ਕਿੰਘਾਈ— ਚੀਨ ਦੇ ਸੂਬੇ ਕਿੰਘਾਈ 'ਚ ਬੁੱਧਵਾਰ ਤੜਕੇ 4.30 ਵਜੇ ਜ਼ਮੀਨ ਖਿਸਕ ਗਈ। ਇਸ ਕਾਰਨ 9 ਲੋਕ ਮਲਬੇ 'ਚ ਫੱਸ ਗਏ, ਜਿਨ੍ਹਾਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ। ਬਚਾਅ ਕਰਮਚਾਰੀਆਂ ਨੇ ਕਿਹਾ ਕਿ ਰਾਹਤ ਕਰਮਚਾਰੀਆਂ ਨੇ 3 ਵਿਅਕਤੀਆਂ ਨੂੰ ਤਾਂ ਮਲਬੇ 'ਚੋਂ ਕੱਢ ਲਿਆ ਪਰ ਅਜੇ ਤਕ ਬਾਕੀ 6 ਨੂੰ ਬਚਾਉਣ ਲਈ ਮੁਹਿੰਮ ਚੱਲ ਰਹੀ ਹੈ।
ਜ਼ਮੀਨ ਖਿਸਕਣ ਦੀ ਇਹ ਵਾਰਦਾਤ ਗੋਉਲੂ ਤਿੱਬਤ ਸਵਾਇਤ ਖੇਤਰ ਦੇ ਇਕ ਪਿੰਡ 'ਚ ਵਾਪਰੀ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਦੱਖਣੀ-ਪੱਛਮੀ ਚੀਨ 'ਚ ਜ਼ਮੀਨ ਖਿਸਕਣ ਦੀਆਂ ਦੋ ਘਟਨਾਵਾਂ ਵਾਪਰੀਆਂ ਸਨ ਜਿਸ ਕਾਰਨ 20 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 18 ਲੋਕ ਅਜੇ ਵੀ ਲਾਪਤਾ ਹਨ।
ਉੱਤਰੀ ਕੋਰੀਆ ਦੀਆਂ ਫੌਜੀ ਔਰਤਾਂ ਨੇ ਕੀਤੇ ਹੈਰਾਨ ਕਰ ਦੇਣ ਵਾਲੇ ਖੁਲਾਸੇ
NEXT STORY