ 'ਚ ਆ ਚੁੱਕੇ ਹਨ, ਜਦਕਿ 16.61 ਲੱਖ ਤੋਂ ਵਧੇਰੇ ਲੋਕਾਂ ਦੀ ਇਸ ਜਾਨਲੇਵਾ ਵਾਇਰਸ ਨੇ ਜਾਨ ਲੈ ਲਈ ਹੈ। ਅਮਰੀਕਾ ਦੀ ਜਾਨ ਹਾਪਕਿਨਸ ਯੂਨੀਵਰਸਿਟੀ ਦੇ ਮਾਹਰ ਅਤੇ ਇੰਜੀਨੀਅਰਿੰਗ ਕੇਂਦਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਵਿਸ਼ਵ ਦੇ 191 ਦੇਸ਼ਾਂ 'ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 7.49 ਕਰੋੜ ਤੋਂ ਵਧੇਰੇ ਲੋਕ ਇਨਫੈਕਟਿਡ ਹੋਏ ਹਨ ਜਦਕਿ 16 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ -OnePlus ਲੈ ਕੇ ਆ ਰਹੀ ਹੈ ਸਮਾਰਟ ਵਾਚ, ਕੰਪਨੀ ਦੇ CEO ਨੇ ਕੀਤਾ ਕਨਫਰਮ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਇਟਲੀ ਦੇ ਬਦਨਾਮ ਸੀਰੀਅਲ ਕਿਲਰ ਦੀ ਕੋਰੋਨਾ ਕਾਰਣ ਮੌਤ
NEXT STORY