ਬੀਜਿੰਗ (ਬਿਊਰੋ): ਕੋਰੋਨਾਵਾਇਰਸ ਨਾਲ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਵਾਇਰਸ ਨਾਲ 3,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 90,000 ਦੇ ਕਰੀਬ ਲੋਕ ਇਨਫੈਕਟਿਡ ਹਨ। ਭਾਰਤ ਵਿਚ ਕੋਰੋਨਾਵਾਇਰਸ ਦੀ ਦਸਤਕ ਨੇ ਖਲਬਲੀ ਮਚਾ ਦਿੱਤੀ ਹੈ।ਇਸ ਖਲਬਲੀ ਵਿਚ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਲੋਕ ਕਈ ਤਰ੍ਹਾਂ ਦੇ ਤਰੀਕੇ ਵਰਤ ਰਹੇ ਹਨ।
ਇਹ ਵੀ ਪੜ੍ਹੋ - ਕੀ 'Non Veg' ਖਾਣ ਨਾਲ ਹੋ ਸਕਦੈ ਕੋਰੋਨਾਵਾਇਰਸ?
ਇਸ ਦੌਰਾਨ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਲੋਕ ਹੱਥ ਮਿਲਾਉਣ ਦੀ ਬਜਾਏ ਪੈਰ ਮਿਲਾਉਂਦੇ ਹੋਏ ਦਿੱਸ ਰਹੇ ਹਨ।
ਵਾਇਰਲ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸ਼ਖਸ ਨੇ ਜਾਨਲੇਵਾ ਕੋਰੋਨਾਵਾਇਰਸ ਤੋਂ ਬਚਣ ਲਈ ਮਾਸਕ ਪਹਿਨਿਆ ਹੋਇਆ ਹੈ। ਸ਼ਖਸ ਦਾ ਇਕ ਦੋਸਤ ਨੂੰ ਉਸ ਨੂੰ ਮਿਲਣ ਲਈ ਆਉਂਦਾ ਹੈ ਅਤੇ ਹੱਥ ਮਿਲਾਉਣ ਬਾਰੇ ਸੋਚਦਾ ਹੈ। ਫਿਰ ਸਾਵਧਾਨੀ ਦੇ ਤਹਿਤ ਦੋਵੇਂ ਇਕ-ਦੂਜੇ ਨਾਲ 'Leg Shake' ਕਰਦੇ ਹਨ। ਫਿਰ ਇਕ ਹੋਰ ਵਿਅਕਤੀ ਉੱਥੇ ਆਉਂਦਾ ਹੈ, ਉਸ ਨਾਲ ਵੀ ਉਹ 'Leg Shake' ਕਰਦੇ ਹਨ।
ਇਹ ਵੀ ਪੜ੍ਹੋ - ਈਰਾਨ 'ਚ ਕੋਰੋਨਾਵਾਇਰਸ ਦਾ ਡਰ, ਮਸਜਿਦ ਦੀਆਂ ਕੰਧਾਂ ਨੂੰ ਚੱਟ ਰਹੇ ਲੋਕ (ਵੀਡੀਓ)
ਇਹ ਵੀ ਪੜ੍ਹੋ - ਕੋਰੋਨਾਵਾਇਰਸ ਤੋਂ ਬਚਾਅ ਲਈ ਚੀਨ ਨੇ ਲੱਭ ਲਿਆ 'ਜੁਗਾੜ', ਜਾਣੋ ਕੀ ਹੈ ਖਾਸ
ਆਸਟ੍ਰੇਲੀਆ 'ਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਹੋਈ 41
NEXT STORY