ਇੰਟਰਨੈਸ਼ਨਲ ਡੈਸਕ - ਚੀਨ ਦੇ ਜੇਤਾਂਕ ਡਰੋਨ ਮਦਰਸ਼ਿਪ ਨੇ ਵੀਰਵਾਰ ਨੂੰ ਉੱਤਰ-ਪੱਛਮੀ ਚੀਨ ਦੇ ਸ਼ਾਂਗਜੀ ਸੂਬੇ ’ਚ ਆਪਣੀ ਪਹਿਲੀ ਉਡਾਣ ਭਰੀ। ਜੇਤਾਂਕ ਇਕ ਵੱਡੇ ਆਕਾਰ ਦਾ ਮਨੁੱਖ ਰਹਿਤ ਹਵਾਈ ਜਹਾਜ਼ ਹੈ, ਜੋ ਵੱਡੀ ਗਿਣਤੀ ’ਚ ਡਰੋਨ ਲਿਜਾਣ ਦੇ ਸਮਰੱਥ ਹੈ। ਇਹ ਕਿਸੇ ਵੀ ਟਿਕਾਣੇ ’ਤੇ ਆਸਮਾਨ ਤੋਂ ਇਕੋ ਸਮੇਂ ਸੈਂਕੜੇ ਡਰੋਨਾਂ ਨਾਲ ਹਮਲਾ ਕਰ ਸਕਦਾ ਹੈ। ਚੀਨ ਦੀ ਏਵੀਏਸ਼ਨ ਇੰਡਸਟਰੀ ਕਾਰਪੋਰੇਸ਼ਨ ਦੇ ਹਵਾਲੇ ਨਾਲ ਪੀਪਲਜ਼ ਡੇਲੀ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਮਨੁੱਖ ਰਹਿਤ ਜਹਾਜ਼ ਦੇ ਖੇਤਰ ’ਚ ਇਹ ਉਡਾਣ ਇਕ ਵੱਡੀ ਨਵੀਂ ਪਹਿਲ ਹੈ। ਇਹ ਜਹਾਜ਼ 16.35 ਮੀਟਰ ਲੰਬਾ ਹੈ ਅਤੇ ਇਸ ਦੇ ਖੰਭ 25 ਮੀਟਰ ਫੈਲੇ ਹੋਏ ਹਨ। ਇਹ 16 ਟਨ ਭਾਰ ਲੈ ਕੇ ਉੱਡ ਸਕਦਾ ਹੈ। 6 ਟਨ ਭਾਰ ਨਾਲ ਇਹ 12 ਘੰਟੇ ਤੱਕ ਹਵਾ ’ਚ ਰਹਿ ਸਕਦਾ ਹੈ ਅਤੇ 7,000 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦਾ ਹੈ।
ਪਾਕਿਸਤਾਨ ਦੇ ਹਿੰਦੂ ਕਾਰਕੁੰਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ
NEXT STORY