ਬੀਜ਼ਿੰਗ - ਲੱਦਾਖ ਵਿਚ ਤਣਾਅ ਵਿਚਾਲੇ ਚੀਨੀ ਫੌਜ ਆਪਣੇ ਜਵਾਨਾਂ ਨੂੰ ਸੋਹਣਾ ਦਿਖਾਉਣ ਦੀ ਤਿਆਰੀ ਕਰ ਰਹੀ ਹੈ। ਚੀਨ ਦੀ ਸਰਕਾਰੀ ਮੀਡੀਆ 'ਗਲੋਬਲ ਟਾਈਮਸ' ਨੇ ਹਾਲ ਹੀ ਵਿਚ ਇਕ ਵੀਡੀਓ ਜਾਰੀ ਕੀਤੀ ਹੈ ਜਿਸ ਵਿਚ ਚੀਨੀ ਪੀ. ਐੱਲ. ਏ. ਦੇ ਜਵਾਨ ਲਿੱਪ ਬਾਮ ਅਤੇ ਸਨਸਕ੍ਰੀਨ ਲਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਦੌਰਾਨ ਚੀਨੀ ਫੌਜੀ ਤਿੱਬਤ ਦੀ ਉਚਾਈ ਵਾਲੇ ਮਾਹੌਲ ਵਿਚ ਆਪਣੀ ਚਮੜੀ ਨੂੰ ਲੈ ਕੇ ਗੱਲਾਂ ਕਰਦੇ ਸੁਣਾਈ ਦੇ ਰਹੇ ਹਨ।
ਗਲੋਬਲ ਟਾਈਮਸ ਨੇ ਜਾਰੀ ਕੀਤੀ ਵੀਡੀਓ
ਗਲੋਬਲ ਟਾਈਮਸ ਨੇ ਵੀਡੀਓ ਜਾਰੀ ਕਰ ਲਿਖਿਆ ਕਿ ਪੀ. ਐੱਲ. ਏ. ਦੇ ਫ੍ਰੰਟੀਅਰ ਗਾਰਡ ਸਕਿੱਨਕੇਅਰ 'ਤੇ ਜਾਣਕਾਰੀ ਦੇ ਰਹੇ ਹਨ। ਗਸ਼ਤ 'ਤੇ ਜਾਣ ਤੋਂ ਪਹਿਲਾਂ ਫੌਜੀ ਜਦ ਸਨਸਕ੍ਰੀਨ ਅਤੇ ਲਿੱਬ ਬਾਮ ਲਾਉਂਦੇ ਹਨ, ਉਦੋਂ ਉਨ੍ਹਾਂ ਦਾ ਗੰਭੀਰ ਦਿੱਖਣ ਵਾਲਾ ਚਿਹਰਾ ਸੋਹਣਾ ਬਣ ਜਾਂਦਾ ਹੈ। ਇਹ ਫੌਜੀ ਕ੍ਰੀਮ ਦੇ ਇਸਤੇਮਾਲ ਨੂੰ ਲੈ ਕੇ ਕੁਝ ਚੰਗੇ ਸੁਝਾਅ ਵੀ ਦੇ ਸਕਦੇ ਹਨ।
ਮਨੋਵਿਗਿਆਨਕ ਦਬਾਅ ਬਣਾਉਣਾ ਚਾਹੁੰਦੈ ਚੀਨ
ਚੀਨ ਦਾ ਗਲਤ ਪ੍ਰਚਾਰ ਤੰਤਰ ਭਾਰਤ 'ਤੇ ਮਨੋਵਿਗਿਆਨਕ ਦਬਾਅ ਬਣਾਉਣ ਅਤੇ ਆਪਣੀ ਜਨਤਾ ਨੂੰ ਖੁਸ਼ ਕਰਨ ਲਈ ਅਕਸਰ ਇਸ ਤਰ੍ਹਾਂ ਦੀ ਵੀਡੀਓ ਅਤੇ ਫੋਟੋ ਜਾਰੀ ਕਰਦਾ ਰਹਿੰਦਾ ਹੈ। ਇਸ ਤੋਂ ਪਹਿਲਾਂ ਵੀ ਚੀਨ ਦਾ ਦਾਅ ਉਲਟਾ ਪੈ ਚੁੱਕਿਆ ਹੈ ਅਤੇ ਉਸ ਦੀ ਥੂ-ਥੂ ਹੋ ਚੁੱਕੀ ਹੈ। ਚੀਨ ਇਹ ਦਿਖਾਉਣਾ ਚਾਹੁੰਦਾ ਹੈ ਕਿ ਉਹ ਆਪਣੇ ਫੌਜੀਆਂ ਦਾ ਕਿੰਨਾ ਧਿਆਨ ਰੱਖਦਾ ਹੈ। ਜਦਕਿ, ਅਸਲੀਅਤ ਇਹ ਹੈ ਕਿ ਕਮਿਊਨਿਸਟ ਚੀਨ ਵਿਚ ਕਿਸੇ ਨੂੰ ਵੀ ਵਿਰੋਧ ਕਰਨ ਦੀ ਆਜ਼ਾਦੀ ਨਹੀਂ ਹੈ।
ਗੁੱਬਾਰੇ ਨੂੰ ਰਾਕੇਟ ਲਾਂਚਰ ਦੀ ਸ਼ਕਲ ਦਿੱਤੀ
