ਪਿਅੋਂਗਯਾਂਗ— ਉੱਤਰੀ ਕੋਰੀਆ ਵਿਚ ਤਾਨਾਸ਼ਾਹ ਕਿਮ ਜੋਂਗ-ਉਨ ਵੱਲੋਂ ਕੀਤੇ ਗਏ ਸ਼ੋਸ਼ਣ ਦੇ ਕਿੱਸਿਆਂ ਨੂੰ ਪੂਰੀ ਦੁਨੀਆ ਜਾਣਦੀ ਹੈ ਪਰ ਇੱਥੋਂ ਦੀ ਫੌਜ ਵਿਚ ਔਰਤਾਂ ਦੀ ਮਾੜੀ ਹਾਲਤ ਨੂੰ ਲੈ ਕੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ। ਇਕ ਟੀ. ਵੀ. ਸ਼ੋਅ ਦੌਰਾਨ ਉੱਤਰੀ ਕੋਰੀਆ ਦੀਆਂ ਫੌਜੀ ਔਰਤਾਂ ਨੇ ਆਪਣਾ ਦਰਦ ਬਿਆਨ ਕਰਦਿਆਂ ਹੋਇਆ ਕਿਹਾ ਕਿ ਡਿਊਟੀ ਦੌਰਾਨ ਉਨ੍ਹਾਂ 'ਤੇ ਜ਼ੁਲਮ ਕੀਤੇ ਜਾਂਦੇ ਹਨ। ਕਈ ਫੌਜੀ ਔਰਤਾਂ ਨੇ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਦਾ ਵੀ ਦੋਸ਼ ਲਗਾਇਆ।
ਫੌਜੀ ਔਰਤਾਂ ਨੇ ਦੱਸਿਆ ਕਿ ਨੌਕਰੀ ਦੌਰਾਨ ਉਨ੍ਹਾਂ ਨੂੰ ਬਹੁਤ ਘੱਟ ਖਾਣਾ ਦਿੱਤਾ ਜਾਂਦਾ ਹੈ ਅਤੇ ਜ਼ਿਆਦਾ ਕੰਮ ਕਰਵਾਇਆ ਜਾਂਦਾ ਹੈ। ਇਕ18 ਸਾਲਾ ਫੌਜੀ ਔਰਤ ਨੇ ਹਿੰਮਤ ਕਰਕੇ ਮੇਜਰ ਜਨਰਲ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਉਸ ਨੂੰ ਆਪਣੇ ਕੱਪੜੇ ਉਤਾਰਨ ਲਈ ਕਿਹਾ ਗਿਆ। ਔਰਤ ਦੇ ਨਾ ਕਰਨ 'ਤੇ ਮੇਜਰ ਉਸ ਨਾਲ ਜਬਰਦਸਤੀ ਕਰਨ ਲੱਗਾ। ਫੌਜੀ ਔਰਤ ਮੁਤਾਬਕ ਮੇਜਰ ਨੇ ਕਿਹਾ ਕਿ ਉਹ ਉਸ ਦਾ ਮੈਡੀਕਲ ਚੈਕਅੱਪ ਕਰਨਾ ਚਾਹੁੰਦਾ ਹੈ। ਇਸ ਲਈ ਉਸ ਨੇ ਆਪਣੇ ਕੱਪੜੇ ਉਤਾਰ ਦਿੱਤੇ।
ਫੌਜੀ ਔਰਤ ਨੇ ਦੋਸ਼ ਲਗਾਇਆ ਕਿ ਕੱਪੜੇ ਉਤਾਰਨ ਮਗਰੋਂ ਮੇਜਰ ਉਸ 'ਤੇ ਅੰਡਰ ਗਾਰਮੈਂਟਸ ਉਤਾਰਨ ਦਾ ਦਬਾਅ ਪਾਉਣ ਲੱਗਾ। ਜਦੋਂ ਔਰਤ ਨੇ ਆਪਣੇ ਅੰਡਰ ਗਾਰਮੈਂਟਸ ਉਤਾਰਨ ਤੋਂ ਇਨਕਾਰ ਕੀਤਾ ਤਾਂ ਮੇਜਰ ਫਿਰ ਉਸ ਨਾਲ ਜਬਰਦਸਤੀ ਕਰਨ ਲੱਗਾ। ਔਰਤ ਦੇ ਚੀਕਣ 'ਤੇ ਮੇਜਰ ਨੇ ਉਸ ਦਾ ਮੂੰਹ ਬੰਦ ਕਰ ਦਿੱਤਾ ਅਤੇ ਉਸ ਦੇ ਕੰਨ 'ਤੇ ਥੱਪੜ ਮਾਰਿਆ, ਜਿਸ ਕਾਰਨ ਔਰਤ ਦੇ ਕੰਨ ਵਿਚੋਂ ਖੂਨ ਵੱਗਣ ਲੱਗਾ ਅਤੇ ਉਸ ਦੇ ਕੁਝ ਦੰਦ ਵੀ ਟੁੱਟ ਗਏ। ਇਸ ਮਗਰੋਂ ਮੇਜਰ ਨੇ ਔਰਤ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਇਸ ਘਟਨਾ ਦਾ ਜਿਕਰ ਕਿਸੇ ਹੋਰ ਨਾਲ ਨਾ ਕਰੇ।
ਪੀੜਤ ਔਰਤ ਨੇ ਦੱਸਿਆ ਕਿ ਉਸ ਸਮੇਂ ਉਸ ਕੋਲ ਚੁੱਪ ਰਹਿਣ ਦੇ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਇਕ ਹੋਰ ਰਿਟਾਇਰ ਫੌਜੀ ਔਰਤ ਨੇ ਖੁਲਾਸਾ ਕੀਤਾ ਕਿ ਕਈ ਵਾਰੀ ਉੱਤਰੀ ਕੋਰੀਆਈ ਫੌਜ ਦੇ ਸੀਨੀਅਰ ਅਫਸਰ ਰਾਸ਼ਨ ਅਤੇ ਵਰਦੀ ਦੇਣ ਦੇ ਬਦਲੇ ਜਿਨਸੀ ਸੰਬੰਧ ਬਣਾਉਣ ਦੀ ਮੰਗ ਕਰਦੇ ਹਨ।
ਹਾਰਵੇ ਤੂਫਾਨ : ਭਾਰਤੀ ਵਿਦਿਆਰਥੀ ਦੀ ਅਮਰੀਕਾ 'ਚ ਮੌਤ
NEXT STORY