ਰੋਮ- ਇਟਲੀ ਦੇ ਬਦਨਾਮ ਸੀਰੀਅਲ ਕਿਲਰ ਡੋਨਾਟੋ ਬਿਲੇਸੀਆ ਦੀ ਕੋਰੋਨਾ ਕਾਰਣ ਮੌਤ ਹੋ ਗਈ ਹੈ। ਇਟਲੀ ਦੇ ਮੀਡੀਆ ਨੇ ਆਪਣੀ ਇਕ ਰਿਪੋਰਟ ਵਿਚ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ। ਇਸ ਮੁਤਾਬਕ 69 ਸਾਲ ਦਾ ਡੋਨਾਟੋ ਇਟਲੀ ਦੀ ਪਾਂਡੂਆ ਜੇਲ ਵਿਚ ਕੈਦ ਸੀ। ਉਸ ਦੀ ਮੌਤ ਵੀਰਵਾਰ ਰਾਤ ਦੇਰ ਗਏ ਹੋਈ। ਉਸ ਨੇ ਅਕਤੂਬਰ 1997 ਤੋਂ ਮਈ 1998 ਦਰਮਿਆਨ 17 ਵਿਅਕਤੀਆਂ ਦੀ ਹੱਤਿਆ ਕੀਤੀ ਸੀ। ਅਪ੍ਰੈਲ 2000 ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਇਹ ਵੀ ਪੜ੍ਹੋ -ਨੇਪਾਲ 'ਚ ਕੋਵਿਡ-19 ਦੇ 782 ਨਵੇਂ ਮਾਮਲੇ ਆਏ ਸਾਹਮਣੇ : ਸਿਹਤ ਮੰਤਰਾਲਾ
ਦੇਸ਼ 'ਚ ਕੋਰੋਨਾ ਇਨਫੈਕਸ਼ਨ ਦਾ ਅੰਕੜੇ
ਕੋਰੋਨਾ ਮਹਾਮਾਰੀ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 31,087 ਮਰੀਜ਼ ਠੀਕ ਹੋਏ ਹਨ। ਇਸ ਦੌਰਾਨ 338 ਕੋਰੋਨਾ ਇਨਫੈਕਟਿਡਾਂ ਦੀ ਮੌਤ ਹੋਈ ਹੈ। ਸਮੁੱਚੀ ਦੁਨੀਆ 'ਚ ਕੋਰੋਨਾ ਵਾਇਰਸ ਨਾਲ ਇਨਫੈਕਟਿਡ 53,037,253 ਲੋਕ ਠੀਕ ਹੋ ਚੁੱਕੇ ਹਨ। ਅਮਰੀਕਾ, ਭਾਰਤ ਅਤੇ ਬ੍ਰਾਜ਼ੀਲ 'ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਅਮਰੀਕਾ 'ਚ ਕੋਰੋਨਾ ਵਾਇਰਸ ਦੇ ਇਨਫੈਕਟਿਡ ਮਰੀਜ਼ਾਂ ਦੀ ਗਿਤਣੀ 17,669,500 ਦੇ ਪਾਰ ਚਲੀ ਗਈ ਹੈ ਜਦਿਕ ਹੁਣ ਤੱਕ 318,582 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ -OnePlus ਲੈ ਕੇ ਆ ਰਹੀ ਹੈ ਸਮਾਰਟ ਵਾਚ, ਕੰਪਨੀ ਦੇ CEO ਨੇ ਕੀਤਾ ਕਨਫਰਮ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਨੇਪਾਲ 'ਚ ਕੋਵਿਡ-19 ਦੇ 782 ਨਵੇਂ ਮਾਮਲੇ ਆਏ ਸਾਹਮਣੇ : ਸਿਹਤ ਮੰਤਰਾਲਾ
NEXT STORY