ਪੇਈਚਿੰਗ- ਚੀਨ ਦੇ ਵਿਗਿਆਨੀਆਂ ਨੇ ਦੁਨੀਆ ਦੇ ਸਭ ਤੋਂ ਤੇਜ਼ ਸੁਪਰ ਕੰਪਿਊਟਰ ਦਾ ਨਿਰਮਾਣ ਕੀਤਾ ਹੈ। ਇਹ ਸੁਪਰ ਕੰਪਿਊਟਰ ਧਰਤੀ ’ਤੇ ਮੌਜੂਦ ਕਿਸੇ ਵੀ ਆਮ ਕੰਪਿਊਟਰ ਦੇ ਮੁਕਾਬਲੇ 10 ਲੱਖ ਗੁਣਾ ਜ਼ਿਆਦਾ ਸ਼ਕਤੀਸ਼ਾਲੀ ਹੈ। ਇਹ ਕੰਪਿਊਟਰ ਉਹ ਹਰ ਚੀਜ ਕਰਨ ’ਚ ਸਮਰੱਥ ਹੈ, ਜਿਸ ਦੀ ਇਨਸਾਨ ਅਜੇ ਕਲਪਨਾ ਵੀ ਨਹੀਂ ਕਰ ਸਕਦਾ ਹੈ।
ਇਹ ਵੀ ਪੜ੍ਹੋ : ਚੀਨ ਦੀ ਹੈਵਾਨੀਅਤ, ਉਈਗਰਾਂ ਦੇ ਜ਼ਬਰਨ ਕੱਢ ਰਿਹੈ ਅੰਗ, ਵੇਚ ਕੇ ਕਮਾ ਰਿਹੈ ਅਰਬਾਂ ਰੁਪਏ
ਚੀਨ ਦੇ ਨੈਸ਼ਨਲ ਸੁਪਰਕੰਪਿਊਟਿੰਗ ਸੈਂਟਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਦੁਨੀਆ ਦੇ ਪਹਿਲੇ ‘ਐਕਸਾਫਲਾਪ’ ਕਵਾਂਟਮ ਕੰਪਿਊਟਰ ਦਾ ਨਿਰਮਾਣ ਕਰ ਲਿਆ ਹੈ। ਚੀਨੀ ਵਿਗਿਆਨੀਆਂ ਨੇ ਕਈ ਸਾਲ ਤੱਕ ਇਸ ਕੰਪਿਊਟਰ ਨੂੰ ਦੁਨੀਆ ਤੋਂ ਲੁਕਾ ਕੇ ਰੱਖਿਆ ਅਤੇ ਕਿਹਾ ਕਿ ਇਹ ਕੰਪਿਊਟਰ ਦੁਨੀਆ ਦੇ ਕਿਸੇ ਵੀ ਸਭ ਤੋਂ ਤੇਜ਼ ਸੁਪਰ ਕੰਪਿਊਟਰ ਦੇ ਮੁਕਾਬਲੇ 100 ਟ੍ਰਿਲੀਅਨ ਗੁਣਾ ਜ਼ਿਆਦਾ ਤੇਜ਼ੀ ਨਾਲ ਕੈਲਕੁਲੇਸ਼ਨ ਕਰਨ ’ਚ ਸਮਰੱਥ ਹੈ।
ਇਹ ਵੀ ਪੜ੍ਹੋ : ਸਮੁੱਚੀ ਦੁਨੀਆ ’ਚ 2 ਸਾਲ ਤੋਂ ਵੀ ਘੱਟ ਸਮੇਂ ’ਚ ਕੋਰੋਨਾ ਵਾਇਰਸ ਨੇ ਲਈ 50 ਲੱਖ ਲੋਕਾਂ ਦੀ ਜਾਨ
ਖੋਜ ਤੋਂ ਬਾਅਦ ਵਿਗਿਆਨੀਆਂ ਨੇ ਕਿਹਾ ਹੈ ਕਿ, 'ਸਾਡਾ ਅੰਦਾਜ਼ਾ ਹੈ ਕਿ ਅਸੀਂ ਆਪਣੇ ਟੀਚੇ ਤੱਕ ਪਹੁੰਚਣ 'ਚ ਕਾਮਯਾਬ ਰਹੇ ਹਾਂ ਅਤੇ ਸਾਡੇ ਕੰਪਿਊਟਰ ਜ਼ੁਚੌਂਗਜ਼ੀ ਨੇ ਉਹ ਕੰਮ ਸਿਰਫ਼ 1.2 ਘੰਟਿਆਂ 'ਚ ਪੂਰਾ ਕਰ ਲਿਆ ਹੈ, ਜਿਸ ਨੂੰ ਕਰਨ ਵਿਚ ਦੁਨੀਆ ਵਿਚ ਮੌਜੂਦ ਆਮ ਕੰਪਿਊਟਰਾਂ ਨੂੰ ਘੱਟ ਤੋਂ ਘੱਟ 8 ਸਾਲ ਤੋਂ ਵੱਧ ਸਮਾਂ ਲੱਗ ਜਾਂਦਾ।' ਵਿਗਿਆਨੀਆਂ ਨੇ ਕਿਹਾ ਕਿ ਉਹ 'ਕੁਆਂਟਮ' ਕੰਪਿਊਟਿੰਗ ਤਕਨੀਕ ਦੀ ਬਦੌਲਤ ਅਜਿਹਾ ਕਰਨ ਵਿਚ ਕਾਮਯਾਬ ਹੋਏ ਹਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸਮੁੱਚੀ ਦੁਨੀਆ ’ਚ 2 ਸਾਲ ਤੋਂ ਵੀ ਘੱਟ ਸਮੇਂ ’ਚ ਕੋਰੋਨਾ ਵਾਇਰਸ ਨੇ ਲਈ 50 ਲੱਖ ਲੋਕਾਂ ਦੀ ਜਾਨ
NEXT STORY