ਦਰਅਸਲ, ਚੀਨ ਦੀ ਫੌਜ ਪੀ. ਐੱਲ. ਏ. ਨੇ ਜਿਸ ਗੁੱਬਾਰੇ ਨੂੰ ਰਾਕੇਟ ਲਾਂਚਰ ਦੀ ਸ਼ਕਲ ਦਿੱਤੀ ਸੀ, ਉਹ ਇਕ ਥਾਂ ਤੋਂ ਪਿਚਕਿਆ ਹੋਇਆ ਸੀ। ਚੀਨ ਦੇ ਗਲਤ ਪ੍ਰਚਾਰ ਤੰਤਰ ਨੂੰ ਜਦ ਇਹ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਇਸ ਫੋਟੋ ਨੰ ਹਟਾ ਦਿੱਤਾ। ਹੁਣ ਸੋਸ਼ਲ ਮੀਡੀਆ ਵਿਚ ਚੀਨ ਦੀ ਜਮ ਕੇ ਕਿਰਕਿਰੀ ਹੋ ਰਹੀ ਹੈ। ਦਰਅਸਲ, ਜੰਗ ਵਿਚ ਆਪਣੇ ਦੁਸ਼ਮਣ ਦੇਸ਼ ਨੂੰ ਧੋਖਾ ਦੇਣ ਲਈ ਦੁਨੀਆ ਦੇ ਕਈ ਦੇਸ਼ ਨਕਲੀ ਹਥਿਆਰ ਤਾਇਨਾਤ ਕਰਦੇ ਹਨ।
ਡ੍ਰੋਨ ਗਾਇਬ, ਗੱਧਿਆਂ ਰਾਹੀਂ ਸਮਾਨ ਪਹੁੰਚਾ ਰਹੀ ਚੀਨੀ ਫੌਜ
ਗਲੋਬਲ ਟਾਈਮਸ ਨੇ ਰਿਪੋਰਟ ਵਿਚ ਲਿਖਿਆ ਹੈ ਕਿ ਚੀਨੀ ਫੌਜ ਦੀ ਤਿੱਬਤੀ ਮਿਲੀਸ਼ੀਆ ਪਰਿਵਹਨ ਇਕਾਈਆਂ ਸਰਹੱਦ 'ਤੇ ਜ਼ਿਆਦਾ ਉਚਾਈਆਂ 'ਤੇ ਸਥਿਤ ਮੁਸ਼ਕਿਲ ਵਾਤਾਵਰਣ ਵਿਚ ਸਪਲਾਈ ਕਰਨ ਲਈ ਇਕ ਵਿਹਾਰਕ ਪਹੁੰਚ ਦੇ ਰੂਪ ਵਿਚ ਗੱਧਿਆਂ ਅਤੇ ਘੋੜਿਆਂ ਦਾ ਵੀ ਇਸਤੇਮਾਲ ਕਰ ਰਹੀ ਹੈ। ਦੱਖਣੀ ਪੱਛਮੀ ਚੀਨ ਦੇ ਤਿੱਬਤ ਖੁਦਮੁਖਤਿਆਰੀ ਖੇਤਰ ਦੇ ਨਗਰੀ ਸੂਬੇ ਦੇ ਰੂਤੋਗ ਕਾਉਂਟੀ ਵਿਚ ਤਿੱਬਤੀ ਮਿਲੀਸ਼ੀਆ ਫੌਜ ਦੀ ਸਪਲਾਈ ਯੂਨਿਟ ਚੀਨੀ ਪੀਪਲਸ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਦੇ ਫੌਜੀਆਂ ਨੂੰ ਸਾਜੋ-ਸਮਾਨ ਪਹੁੰਚਾ ਰਹੀ ਹੈ।
ਪ੍ਰੋਪਗੰਡਾ ਫੈਲਾਉਣ ਵਿਚ ਲੱਗੀ ਚੀਨੀ ਮੀਡੀਆ
ਪ੍ਰੋਪੇਗੰਡਾ ਫੈਲਾਉਂਦੇ ਹੋਏ ਚੀਨੀ ਮੀਡੀਆ ਸੀ. ਸੀ. ਟੀ. ਵੀ. ਨੇ ਇਕ ਕਥਿਤ ਤਿੱਬਤੀ ਮਿਲੀਸ਼ੀਆ ਦੇ ਫੌਜੀ ਦਾ ਬਿਆਨ ਜਾਰੀ ਕੀਤਾ। ਜਿਸ ਵਿਚ ਉਹ ਚੀਨੀ ਫੌਜ ਨੂੰ ਆਪਣਾ ਸਮਰਥਨ ਦੇਣ ਦੀ ਗੱਲ ਕਹਿੰਦਾ ਸੁਣਾਈ ਦੇ ਰਿਹਾ ਹੈ। ਹਾਲਾਂਕਿ, ਇਸ ਦੀ ਪੁਸ਼ਟੀ ਨਹੀਂ ਹੋ ਪਾਈ ਹੈ ਕਿ ਉਹ ਤਿੱਬਤੀ ਮਿਲੀਸ਼ੀਆ ਦਾ ਹੀ ਫੌਜੀ ਸੀ ਜਾਂ ਕੋਈ ਹੋਰ। ਆਏ ਦਿਨ ਚੀਨ ਦੀ ਸਰਕਾਰ ਸਮਰਥਿਤ ਮੀਡੀਆ ਝੂਠੇ ਅਤੇ ਗਲਤ ਵੀਡੀਓ ਜਾਰੀ ਕਰ ਪ੍ਰੋਪੇਗੰਡਾ ਫੈਲਾਉਣ ਦੀ ਕੋਸ਼ਿਸ਼ ਕਰਦੀ ਹੈ।
ਬਾਈਡੇਨ ਦੀ ਪਤਨੀ ਜਿਲ ਰਚੇਗੀ ਇਤਿਹਾਸ, 231 ਸਾਲ 'ਚ ਪਹਿਲੀ ਵਾਰ ਕਰੇਗੀ ਇਹ ਕੰਮ
NEXT STORY