ਬੀਜਿੰਗ– ਊਰਜਾ ਦੀ ਵਧਦੀ ਮੰਗ ਅਤੇ ਕੋਲੇ ਦੀ ਵਰਤੋਂ ’ਤੇ ਸਖਤ ਪਾਬੰਦੀਆਂ ਦੇ ਚਲਦੇ ਚੀਨ ਭਾਰਤੀ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ। ਜ਼ਬਰਦਸਤ ਗਰਮੀ, ਊਰਜਾ ਦੀ ਮੰਗ ਅਤੇ ਕੋਲੇ ਦੀ ਕਮੀ ਦੇਸ਼ ਦੇ ਬਿਜਲੀ ਗ੍ਰਿਡ ਨੂੰ ਤਿਹਰਾ ਝਟਕਾ ਦੇ ਰਹੀ ਹੈ ਅਤੇ ਇਹ ਸਮੱਸਿਆ ਅਗਲੇ ਕਈ ਮਹੀਨਿਆਂ ਤਕ ਬਣੀ ਰਹਿ ਸਕਦੀ ਹੈ ਜਿਸ ਨਾਲ ਦੇਸ਼ ਦੇ ਆਰਥਿਕ ਵਿਕਾਸ ਅਤੇ ਗਲੋਬਲ ਵਪਾਸ ’ਤੇ ਦਬਾਅ ਪੈ ਸਕਦਾ ਹੈ।
ਸੀ.ਐੱਨ.ਐੱਨ. ਦੀ ਰਿਪੋਰਟ ਮੁਤਾਬਕ, ਲਗਭਗ ਇਕ ਦਰਜ ਚੀਨੀ ਪ੍ਰਾਂਤ ਇਸ ਸਮੇਂ ਕਈ ਹਫਤਿਆਂ ਤੋਂ ਬਿਜਲੀ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ’ਚ ਉਹ ਸੂਬੇ ਵੀ ਸ਼ਾਮਲ ਹਨ ਜੋ ਦੇਸ਼ ਦੇ ਆਰਥਿਕ ਵਿਕਾਸ ਲਈ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਚੀਨ ਦੇ ਆਰਥਿਕ ਉਤਪਾਦਨ ਦਾ 10 ਫੀਸਦੀ ਤੋਂ ਜ਼ਿਆਦਾ ਦੇਣ ਵਾਲਾ ਦੇਸ਼ ਦਾ ਵੱਡਾ ਨਿਰਮਾਣ ਕੇਂਦਰ ਗਵਾਂਗਡੋਂਗ ਸੂਬਾ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਬਿਜਲੀ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਬਿਜਲੀ ਦੀ ਕਟੌਤੀ ਦੇ ਚਲਦੇ ਇਥੋਂ ਦੀਆਂ ਕੰਪਨੀਆਂ ਹਰ ਹਫਤੇ ਕੁਝ ਦਿਨਾਂ ਲਈ ਕੰਮ ਬੰਦ ਕਰਨ ਲਈ ਮਜ਼ਬੂਰ ਹਨ। ਘੱਟੋ-ਘੱਟ 9 ਪ੍ਰਾਂਤਾਂ ਨੇ ਕਿਹਾ ਹੈ ਕਿ ਉਹ ਇਸੇ ਤਰ੍ਹਾਂ ਦੇ ਮੁੱਦਿਆਂ ਨਾਲ ਜੂਝ ਰਹੇ ਹਨ, ਜਿਨ੍ਹਾਂ ’ਚ ਯੁਨਾਨ, ਗੁਆੰਗਸ਼ੀ ਅਤੇ ਝੇਜੀਆਂਗ ਦੇ ਨਿਰਮਾਣ ਕੇਂਦਰ ਸ਼ਾਮਲ ਹਨ।
ਮੌਜੂਦਾ ਸਥਿਤੀ 2011 ਤੋਂ ਬਾਅਦ ਚੀਨ ’ਚ ਸਭ ਤੋਂ ਖਰਾਬ ਊਰਜਾ ਦੀ ਕਮੀ ਨੂੰ ਦਰਸ਼ਾਉਂਦੀ ਹੈ, ਜਦੋਂ ਸੋਕੇ ਅਤੇ ਕੋਲੇ ਦੀਆਂ ਵਧਦੀਆਂ ਕੀਮਾਂ ਨੇ ਬਿਜਲੀ ਦੀ ਵਰਤੋਂ ਨੂੰ ਰੋਕਣ ਲਈ 17 ਪ੍ਰਾਂਤਾਂ ਜਾਂ ਖੇਤਰਾਂ ਨੂੰ ਪਿੱਛੇ ਧੱਕ ਦਿੱਤਾ ਸੀ। ਇਥੋਂ ਤਕ ਕਿ ਦੇਸ਼ ਦੇ ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਨੇ ਵੀ ਬੁੱਧਵਾਰ ਨੂੰ ਸਵਿਕਾਰ ਕੀਤਾ ਕਿ ਬਿਜਲੀ ਦੀ ਕਮੀ ਨੇ ਜੂਨ ’ਚ ਚੀਨ ’ਚ ਫੈਕਟਰੀ ਗਤੀਵਿਧੀ ਦੇ ਵਿਕਾਸ ’ਚ ਮੰਦੀ ਦਾ ਵੀ ਯੋਗਦਾਨ ਦਿੱਤਾ। ਮੌਜੂਦਾ ਬਿਜਲੀ ਦੀ ਸਥਿਤੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ 2060 ਤਕ ਕਾਰਬਨ-ਤਟਸਥ ਚੀਨ ਲਈ ਇਕ ਚੁਣੌਤੀ ਪੇਸ਼ ਕਰ ਰਹੀ ਹੈ।
70 ਸਾਲ ਦੀ ਕੋਸ਼ਿਸ਼ ਮਗਰੋਂ WHO ਨੇ ਚੀਨ ਨੂੰ ਮਲੇਰੀਆ ਮੁਕਤ ਕੀਤਾ ਘੋਸ਼ਿਤ
NEXT STORY