ਬੀਜਿੰਗ (ਵਾਰਤਾ)— ਚੀਨ ਦੇ ਦੱਖਣੀ ਸੂਬੇ ਹੇਨਾਨ ਵਿਚ ਬੁੱਧਵਾਰ ਨੰ ਭਿਆਨਕ ਚੱਕਰਵਾਤੀ ਤੂਫਾਨ 'ਮੂਨ' ਨੇ ਦਸਤਕ ਦਿੱਤੀ। ਇਸ ਕਾਰਨ ਸਮੁੰਦਰੀ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਦੀ ਓਪਰੇਟਿੰਗ ਰੱਦ ਕਰ ਦਿੱਤੀ ਗਈ। ਮੂਨ ਇਸ ਸਾਲ ਚੀਨ ਵਿਚ ਦਸਤਕ ਦੇਣ ਵਾਲਾ ਪਹਿਲਾ ਤੂਫਾਨ ਹੈ। ਸੂਬਾਈ ਮੌਸਮ ਵਿਭਾਗ ਨੇ ਦੱਸਿਆ ਕਿ ਉੂਸ਼ਣ ਕਟੀਬੰਧੀ ਤੂਫਾਨ ਦੇਰ ਰਾਤ 12:45 'ਤੇ ਚੀਨ ਪਹੁੰਚਿਆ। ਇਸ ਕਾਰਨ 18 ਮੀਟਰ ਪ੍ਰਤੀ ਸੈਕੰਡ ਦੀ ਗਤੀ ਨਾਲ ਹਵਾਵਾਂ ਚੱਲੀਆਂ। ਮੌਮਸ ਵਿਭਾਗ ਦੇ ਅਨੁਮਾਨ ਜ਼ਾਹਰ ਕੀਤਾ ਹੈ ਕਿ ਮੂਨ ਦੱਖਣੀ ਟਾਪੂ ਤੋਂ ਲੰਘਦਾ ਹੋਇਆ ਦੁਪਹਿਰ ਬਾਅਦ ਚੱਕਰਵਾਤ ਦੇ ਰੂਪ ਵਿਚ ਬੀਬੂ ਬੇਅ ਵਿਚ ਦਾਖਲ ਹੋਵੇਗਾ। ਇਸ ਮਗਰੋਂ ਉਹ ਉੱਤਰੀ ਵੀਅਤਨਾਮ ਵੱਲ ਵੱਧ ਜਾਵੇਗਾ।
ਵਿਭਾਗ ਨੇ ਇਹ ਚਿਤਾਵਨੀ ਵੀ ਦਿੱਤੀ ਕਿ ਟਾਪੂ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਭਾਰੀ ਮੀਂਹ ਪਵੇਗਾ ਅਤੇ ਤੇਜ਼ ਹਵਾਵਾਂ ਚੱਲਣਗੀਆਂ। ਤੂਫਾਨ ਦੀ ਸੰਭਾਵਨਾ ਕਾਰਨ ਕਿਆਂਗਝੋਊ ਜਲਡਮਰੂਮੱਧ ਵਿਚ ਮੰਗਲਵਾਰ ਦੁਪਹਿਰ ਤੋਂ ਹੀ ਸਮੁੰਦਰੀ ਜਹਾਜ਼ਾਂ ਦੀ ਓਪਰੇਟਿੰਗ ਬੰਦ ਕਰ ਦਿੱਤੀ ਗਈ। ਇਸ ਦੇ ਇਲਾਵਾ ਮੰਗਲਵਾਰ ਰਾਤ 9 ਵਜੇ ਤੋਂ 30 ਤੋਂ ਵੱਧ ਉਡਾਣਾਂ ਨੂੰ ਜਾਂ ਤਾਂ ਰੱਦ ਕਰ ਦਿੱਤਾ ਗਿਆ ਜਾਂ ਦੇਰੀ ਨਾਲ ਚਲਾਇਆ ਗਿਆ। ਤੂਫਾਨ ਕਾਰਨ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਪ੍ਰਸ਼ਾਸਨ ਨੇ ਤੂਫਾਨ ਦੇ ਮੱਦੇਨਜ਼ਰ ਤਿਆਰੀ ਕੀਤੀ ਹੋਈ ਹੈ ਜਿਸ ਕਾਰਨ ਜਾਨ-ਮਾਲ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ।
ਅਮਰੀਕਾ 'ਚ ਮੈਕਸੀਕੋ ਤੋਂ ਆਏ ਪਪੀਤਿਆਂ ਨੇ ਫੈਲਾਈ ਬੀਮਾਰੀ, ਅਲਰਟ ਜਾਰੀ
NEXT STORY