ਬੀਜਿੰਗ (ਏਜੰਸੀ)- ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸੋਮਵਾਰ ਨੂੰ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਕਿਹਾ ਕਿ ਉਹ ਯੂਕ੍ਰੇਨ ਵਿੱਚ ਜੰਗ ਨੂੰ ਖਤਮ ਕਰਨ ਲਈ ਅਮਰੀਕਾ ਨਾਲ ਗੱਲਬਾਤ ਸ਼ੁਰੂ ਕਰਨ ਦੇ ਮਾਸਕੋ ਦੇ ਯਤਨਾਂ ਤੋਂ ਖੁਸ਼ ਹਨ। ਸਰਕਾਰੀ ਪ੍ਰਸਾਰਕ ਸੀਸੀਟੀਵੀ ਦੇ ਅਨੁਸਾਰ, ਪੁਤਿਨ ਨੇ ਸ਼ੀ ਨੂੰ ਅਮਰੀਕਾ ਨਾਲ ਹਾਲੀਆ ਗੱਲਬਾਤ ਬਾਰੇ ਜਾਣਕਾਰੀ ਦਿੱਤੀ। ਰਿਪੋਰਟ ਦੇ ਅਨੁਸਾਰ, ਸ਼ੀ ਨੇ ਕਿਹਾ ਕਿ "ਚੀਨ ਖੁਸ਼ ਹੈ ਕਿ ਰੂਸ ਅਤੇ ਸਬੰਧਤ ਧਿਰਾਂ ਨੇ ਸੰਕਟ ਨੂੰ ਹੱਲ ਕਰਨ ਲਈ ਸਕਾਰਾਤਮਕ ਯਤਨ ਕੀਤੇ ਹਨ।"
ਕ੍ਰੇਮਲਿਨ (ਰੂਸੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫ਼ਤਰ) ਵੱਲੋਂ ਜਾਰੀ ਇੱਕ ਬਿਆਨ ਦੇ ਅਨੁਸਾਰ, ਚੀਨੀ ਪੱਖ ਨੇ ਰੂਸ ਅਤੇ ਅਮਰੀਕਾ ਵਿਚਕਾਰ ਗੱਲਬਾਤ ਲਈ "ਸਮਰਥਨ ਪ੍ਰਗਟ ਕੀਤਾ" ਅਤੇ ਕਿਹਾ ਕਿ ਉਹ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕਰਨ ਵਿੱਚ ਮਦਦ ਕਰਨ ਲਈ ਤਿਆਰ ਹੈ। ਸ਼ੀ ਅਤੇ ਪੁਤਿਨ ਵਿਚਕਾਰ ਇਹ ਗੱਲਬਾਤ ਉਸ ਸਮੇਂ ਹੋਈ ਜਦੋਂ ਕਈ ਯੂਰਪੀਅਨ ਅਤੇ ਕੈਨੇਡੀਅਨ ਨੇਤਾ ਸੋਮਵਾਰ ਨੂੰ ਯੂਕਰੇਨ ਦੀ ਰਾਜਧਾਨੀ ਵਿੱਚ ਰੂਸ ਦੇ ਹਮਲੇ ਦੇ ਤਿੰਨ ਸਾਲ ਪੂਰੇ ਹੋਣ ਮੌਕੇ ਕੀਵ ਪ੍ਰਤੀ ਸਮਰਥਨ ਦਿਖਾਉਣ ਲਈ ਪਹੁੰਚੇ ਹਨ।
ਇਰਾਕ ਦੀ ਆਬਾਦੀ 4.61 ਕਰੋੜ ਤੱਕ ਪਹੁੰਚੀ: ਜਨਗਣਨਾ
NEXT STORY