ਇੰਟਰਨੈਸ਼ਨਲ ਡੈਸਕ- ਅਮਰੀਕਾ ਨਾਲ ਛਿੜੀ ਟੈਰਿਫ ਵਾਰ ਦੇ ਵਿਚਕਾਰ ਚੀਨ ਦੇ ਹੱਥ ਇੱਕ ਵੱਡਾ ਖਜ਼ਾਨਾ ਲੱਗਾ ਹੈ। ਚੀਨ ਨੇ ਦੋ ਸ਼ੇਲ ਤੇਲ ਖੇਤਰ ਲੱਭੇ ਹਨ। ਇਨ੍ਹਾਂ ਦੋਵਾਂ ਤੇਲ ਭੰਡਾਰਾਂ 'ਚ ਕੁੱਲ 18 ਕਰੋੜ ਟਨ ਤੇਲ ਦਾ ਭੰਡਾਰ ਹੈ। ਚੀਨ ਜੈਵਿਕ ਇੰਧਨ ਲਈ ਨਿਰਯਾਤ 'ਤੇ ਬਹੁਤ ਜ਼ਿਆਦਾ ਨਿਰਭਰ ਹੈ ਅਤੇ ਨਵੀਂ ਖੋਜ ਨਿਰਯਾਤ 'ਤੇ ਆਪਣੀ ਨਿਰਭਰਤਾ ਨੂੰ ਘਟਾਉਣ ਦੇ ਉਸਦੇ ਯਤਨਾਂ ਨੂੰ ਮਜ਼ਬੂਤੀ ਮਿਲੇਗੀ।
ਚੀਨ ਦੇ ਸਭ ਤੋਂ ਵੱਡੇ ਤੇਲ ਰਿਫਾਇਨਰ ਸਿਨੋਪੇਕ ਨੇ ਸੋਮਵਾਰ ਨੂੰ ਇਨ੍ਹਾਂ ਖੋਜਾਂ ਦਾ ਐਲਾਨ ਕੀਤਾ। ਕੰਪਨੀ ਨੇ ਕਿਹਾ ਕਿ ਤੇਲ ਦੇ ਭੰਡਾਰ ਉੱਤਰ-ਪੂਰਬੀ ਚੀਨ ਵਿੱਚ ਬੋਹਾਈ ਖਾੜੀ ਬੇਸਿਨ ਅਤੇ ਪੂਰਬੀ ਸੂਬੇ ਜਿਆਂਗਸੂ ਵਿੱਚ ਸੁਬੇਈ ਬੇਸਿਨ ਵਿੱਚ ਸਥਿਤ ਹਨ।
ਚੀਨ ਦੀ ਸਰਕਾਰੀ ਖ਼ਬਰ ਏਜੰਸੀ ਸ਼ਿਨਹੂਆ ਦੇ ਅਨੁਸਾਰ, ਸ਼ੁਰੂਆਤੀ ਮੁਲਾਂਕਣ ਦਰਸਾਉਂਦੇ ਹਨ ਕਿ ਦੋਵੇਂ ਸ਼ੇਲ ਤੇਲ ਖੇਤਰਾਂ ਵਿੱਚ ਲੰਬੇ ਸਮੇਂ ਲਈ ਟਿਕਾਊ ਤੇਲ ਉਤਪਾਦਨ ਕਰਨ ਦੀ ਸਮਰੱਥਾ ਹੈ। ਇਹ ਪਹਿਲੀ ਵਾਰ ਹੈ ਜਦੋਂ ਚੀਨ ਨੇ ਸ਼ੇਲ ਤੇਲ ਭੰਡਾਰਾਂ ਦਾ ਮੁਲਾਂਕਣ ਕਰਨ ਲਈ ਘਰੇਲੂ ਤੌਰ 'ਤੇ ਵਿਕਸਤ ਮਾਪਦੰਡਾਂ ਦੀ ਵਰਤੋਂ ਕੀਤੀ ਹੈ।
ਚੀਨ ਜੈਵਿਕ ਇੰਧਨ, ਲਿਥੀਅਮ, ਕੋਬਾਲਟ ਅਤੇ ਦੁਰਲੱਭ ਧਰਤੀ ਦੀਆਂ ਧਾਤਾਂ ਸਮੇਤ ਮਹੱਤਵਪੂਰਨ ਕੁਦਰਤੀ ਸਰੋਤਾਂ ਦੇ ਘਰੇਲੂ ਸਰੋਤਾਂ ਦੀ ਭਾਲ ਕਰਦੇ ਕਰ ਰਿਹਾ ਹੈ ਅਤੇ ਇਸੇ ਕ੍ਰਮ 'ਚ ਉਸਨੂੰ ਤੇਲ ਭੰਡਾਰ ਲੱਭੇ ਹਨ। ਇਨ੍ਹਾਂ ਕੁਦਰਤੀ ਸਰੋਤਾਂ ਦੀ ਪੜਚੋਲ ਕਰਨ ਲਈ ਚੀਨ ਨੇ ਦੇਸ਼ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ 2011 ਵਿੱਚ 'ਦਿ ਮਿਨਰਲ ਐਕਸਪਲੋਰੇਸ਼ਨ ਬ੍ਰੇਕਥਰੂ ਸਟ੍ਰੈਟਜੀ' ਸ਼ੁਰੂ ਕੀਤੀ।
ਚੀਨ ਦੇ ਕੁਦਰਤੀ ਸਰੋਤ ਮੰਤਰਾਲੇ ਨੇ ਪਿਛਲੇ ਹਫ਼ਤੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਪਿਛਲੇ ਚਾਰ ਸਾਲਾਂ ਵਿੱਚ ਇਹ ਕਾਰਜ ਤੇਜ਼ੀ ਨਾਲ ਅੱਗੇ ਵਧਿਆ ਹੈ, ਜਿਸ ਦੇ ਨਤੀਜੇ ਵਜੋਂ 10 ਨਵੇਂ ਤੇਲ ਖੇਤਰਾਂ ਦੀ ਖੋਜ ਹੋਈ ਹੈ। ਇਨ੍ਹਾਂ ਵਿੱਚੋਂ ਹਰੇਕ ਕੋਲ 10 ਕੋਰੜ ਟਨ ਤੋਂ ਵੱਧ ਤੇਲ ਦੇ ਭੰਡਾਰ ਹਨ। 19 ਕੁਦਰਤੀ ਗੈਸ ਖੇਤਰਾਂ ਦੀ ਖੋਜ ਕੀਤੀ ਗਈ ਹੈ ਜਿਨ੍ਹਾਂ ਵਿੱਚ 100 ਅਰਬ ਘਣ ਮੀਟਰ ਤੋਂ ਵੱਧ ਗੈਸ ਭੰਡਾਰ ਹਨ। ਇਸ ਮੁਹਿੰਮ ਤਹਿਤ 10 ਵੱਡੇ ਯੂਰੇਨੀਅਮ ਭੰਡਾਰ ਵੀ ਲੱਭੇ ਗਏ ਹਨ।
ਸੰਬੋਧਨ 'ਚ Trump ਨੇ ਇਨ੍ਹਾਂ ਕਾਰਵਾਈਆਂ ਦਾ ਲਿਆ ਕ੍ਰੈਡਿਟ
NEXT STORY