ਵਾਸ਼ਿੰਗਟਨ— ਅਮਰੀਕਾ 'ਚ ਪਪੀਤਿਆਂ ਕਾਰਨ ਸਾਲਮੋਨੇਲਾ ਬੈਕਟੀਰੀਆ ਦਾ ਇਨਫੈਕਸ਼ਨ ਫੈਲਣ ਦੀ ਪੁਸ਼ਟੀ ਹੋਈ ਹੈ ਅਤੇ ਇਸ ਮਗਰੋਂ 'ਸੈਂਟਰ ਫਾਰ ਡਿਜ਼ੀਜ਼ ਕੰਟਰੋਲ' ਨੇ ਅਲਰਟ ਜਾਰੀ ਕੀਤਾ ਹੈ। ਮੈਕਸੀਕੋ ਤੋਂ ਆ ਰਹੇ ਇਨ੍ਹਾਂ ਪਪੀਤਿਆਂ ਕਾਰਨ ਅਮਰੀਕਾ ਦੇ 8 ਸੂਬਿਆਂ 'ਚ 62 ਲੋਕ ਬੀਮਾਰ ਹੋ ਗਏ। ਇਨ੍ਹਾਂ 'ਚੋਂ 40 ਫੀਸਦੀ ਨੂੰ ਹਸਪਤਾਲਾਂ 'ਚ ਭਰਤੀ ਕਰਨਾ ਪਿਆ। ਅਮਰੀਕਾ 'ਚ 97 ਫੀਸਦੀ ਤਕ ਪਪੀਤੇ ਮੈਕਸੀਕੋ ਤੋਂ ਆਉਂਦੇ ਹਨ।
2017 'ਚ 23 ਅਮਰੀਕੀ ਸੂਬਿਆਂ ਦੇ 220 ਲੋਕ ਇਸ ਇਨਫੈਕਸ਼ਨ ਦੀ ਲਪੇਟ 'ਚ ਆਏ ਸਨ। ਉਸ ਸਮੇਂ ਦੂਸ਼ਿਤ ਭੋਜਨ ਤੇ ਪਾਣੀ ਕਾਰਨ ਇਹ ਬੈਕਟੀਰੀਆ ਫੈਲਿਆ ਸੀ। ਮਰੀਜ਼ ਨੂੰ ਤੁਰੰਤ ਲੱਛਣ ਦਿਖਾਈ ਨਹੀਂ ਦਿੰਦੇ, ਇਸੇ ਲਈ ਉਹ ਅਣਗਹਿਲੀ ਕਰ ਲੈਂਦੇ ਹਨ। ਇਨਫੈਕਸ਼ਨ ਦੇ 72 ਘੰਟਿਆਂ ਦੇ ਅੰਦਰ ਡਾਈਰੀਆ, ਬੁਖਾਰ, ਪੇਟ ਦੀ ਸਮੱਸਿਆ ਆਦਿ ਹੁੰਦੇ ਹਨ। ਦੁਨੀਆ ਭਰ 'ਚ 2300 ਤਰ੍ਹਾਂ ਦੇ ਸਾਲਮੋਨੇਲਾ ਦੇ ਬੈਕਟੀਰੀਆ ਪਾਏ ਜਾਂਦੇ ਹਨ।
ਅਮਰੀਕਾ 'ਚ ਅੱਧੇ ਤੋਂ ਜ਼ਿਆਦਾ ਇਨਫੈਕਸ਼ਨ ਦਾ ਕਾਰਨ ਸਾਲਮੋਨੇਲਾ ਏਂਟੇਰਿਟਾਇਡਿਸ ਅਤੇ ਸਾਲਮੋਨੇਲਾ ਟਿਫਿਮਿਊਰਿਅਮ ਹੈ। ਹਾਲਾਂਕਿ ਵਰਤਮਾਨ 'ਚ ਫੈਲੇ ਇਨਫੈਕਸ਼ਨ ਦਾ ਕਾਰਨ ਸਾਲਮੋਨੇਲਾ ਯੁਗਾਂਡਾ ਬੈਕਟੀਰੀਆ ਹੈ।
'ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ' ਅਤੇ ਖੇਤੀ ਵਿਭਾਗ ਮੁਤਾਬਕ,''ਅਮਰੀਕਾ 'ਚ 97 ਫੀਸਦੀ ਪਪੀਤਾ ਮੈਕਸੀਕੋ ਤੋਂ ਇੰਪੋਰਟ ਕੀਤਾ ਜਾਂਦਾ ਹੈ। ਫਿਲਹਾਲ ਇਹ ਜਾਂਚ ਚੱਲ ਰਹੀ ਹੈ ਕਿ ਕਿਸ ਇਲਾਕੇ 'ਚੋਂ ਇਹ ਬੀਮਾਰ ਕਰਨ ਵਾਲਾ ਪਪੀਤਾ ਆ ਰਿਹਾ ਹੈ। ਅਮਰੀਕੀ ਲੋਕਾਂ ਦੀ ਮੰਗ ਹੈ ਕਿ ਸ਼ਾਪਿੰਗ ਮਾਲਜ਼ 'ਚ ਵੇਚਣ ਲਈ ਰੱਖੇ ਗਏ ਪਪੀਤੇ ਇੱਥੋਂ ਹਟਾ ਦੇਣੇ ਚਾਹੀਦੇ ਹਨ।
ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਉਣ ਮਗਰੋਂ 'ਫੂਡ ਐਂਡ ਡਰਗਜ਼ ਐਡਮਨਿਸਟ੍ਰੇਸ਼ਨ ਦੀਆਂ ਸੁਰੱਖਿਆ ਨੀਤੀਆਂ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਰਫ ਪਪੀਤੇ 'ਤੇ ਰੋਕ ਲਗਾਉਣਾ ਹੀ ਸਮੱਸਿਆ ਦਾ ਹੱਲ ਨਹੀਂ ਹੈ। ਇਸ ਲਈ ਹੋਰ ਵੀ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ।
ਪਾਕਿ ਏਅਰਸਪੇਸ ਬੰਦ ਹੋਣ ਨਾਲ 400 ਫਲਾਈਟਾਂ 'ਤੇ ਅਸਰ, 100 ਮਿਲੀਅਨ ਡਾਲਰ ਦਾ ਨੁਕਸਾਨ
NEXT STORY