ਹਿਊਸਟਨ (ਏ. ਐੱਨ. ਆਈ.)- ਅਮਰੀਕਾ ਕਸਟਮਸ ਐਂਡ ਬਾਰਡਰਸ ਪ੍ਰੋਟੈਕਸ਼ਨ ਨੇ ਨਿਊਯਾਰਕ ਤੋਂ ਨਿਕਲੇ ਚੀਨ ਦੇ ਐੱਨ-95 ਮਾਸਕ ਦੀ ਨਕਲੀ ਸ਼ਿਪਮੈਂਟ ਨੂੰ ਰੋਕ ਦਿੱਤਾ ਹੈ। ਇਸ ਵਿਚ 350,000 ਅਮਰੀਕੀ ਡਾਲਰ ਮੁੱਲ ਦੇ ਚੀਨ ਵਲੋਂ ਨਿਰਮਿਤ ਨਕਲੀ ਮਾਸਕ ਪਾਏ ਗਏ।
ਅਧਿਕਾਰੀਆਂ ਨੇ ਸ਼ਿਪਮੈਂਟ ਦੀ ਜਾਂਚ ਕੀਤੀ ਅਤੇ ਬਕਸੇ ’ਤੇ ਨੈਸ਼ਨਲ ਇੰਸਟੀਚਿਊਟ ਫਾਰ ਆਕਿਯੂਪੈਸ਼ਨਲ ਸੈਫਟੀ ਐਂਡ ਹੈਲਥ ਲੋਗੋ ਦੇ ਨਾਲ ਕੁਲ 1,71,460 ਮਾਸਕ ਪਾਏ ਗਏ। ਅਧਿਕਾਰੀਆਂ ਨੇ ਟਰੇਡਮਾਰਕ ਹੋਲਡਰ ਨੂੰ ਬੁਲਾਇਆ ਜਿਨ੍ਹਾਂ ਨੇ ਦੱਸਿਆ ਕਿ ਸ਼ਿਪਮੈਂਟ ਨੂੰ ਲਾਇਸੈਂਸ ਨਹੀਂ ਦਿੱਤਾ ਸੀ, ਜੋ ਇਹ ਦਰਸ਼ਾਉਂਦਾ ਸੀ ਕਿ ਇਹ ਨਕਲੀ ਹਨ।
ਇਟਲੀ : ਖੇਤੀਬਾੜੀ ਕਾਮਿਆਂ ਨੇ ਹੱਕਾਂ ਲਈ ਕੀਤੀ ਆਵਾਜ਼ ਕੀਤੀ ਬੁਲੰਦ
NEXT STORY