ਬੀਜਿੰਗ : ਐਡਵਾਂਸਡ ਫਾਈਟਰ ਜੈੱਟ ਲਈ ਚੀਨ ਦੁਨੀਆ ਦੀ ਸਭ ਤੋਂ ਖ਼ਤਰਨਾਕ ਸੁਰੰਗ ਬਣਾ ਰਿਹਾ ਹੈ, ਜੋ ਦੁਨੀਆ ਵਿਚ ਹੁਣ ਤੱਕ ਨਹੀਂ ਹੈ। ਚੀਨ ਵਿੰਡ ਟਨਲ ਦੇਸ਼ ਨੂੰ ਦੁਨੀਆ ਤੋਂ ਕਈ ਦਹਾਕੇ ਅੱਗੇ ਲੈ ਜਾਵੇਗੀ। ਇਸ ਟਨਲ ਨੂੰ ਬਣਾਉਣ ’ਚ ਚੀਨ ਹਾਈਪਰਸੋਨਿਕ ਤਕਨੀਕ ਦੀ ਵਰਤੋਂ ਕਰ ਰਿਹਾ ਹੈ।
ਇਹ ਵੀ ਪੜ੍ਹੋ- ਕੁਲਭੂਸ਼ਣ ਮਾਮਲੇ 'ਤੇ ਝੁਕਿਆ ਪਾਕਿਸਤਾਨ, ਸਜ਼ਾ ਖ਼ਿਲਾਫ਼ ਅਪੀਲ ਦੀ ਦਿੱਤੀ ਇਜਾਜ਼ਤ
ਸੁਰੰਗ ਨੂੰ ਜੇ. ਐੱਫ.-22 ਵਿੰਡ ਟਨਲ ਦੇ ਤੌਰ ’ਤੇ ਦੱਸਿਆ ਜਾ ਰਿਹਾ ਹੈ। ਚੀਨ ਦੇ ਭੌਤਿਕ ਸ਼ਾਸਤਰੀਆਂ ਦਾ ਦਾਅਵਾ ਹੈ ਕਿ ਇਸ ਸੁਰੰਗ ਦੀ ਸਮਰੱਥਾ ਮੈਕ-30 ਭਾਵ 23 ਹਜ਼ਾਰ ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਆਉਂਦੀਆਂ ਫਲਾਈਟਸ ਦੀ ਹੈ। ਇਹ ਸਪੀਡ ਆਵਾਜ਼ ਦੀ ਰਫਤਾਰ ਨਾਲੋਂ 30 ਗੁਣਾ ਜ਼ਿਆਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜਲਦੀ ਹੀ ਇਹ ਸੁਰੰਗ ਆਪ੍ਰੇਸ਼ਨ ਸ਼ੁਰੂ ਕਰ ਦੇਵੇਗੀ। ਚਾਈਨੀਜ਼ ਅਕੈਡਮੀ ਆਫ ਸਾਇੰਸਿਜ਼ ਦੇ ਖੋਜੀ ਹੈਨ ਗਿਊਇਲਾਈ ਮੁਤਾਬਕ ਇਹ ਹਾਈਪਰਸੋਨਿਕ ਟਨਲ ਬੀਜਿੰਗ ਦੇ ਹੁਆਈਰੋਊ ਜ਼ਿਲੇ ਵਿਚ ਹੈ। ਇਸ ਸੁਰੰਗ ਤੋਂ ਬਾਅਦ ਚੀਨ ਪੱਛਮੀ ਦੇਸ਼ਾਂ ਤੋਂ ਤਕਨੀਕ ਦੇ ਲਿਹਾਜ਼ ਨਾਲ 20 ਤੋਂ 30 ਸਾਲ ਤੱਕ ਅੱਗੇ ਹੋ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਤਾਲਿਬਾਨ ਲਈ ਪਾਕਿ ਦੀਆਂ ਮਸਜਿਦਾਂ ’ਚ ਇਕੱਠਾ ਹੁੰਦੈ ਚੰਦਾ
NEXT STORY