ਰੋਮ (ਕੈਂਥ): ਇਟਲੀ ਵਿਚ ਕੰਮ ਕਰ ਰਹੇ ਕਾਮਿਆਂ ਦੇ ਹੱਕ ਲਈ ਸਦਾ ਹੀ ਅਵਾਜ਼ ਬੁਲੰਦ ਕਰਨ ਵਾਲੀ ਸੰਸਥਾ ਸੀ.ਜ਼ੀ.ਆਈ.ਐਲ ਦੇ ਨੁਮਾਇੰਦੇ ਅਤੇ ਭਾਰਤੀ ਭਾਈਚਾਰੇ ਦੇ ਖੇਤੀਬਾੜੀ ਸਬੰਧਤ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਲੈ ਕੇ ਇਟਲੀ ਦੇ ਜਿਲਾ ਵਿਚੈਂਸ਼ਾ ਦੇ ਪ੍ਰੈਫਾਤੂਰਾ ਦੇ ਪ੍ਰੈਫੈਤੋ (ਜ਼ਿਲ੍ਹਾ ਅਧਿਕਾਰੀ)ਕੋਲ ਆਪਣੇ ਹੱਕ ਲਈ ਆਵਾਜ਼ ਬੁਲੰਦ ਕੀਤੀ ਗਈ। ਜਿਸ ਵਿਚ ਕਿਹਾ ਗਿਆ ਕਿ ਬੀਤੇ ਕੁਝ ਸਮੇਂ ਤੋਂ ਇਟਲੀ ਸਰਕਾਰ ਵਲੋਂ ਵੱਖ-ਵੱਖ ਖੇਤਰਾਂ ਵਿਚ ਕੰਮ ਕਰ ਰਹੇ ਕਾਮਿਆਂ ਦੇ ਲਈ ਬਹੁਤ ਤਰ੍ਹਾਂ ਦੇ ਬੋਨਸ ਅਨਾਊਂਸ ਕੀਤੇ ਹਨ ਪਰ ਖੇਤੀਬਾੜੀ ਸੈਕਟਰ ਨੂੰ ਛੱਡ ਕੇ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਸੰਯੁਕਤ ਕਿਸਾਨ ਮੋਰਚੇ ਦਾ ਗਠਨ, ਕਿਸਾਨੀ ਮੁੱਦਿਆਂ ‘ਤੇ ਪੀ.ਐੱਮ. ਨਰਿੰਦਰ ਮੋਦੀ ਨੂੰ ਲਿਖੀ ਚਿੱਠੀ
ਜਿਸ ਦੇ ਰੋਸ ਵੱਜ਼ੋ ਇਨਾ ਭਾਰਤੀ ਕਾਮਿਆਂ ਨੇ ਪ੍ਰੈਫਾਤੂਰਾ ਵਿਚੈਂਸ਼ਾ ਮੂਹਰੇ ਸ਼ਾਤਮਈ ਪ੍ਰਦਰਸਨ ਵੀ ਕੀਤਾ। ਵਿਚੈਂਸ਼ਾ ਦੇ ਪ੍ਰੈਫਾਤੂਰਾ ਦੇ ਪ੍ਰੈਫੈਤੋ ਨਾਲ ਗੱਲਬਾਤ ਕਰਦਿਆਂ ਇਹਨਾਂ ਆਗੂਆਂ ਨੇ ਕਿਹਾ ਕਿ ਜਦੋਂ ਇਟਲੀ ਵਿਚ ਕੋਵਿਡ-19 ਨਾਲ ਸਾਰਾ ਦੇਸ਼ ਬੰਦ ਸੀ ਤੇ ਸਿਰਫ ਖੇਤੀਬਾੜੀ ਸੈਕਟਰ ਹੀ ਇਕ ਅਜਿਹਾ ਕਮਾਈ ਦਾ ਸਾਧਨ ਸੀ ਜਿਸ ਨੇ ਦੇਸ਼ ਦੀ ਡੋਲ ਰਹੀ ਆਰਥਿਕਤਾ ਨੂੰ ਸਹਾਰਾ ਦਿੱਤਾ ਪਰ ਹੁਣ ਇਟਲੀ ਸਰਕਾਰ ਖੇਤੀਬਾੜੀ ਸੈਕਟਰ ਵਿਚ ਕੰਮ ਕਰ ਰਹੇ ਕਾਮਿਆਂ ਨੂੰ ਨਜ਼ਰਅੰਦਾਜ਼ ਕਰ ਕੇ ਹੋਰਾਂ ਕਾਮਿਆ ਨੂੰ ਬੋਨਸ ਦੇ ਰਹੇ ਹਨ ਜਦਕਿ ਇਸ ਬੋਨਸ ਦੇ ਅਸਲੀ ਹੱਕਦਾਰ ਖੇਤੀਬਾੜੀ ਕਾਮੇ ਹਨ।ਇਸ ਮੌਕੇ ਪ੍ਰਫੇਤੋ ਨੇ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ ਅਤੇ ਜਲਦ ਹੀ ਇਸ ਤੇ ਕਾਰਵਾਈ ਹੋਵੇਗੀ। ਇਸ ਮੌਕੇ ਸ. ਗੁਰਿੰਦਰ ਸਿੰਘ, ਲਾਲ ਸਰੂਪ, ਸਿੰਗਾਰਾ ਸਿੰਘ, ਸੋਨੀ ਸਿੰਘ ਤੋਂ ਇਲਾਵਾ ਸੰਸਥਾ ਸੀ.ਜ਼ੀ .ਆਈ.ਐਲ ਦੇ ਨੁਮਾਇੰਦੇ ਵੀ ਸ਼ਾਮਿਲ ਸਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੋਵਿਡ ਟੀਕਾਕਰਨ ਦੇ ਬਾਵਜੂਦ ਆਸਟ੍ਰੇਲੀਆਈ ਕੌਮਾਂਤਰੀ ਸਰਹੱਦਾਂ ਖੋਲ੍ਹਣ ਲਈ ਲੱਗੇਗਾ ਸਮਾਂ
NEXT STORY