ਵਾਸ਼ਿੰਗਟਨ (ਭਾਸ਼ਾ)- ਕੋਰੋਨਾ ਵਾਇਰਸ ਕਾਰਨ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਸੋਮਵਾਰ ਨੂੰ 50 ਲੱਖ ਤੋਂ ਪਾਰ ਚਲੀ ਗਈ। ਕੋਵਿਡ-19 ਮਹਾਮਾਰੀ ਨੇ 2 ਸਾਲ ਤੋਂ ਵੀ ਘੱਟ ਸਮੇਂ ’ਚ ਇੰਨੀ ਵੱਡੀ ਗਿਣਤੀ ’ਚ ਲੋਕਾਂ ਦੀ ਜਾਨ ਲਈ ਹੈ ਅਤੇ ਛੂਤ ਰੋਗ ਨੇ ਸਿਰਫ਼ ਗ਼ਰੀਬ ਦੇਸ਼ਾਂ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ ਹੈ, ਸਗੋਂ ਅਮੀਰ ਦੇਸ਼ਾਂ ’ਚ ਵੀ ਤਬਾਹੀ ਮਚਾਈ ਹੈ, ਜਿੱਥੇ ਸਿਹਤ ਦੇਖਭਾਲ ਦੀ ਸੰਪੂਰਣ ਵਿਵਸਥਾ ਹੈ।
ਇਹ ਵੀ ਪੜ੍ਹੋ : ਚੀਨ ਦੀ ਹੈਵਾਨੀਅਤ, ਉਈਗਰਾਂ ਦੇ ਜ਼ਬਰਨ ਕੱਢ ਰਿਹੈ ਅੰਗ, ਵੇਚ ਕੇ ਕਮਾ ਰਿਹੈ ਅਰਬਾਂ ਰੁਪਏ
ਅਮਰੀਕਾ, ਯੂਰਪੀ ਯੂਨੀਅਨ, ਬ੍ਰਿਟੇਨ ਅਤੇ ਬ੍ਰਾਜ਼ੀਲ ਉੱਚ ਮੱਧ ਵਰਗੀ/ਉੱਚ ਆਮਦਨ ਵਾਲੇ ਦੇਸ਼ ਹਨ ਅਤੇ ਇਨ੍ਹਾਂ ’ਚ ਵਿਸ਼ਵ ਦੀ ਜਨਸੰਖਿਆ ਦਾ 8ਵਾਂ ਹਿੱਸਾ ਰਹਿੰਦਾ ਹੈ ਪਰ ਕੋਵਿਡ ਨਾਲ ਹੋਈਆਂ ਮੌਤਾਂ ’ਚੋਂ ਅੱਧੀਆਂ ਇਨ੍ਹਾਂ ਦੇਸ਼ਾਂ ’ਚ ਹੋਈਆਂ ਹਨ। ਅਮਰੀਕਾ ’ਚ ਸਭ ਤੋਂ ਜ਼ਿਆਦਾ 740,000 ਤੋਂ ਜ਼ਿਆਦਾ ਜਾਨਾਂ ਗਈਆਂ ਹਨ। ਮ੍ਰਿਤਕਾਂ ਗਿਣਤੀ ਦਾ ਅੰਕੜਾ ਜਾਨ ਹੋਪਕਿਨਸ ਯੂਨੀਵਰਸਿਟੀ ਨੇ ਇਕੱਠਾ ਕੀਤਾ ਹੈ। ‘ਪੀਸ ਰਿਸਰਚ ਇੰਸਟੀਚਿਊਟ ਓਸਲੋ’ ਮੁਤਾਬਕ, 1950 ਤੋਂ ਲੈ ਕੇ ਹੁਣ ਤੱਕ ਹੋਈਆਂ ਜੰਗਾਂ ’ਚ ਲਗਭਗ ਇੰਨੇ ਹੀ ਲੋਕਾਂ ਦੀ ਮੌਤ ਹੋਈ ਹੈ, ਜਿੰਨੇ ਇਸ ਮਹਾਮਾਰੀ ਨਾਲ ਮਰੇ ਹਨ। ਕੋਵਿਡ-19 ਸਮੁੱਚੀ ਦੁਨੀਆ ’ਚ ਹਾਰਟ ਅਟੈਕ ਅਤੇ ਬ੍ਰੇਨ ਸਟ੍ਰੋਕ ਤੋਂ ਬਾਅਦ ਮੌਤ ਦੀ ਤੀਜੀ ਮੁੱਖ ਵਜ੍ਹਾ ਹੈ। ਮ੍ਰਿਤਕਾਂ ਦਾ ਇਹ ਅੰਕੜਾ ਨਿਸ਼ਚਿਤ ਰੂਪ ਨਾਲ ਘੱਟ ਗਿਣਿਆ ਗਿਆ ਹੈ, ਕਿਉਂਕਿ ਸੀਮਿਤ ਗਿਣਤੀ ’ਚ ਲੋਕਾਂ ਦੀ ਜਾਂਚ ਹੋਈ ਹੈ ਅਤੇ ਲੋਕਾਂ ਦੀ ਬਿਨਾਂ ਇਲਾਜ ਦੇ ਘਰਾਂ ’ਚ ਵੀ ਮੌਤ ਹੋਈ ਹੈ, ਖਾਸ ਕਰ ਕੇ ਭਾਰਤ ਵਰਗੇ ਦੁਨੀਆ ਦੇ ਘੱਟ ਵਿਕਸਿਤ ਹਿੱਸਿਆਂ ’ਚ।
ਇਹ ਵੀ ਪੜ੍ਹੋ : ਟੇਡਰੋਸ ਅਦਾਨੋਮ ਦੂਜੀ ਵਾਰ ਬਿਨਾਂ ਵਿਰੋਧ ਬਣੇ WHO ਡਾਇਰੈਕਟਰ ਜਨਰਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਇਟਲੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮਾਂ ਤਹਿਤ ਲਾਏ ਬੂਟੇ
NEXT STORY