ਵਾਸ਼ਿੰਗਟਨ - ਜੂਨ 2020 ’ਚ ਗਲਵਾਨ ਘਾਟੀ ’ਚ ਹੋਈ ਝੜਪ ਤੋਂ ਬਾਅਦ ਚੀਨ ਨੇ ਭਾਰਤ ਨਾਲ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ’ਤੇ ਆਪਣੀ ਫੌਜ ਦੀ ਕਾਫੀ ਮੌਜੂਦਗੀ ਬਣਾਈ ਰੱਖੀ ਹੈ। ਕੁਝ ਖੇਤਰਾਂ ’ਚ ਕੁਝ ਫੌਜ ਦੀਆਂ ਟੁਕੜੀਆਂ ਦੇ ਪਿੱਛੇ ਹਟਣ ਦੇ ਬਾਵਜੂਦ, ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਨੇ ਆਪਣੀ ਸਥਿਤੀ ਜਾਂ ਗਿਣਤੀ ’ਚ ਕਮੀ ਨਹੀਂ ਕੀਤੀ ਹੈ। ਇਸ ਗੱਲ ਦਾ ਖੁਲਾਸਾ ਪੈਂਟਾਗਨ ਦੀ ਰਿਪੋਰਟ ’ਚ ਹੋਇਆ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨ ਨੇ ਲੱਦਾਖ ਤੋਂ ਅਰੁਣਾਚਲ ਪ੍ਰਦੇਸ਼ ਤੱਕ ਫੈਲੀ 3488 ਕਿਲੋਮੀਟਰ ਲੰਬੀ ਐੱਲ. ਏ. ਸੀ. ’ਤੇ ਲੱਗਭਗ 1,20,000 ਫੌਜੀਆਂ ਨੂੰ ਤਾਇਨਾਤ ਰੱਖਿਆ ਹੈ। ਫੌਜੀਆਂ ਤੋਂ ਇਲਾਵਾ ਪੀ. ਐੱਲ. ਏ. ਨੇ ਟੈਂਕ, ਹਾਵਿਟਜ਼ਰ, ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਅਤੇ ਹੋਰ ਆਧੁਨਿਕ ਮਿਲਟਰੀ ਉਪਕਰਨਾਂ ਸਮੇਤ ਭਾਰੀ ਹਥਿਆਰ ਪ੍ਰਣਾਲੀਆਂ ਨੂੰ ਤਾਇਨਾਤ ਕੀਤਾ ਹੈ। 2024 ਦੇ ਅੱਧ ਤੱਕ ਚੀਨ ਕੋਲ 600 ਤੋਂ ਵੱਧ ਆਪ੍ਰੇਸ਼ਨਲ ਪ੍ਰਮਾਣੂ ਹਥਿਆਰ ਸਨ, ਜਿਨ੍ਹਾਂ ਦੀ ਗਿਣਤੀ 2030 ਤੱਕ 1,000 ਤੋਂ ਵੱਧ ਹੋਣ ਦੀ ਉਮੀਦ ਹੈ।
ਟਰੂਡੋ ਦੀ ਕੁਰਸੀ ਜਾਣ ਦੀ ਤਰੀਕ ਆ ਗਈ, 27 ਜਨਵਰੀ ਨੂੰ ਆਵੇਗਾ ਬੇਭਰੋਸਗੀ ਮਤਾ
NEXT STORY