ਨਵੀਂ ਦਿੱਲੀ- ਦੇਸ਼ ਦੀ ਪ੍ਰਮੁੱਖ ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ ਓਲਾ ਇਲੈਕਟ੍ਰਿਕ ਨੇ ਆਪਣੀਆਂ ਸੇਵਾਵਾਂ 'ਚ ਵੱਡੇ ਪੈਮਾਨੇ 'ਤੇ ਸੁਧਾਰ ਲਈ ਵਿਕਰੀ ਤੋਂ ਬਾਅਦ ਦੀਆਂ ਸਮੱਸਿਆਵਾਂ ਦੂਰ ਕਰਨ ਅਤੇ ਗਾਹਕਾਂ ਮਦਦ ਨੂੰ ਸਥਿਰ ਕਰਨ ਲਈ ਦੇਸ਼ ਭਰ 'ਚ 250 ਮੈਂਬਰੀ ਰੈਪਿਡ ਰਿਸਪਾਂਸ ਟੀਮ ਤਾਇਨਾਤ ਕੀਤੀ ਹੈ। ਕੰਪਨੀ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਸ ਦਲ ਨੂੰ ਤਕਨੀਸ਼ੀਅਨ ਅਤੇ ਸੰਚਾਲਨ ਮਾਹਰ ਸ਼ਾਮਲ ਹੈ। ਇਨ੍ਹਾਂ ਦੀ ਅਗਵਾਈ ਮੁੱਖ ਲੀਡਰਸ਼ਿਪ ਟੀਮ ਕਰ ਰਹੀ ਹੈ ਜੋ ਪੈਂਡਿੰਗ ਮੁਰੰਮਤ ਕੰਮਾਂ ਨੂੰ ਪੂਰਾ ਕਰਦਾ ਹੈ।
ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
ਇਸ ਸੇਵਾ ਕੋਸ਼ਿਸ਼ ਨਾਲ ਜੁੜੇ ਇਕ ਸੂਤਰ ਨੇ ਕਿਹਾ,''ਕੰਪਨੀ ਦੀ 'ਹਾਈਪਰਸਰਵਿਸ' ਪਹਿਲ ਦਾ ਮਕਸਦ ਭਾਰਤ 'ਚ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ 'ਸਰਵਿਸਿੰਗ' ਦੇ ਤਰੀਕੇ 'ਚ ਪਰਿਵਰਤਨ ਲਿਆਉਣਾ ਹੈ। ਕੰਪਨੀ ਨੇ ਇਸ ਪਹਿਲ ਦੇ ਅਧੀਨ ਬੈਂਗਲੁਰੂ 'ਚ ਪੈਂਡਿੰਗ ਸਮੱਸਿਆਵਾਂ ਦਾ ਨਿਪਟਾਨ ਕਰ ਲਿਆ ਹੈ। ਦੇਸ਼ ਭਰ ਦੇ ਹੋਰ ਸ਼ਹਿਰਾਂ 'ਚ ਵੀ ਇਸੇ ਢਾਂਚੇ ਨੂੰ ਲਾਗੂ ਕੀਤਾ ਜਾਵੇਗਾ।'' ਓਲਾ ਇਲੈਕਟ੍ਰਿਕ ਦੇ ਸੰਸਥਾਪਕ ਭਵਿਸ਼ ਅਗਰਵਾਲ ਦੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਉਹ ਵੀ ਜ਼ਮੀਨੀ ਪੱਧਰ 'ਤੇ ਇਨ੍ਹਾਂ ਕੋਸ਼ਿਸ਼ਾਂ 'ਚ ਸ਼ਾਮਲ ਰਹੇ ਹਨ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੀਆਂ iPhone ਦੇ ਇਸ ਮਾਡਲ ਦੀਆਂ ਕੀਮਤਾਂ ! ਹਜ਼ਾਰਾਂ ਰੁਪਏ ਹੋ ਗਿਆ ਸਸਤਾ
ਬੰਦ ਹੋਣ ਵਾਲਾ ਹੈ ਫੇਸਬੁੱਕ ਤੇ ਇੰਸਟਾਗ੍ਰਾਮ! ਪੋਸਟਿੰਗ ਜ਼ੀਰੋ ਦਾ ਨੌਜਵਾਨਾਂ 'ਚ ਕ੍ਰੇਜ਼, ਜਾਣੋ ਕੀ ਹੈ ਇਹ
NEXT STORY